.jpg)
ਪੰਡੋਰੀ ਬੀਤ ਸਰਕਾਰੀ ਸਕੂਲ ਦੇ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ
ਗੜ੍ਹਸ਼ੰਕਰ 13 ਸਤੰਬਰ (ਬਲਵੀਰ ਚੌਪੜਾ ) ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਹੈਡਮਾਸਟਰ ਸ਼੍ਰੀ ਦਿਲਦਾਰ ਸਿੰਘ ਦੀ ਅਗਵਾਈ ਵਿੱਚ ਜਿਲ੍ਹਾਂ ਪੱਧਰੀ ਵਿਗਿਆਨ ਸੈਮੀਨਾਰ (ਜਿਸਦਾ ਵਿਸ਼ਾਂ Millets –A Super Food or a Diet Fad ? ਸ਼੍ਰੀ ਅੰਨ- ਇੱਕ ਮੁੱਲ ਵਰਧਿਤ ਜਾਂ ਭ੍ਰਾਂਤੀ ) ਵਿੱਚ ਦਸਵੀਂ ਜਮਾਤ ਦੀ ਵਿਦਿਆਰਥਣ ਸਮੀਕਸ਼ਾ ਦੇਵੀ ਨੇ ਜ਼ੂਮ ਐਪ ਪਲੈਟਫਾਰਮ ਰਾਹੀਂ ਸ਼੍ਰੀ ਅਨੁਪਮ ਕੁਮਾਰ ਸ਼ਰਮਾ ਸਾਇੰਸ ਮਾਸਟਰ ਦੀ ਯੋਗ ਅਗਵਾਈ ਵਿੱਚ ਭਾਗ ਲਿਆ ਅਤੇ ਹੁਸ਼ਿਆਰਪੁਰ ਜਿਲ੍ਹੇ ਵਿੱਚ ਤੀਜਾਂ ਸਥਾਨ ਪ੍ਰਾਪਤ ਕੀਤਾ।
ਗੜ੍ਹਸ਼ੰਕਰ 13 ਸਤੰਬਰ (ਬਲਵੀਰ ਚੌਪੜਾ ) ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਹੈਡਮਾਸਟਰ ਸ਼੍ਰੀ ਦਿਲਦਾਰ ਸਿੰਘ ਦੀ ਅਗਵਾਈ ਵਿੱਚ ਜਿਲ੍ਹਾਂ ਪੱਧਰੀ ਵਿਗਿਆਨ ਸੈਮੀਨਾਰ (ਜਿਸਦਾ ਵਿਸ਼ਾਂ Millets –A Super Food or a Diet Fad ? ਸ਼੍ਰੀ ਅੰਨ- ਇੱਕ ਮੁੱਲ ਵਰਧਿਤ ਜਾਂ ਭ੍ਰਾਂਤੀ ) ਵਿੱਚ ਦਸਵੀਂ ਜਮਾਤ ਦੀ ਵਿਦਿਆਰਥਣ ਸਮੀਕਸ਼ਾ ਦੇਵੀ ਨੇ ਜ਼ੂਮ ਐਪ ਪਲੈਟਫਾਰਮ ਰਾਹੀਂ ਸ਼੍ਰੀ ਅਨੁਪਮ ਕੁਮਾਰ ਸ਼ਰਮਾ ਸਾਇੰਸ ਮਾਸਟਰ ਦੀ ਯੋਗ ਅਗਵਾਈ ਵਿੱਚ ਭਾਗ ਲਿਆ ਅਤੇ ਹੁਸ਼ਿਆਰਪੁਰ ਜਿਲ੍ਹੇ ਵਿੱਚ ਤੀਜਾਂ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਤੇ ਸਮੂਹ ਸਟਾਫ ਨੇ ਵਿਦਿਆਰਥਣ ਸਮੀਕਸ਼ਾ ਦੇਵੀ ਅਤੇ ਸਹਿਯੋਗੀ ਵਿਦਿਆਰਥਣ ਰੇਨੂੰ ਬਾਲਾ ਨੂੰ ਸਨਮਨਿਤ ਕੀਤਾ ।ਇਸ ਮੌਕੇ ਤੇ ਸ਼੍ਰੀਮਤੀ ਪਰਵਿੰਦਰ ਕੌਰ ਜੀ ਨੇ ਵਿਦਿਆਰਥੀਆਂ ਨੂੰ ਪੜ੍ਹਨ ਦੇ ਨਾਲ ਅਕਾਦਮਿਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸ਼੍ਰੀ ਤੇਜਪਾਲ, ਕੁਸ਼ਲ ਸਿੰਘ, ਜਸਵੀਰ ਕੌਰ, ਅਨੀਤਾ ਖੁੱਤਣ ਅਤੇ ਨਵਜੋਤ ਹਾਜਰ ਸਨ।
