ਸਾਂਝ ਕੇਂਦਰ ਸਬ ਡਵੀਜ਼ਨ 2 ਦੀ ਮਹੀਨਾਵਾਰ ਮਟਿੰਗ ਆਯੋਜਿਤ
ਐਸ ਏ ਐਸ ਨਗਰ, 14 ਸਤੰਬਰ ਸਾਂਝ ਕੇਂਦਰ ਸਬ ਡਵੀਜ਼ਨ 2 ਦੀ ਮਹੀਨਾਵਾਰ ਮੀਟਿੰਗ ਸਾਂਝ ਕੇਂਦਰ ਫੇਜ਼ 11 ਮੁਹਾਲੀ ਵਿਖੇ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਮੇਟੀ ਮੈਂਬਰਾਂ ਨੂੰ ਉਹਨਾਂ ਦੇ ਨਵੇਂ ਬਣੇ ਆਈ ਡੀ ਕਾਰਡ ਵੰਡੇ ਗਏ।

ਮੀਟਿੰਗ ਵਿੱਚ ਸਾਂਝ ਕੇਂਦਰ ਕਮੇਟੀ ਮੈਬਰਾਂ ਵਲੋਂ ਸਟਾਫ ਦੀਆਂ ਜਿਆਦਾ ਡਿਊਟੀਆਂ ਲੱਗਣ ਕਾਰਨ ਸਾਂਝ ਕੇਂਦਰ ਬੰਦ ਨਾ ਕਰਨ ਬਾਰੇ ਡੀ ਐਸ ਪੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਾਂਝ ਕਮੇਟੀ ਵਲੋਂ ਮਹਿਲਾ ਮਿੱਤਰ ਹੈਲਪਡੈਸਕ ਨੂੰ ਪੂਰਨ ਤੌਰ ਤੇ ਸਾਂਝ ਕੇਂਦਰ ਦੀ ਬਿਲਡੰਗ ਤੋਂ ਥਾਣੇ ਵਿੱਚ ਸ਼ਿਫਟ ਕਰਨ ਲਈ ਕਿਹਾ ਗਿਆ।
ਡੀ ਐਸ ਪੀ ਹਰਸਿਮਰਨ ਸਿੰਘ ਬੱਲ ਨੇ ਸਾਂਝ ਕੇਂਦਰ ਪੂਰਨ ਤੌਰ ਤੇ ਬੰਦ ਨਾ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਸਾਂਝ ਕੇਂਦਰ ਕਮੈਟੀ ਮੈਂਬਰ ਸੁਖਦੇਵ ਸਿੰਘ ਵਾਲੀਆ, ਡਾ. ਗੁਰਜੀਤ ਪਾਲ ਸਿੰਘ, ਧਰਮਵੀਰ ਵਿਸ਼ਸ਼ਟ, ਰੁਪਿੰਦਰ ਸਿੰਘ, ਅਰੁਣ ਗੋਇਲ, ਜਸਵੀਰ ਕੌਰ ਅਤਲੀ, ਰਾਜੀਵ ਵਿਸ਼ਸ਼ਟ, ਕੁਲਦੀਪ ਸਿੰਘ, ਸਤਨਾਮ ਸਿੰਘ ਲਾਂਡਰਾ ਅਤੇ ਸਬ ਡਵੀਜ਼ਨ ਸਾਂਝ ਕੇਂਦਰ ਸਿਟੀ 2 ਦਾ ਸਟਾਫ਼ ਮੌਜੂਦ ਸੀ। ਅਖੀਰ ਵਿੱਚ ਸਾਂਝ ਕੇਂਦਰ ਇੰਚਾਰਜ ਪਲਵਿੰਦਰ ਸਿੰਘ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।