
ਬਜੁਰਗ ਸਾਡੇ ਸਮਾਜ ਦਾ ਸਭ ਤੋਂ ਅਹਿਮ ਸਰਮਾਇਆ : ਜਸਪ੍ਰੀਤ ਸਿੰਘ ਗਿੱਲ
ਐਸ ਏ ਐਸ ਨਗਰ, 14 ਸਤੰਬਰ ਨਗਰ ਨਿਗਮ ਦੇ ਕੌਂਸਲਰ ਸz. ਜਸਪ੍ਰੀਤ ਸਿੰਘ ਗਿਲ ਨੇ ਕਿਹਾ ਹੈ ਕਿ ਬਜੁਰਗ ਸਾਡੇ ਸਮਾਜ ਦਾ ਸਭਤੋਂ ਅਹਿਮ ਸਰਮਾਇਆ ਹਨ ਜਿਹਨਾਂ ਨੇ ਆਪਣੀ ਪੂਰੀ ਜਿੰਦਗੀ ਦੇਸ਼ ਅਤੇ ਸਮਾਜ ਦੇ ਲੇਖੇ ਲਾਈ ਹੈ।
ਐਸ ਏ ਐਸ ਨਗਰ, 14 ਸਤੰਬਰ ਨਗਰ ਨਿਗਮ ਦੇ ਕੌਂਸਲਰ ਸz. ਜਸਪ੍ਰੀਤ ਸਿੰਘ ਗਿਲ ਨੇ ਕਿਹਾ ਹੈ ਕਿ ਬਜੁਰਗ ਸਾਡੇ ਸਮਾਜ ਦਾ ਸਭਤੋਂ ਅਹਿਮ ਸਰਮਾਇਆ ਹਨ ਜਿਹਨਾਂ ਨੇ ਆਪਣੀ ਪੂਰੀ ਜਿੰਦਗੀ ਦੇਸ਼ ਅਤੇ ਸਮਾਜ ਦੇ ਲੇਖੇ ਲਾਈ ਹੈ। ਸਥਾਨਕ ਫੇਜ਼ 3 ਬੀ 1 ਵਿੱਚ ਸਥਿਤ ਰੋਜ ਗਾਰਡਨ ਦੀ ਲਾਈਬਰੇਰੀ ਵਿੱਚ ਮੁਹਾਲੀ ਸੀਨੀਅਰ ਸਿਟੀਜਨ ਐਸੋਸੀਏਸ਼ਨ, ਚੈਪਟਰ ਤਿੰਨ ਦੀ ਮਹੀਨਾਵਾਰ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਦੇਸ਼ ਅਤੇ ਸਮਾਜ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਬਜੁਰਗਾਂ ਦੀਆਂ ਲੋੜਾਂ ਦਾ ਧਿਆਨ ਰੱਖੇ ਅਤੇ ਉਹਨਾਂ ਵਾਸਤੇ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣ। ਇਸ ਮੌਕੇ ਉਹਨਾਂ ਲਾਈਬਰੇਰੀ ਦੇ ਵਿਦਿਆਰਥੀਆਂ ਅਤੇ ਸਟਾਫ ਦੇ ਮੈਂਬਰਾਂ ਲਈ ਇੱਕ ਕੌਫੀ ਅਤੇ ਚਾਹ ਦੀ ਮਸ਼ੀਨ ਦਾ ਫੀਤਾ ਕੱਟ ਕੇ ਉਦਘਾਟਨ ਕੀਤਾ। ਉਨ੍ਹਾਂ ਆਪਣੇ ਵੱਲੋਂ ਲਾਈਬਰੇਰੀ ਵਿੱਚ ਫਾਇਰ ਐਕਸਟਿੰਗਸਰ ਲਗਾਉਣ ਦਾ ਐਲਾਨ ਵੀ ਕੀਤਾ।
ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਤੇ ਚੈਪਟਰ ਦੇ ਪ੍ਰਸ਼ਾਸ਼ਕ ਪ੍ਰਿੰਸੀਪਲ ਸਵਰਨ ਚੌਧਰੀ ਨੇ ਦੱਸਿਆ ਕਿ ਕੇਰਲਾ ਦੇ 10 ਸੀਨੀਅਰ ਸਿਟੀਜਨ ਇਸ ਚੈਪਟਰ ਨਾਲ ਜੁੜੇ ਹਨ ਅਤੇ ਮੀਟਿੰਗ ਦੌਰਾਨ ਉੱਤਰ ਅਤੇ ਦੱਖਣ ਦਾ ਮੇਲ ਮਿਲਾਪ ਵੀ ਹੋਇਆ। ਮੀਟਿੰਗ ਦੌਰਾਨ ਡਾ. ਸੁਮਿਤ ਖੇਤਰਪਾਲ ਨੇ ਡੇਂਗੂ ਆਦਿ ਤੋਂ ਸਾਵਧਾਨੀਆਂ ਬਾਰੇ ਜਾਗਰੂਕ ਕਰਦਿਆਂ ਬਜੁਰਗਾਂ ਨੂੰ ਇਸ ਤੋਂ ਬਚਣ ਲਈ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਹਰਕੀਰਤ ਸਿੰਘ, ਸ੍ਰੀ ਸੁਖਵਿੰਦਰ ਸਿੰਘ ਬੇਦੀ, ਸ੍ਰੀ ਬਿਕਰਮ ਸਿੰਘ ਚਾਵਲਾ, ਸ੍ਰੀਮਤੀ ਸੀਮਾ ਰਾਵਤ ਵੀ ਹਾਜ਼ਰ ਸਨ।
