
ਸ਼੍ਰੀ ਸ਼ਿਆਮ ਸੰਕੀਰਤਨ ਮੰਡਲ ਵਲੋਂ ਬਿਨੈ ਸਿੰਘ ਠਾਕੁਰ ਦੇ ਗ੍ਰਹਿ ਵਿਖੇ ਸੰਕੀਰਤਨ ਆਯੋਜਿਤ
ਸ਼੍ਰੀ ਸ਼ਿਆਮ ਸੰਕੀਰਤਨ ਮੰਡਲ ਵਲੋਂ ਬਿਨੈ ਸਿੰਘ ਠਾਕੁਰ ਦੇ ਗ੍ਰਹਿ ਵਿਖੇ ਸੰਕੀਰਤਨ ਆਯੋਜਿਤ । ਕੈਬਨਿਟ ਮੰਤਰੀ ਜੌੜਾਮਾਜਰਾ, ਪ੍ਰਧਾਨ ਮਿੱਤਲ, ਅਮਿਤ ਸਿੰਗਲਾ, ਗੋਪਾਲ ਕ੍ਰਿਸ਼ਨ ਤੇ ਹਰਜਿੰਦਰ ਬੇਦੀ ਸਮੇਤ ਨਾਮੀ ਸ਼ਖਸੀਅਤਾਂ ਨੇ ਸ਼੍ਰੀ ਸ਼ਿਆਮ ਪ੍ਰਭੂ ਤੋਂ ਲਿਆ ਆਸ਼ੀਰਵਾਦ
ਸਮਾਣਾ 11 ਸਤੰਬਰ (ਹਰਜਿੰਦਰ ਸਿੰਘ ਜਵੰਦਾ) ਮਾਂ ਛੱਠ ਪੂਜਾ ਸੇਵਾ ਦਲ ਦੇ ਰਾਸ਼ਟਰੀ ਪ੍ਰਧਾਨ ਬਿਨੈ ਸਿੰਘ ਠਾਕੁਰ ਵਲੋਂ ਆਪਣੇ ਜਨਮ ਦਿਨ ਮੌਕੇ ਸ਼੍ਰੀ ਸ਼ਿਆਮ ਪ੍ਰਭੂ ਜੀ ਦੇ ਸੰਕੀਰਤਨ ਦਾ ਆਯੋਜਨ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੇ ਆਪਣਾ ਜਨਮਦਿਨ ਸ਼੍ਰੀ ਸ਼ਿਆਮ ਸਰਕਾਰ ਦੇ ਇਲਾਹੀ ਸਰੂਪ ਦੀ ਪਵਿੱਤਰ ਹਜ਼ੂਰੀ ‘ਚ ਕੇਕ ਕੱਟ ਕੇ ਮਨਾਇਆ ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਸਰਦਾਰ ਚੇਤਨ ਸਿੰਘ ਜੌੜਾਮਾਜਰਾ, ਅਗਰਵਾਲ ਧਰਮਸ਼ਾਲਾ ਪ੍ਰਧਾਨ ਮਦਨ ਮਿੱਤਲ, ਸ਼੍ਰੀ ਅਮਿਤ ਸਿੰਗਲਾ ਸੀ ਏ, ਗੋਪਾਲ ਕ੍ਰਿਸ਼ਨ ਗਰਗ, ਬੀ ਕੇ ਗੁਪਤਾ, ਅਜੇ ਗੋਇਲ ਪਾਤੜਾਂ, ਕੁੰਡਾਲ ਪਟਿਆਲਾ,ਪਾਰਸ ਪਾਣੀਪਤ, ਸੁਰਿੰਦਰ ਸਿੰਘ ਖੇੜਕੀ, ਆਪ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਗੱਜੂਮਾਜਰਾ, ਹਰਜਿੰਦਰ ਸਿੰਘ ਬੇਦੀ, ਕੁਲਬੀਰ ਸਿੰਗਲਾ, ਸੁਰਜੀਤ ਸਿੰਘ ਦਈਆ, ਸੰਦੀਪ ਗਰਗ ਸੰਜੂ, ਸ਼੍ਰੀ ਸ਼ਿਆਮ ਸੰਕੀਰਤਨ ਮੰਡਲ ਪ੍ਰਧਾਨ ਸੰਜੀਵ ਸਿੰਗਲਾ, ਮਾਂ ਛੱਠ ਪੂਜਾ ਸੇਵਾ ਦਲ ਦੇ ਉੱਪ ਪ੍ਰਧਾਨ ਮਨੋਜ ਉਪਾਦਿਆ, ਸੰਜੇ ਸਿੰਗਲਾ, ਮਨੀਸ਼ ਰੋਕੀ ਸਿੰਗਲਾ, ਸ਼ੰਕਰ ਜਿੰਦਲ, ਟਿੰਕਾ ਗਾਜੇਵਾਸ, ਨਰਿੰਦਰ ਪੱਮੀ, ਸੁਖਵਿੰਦਰ ਸਿੰਘ ਨੰਬਰਦਾਰ, ਵਰਿੰਦਰ, ਅਜੇ ਬਾਂਸਲ, ਰਾਜੀਵ ਸਿੰਗਲਾ, ਨੀਰਜ ਸੀ ਏ, ਮੋਂਟੀ ਅਗਰਵਾਲ, ਰਾਮਬਾਬੂ ਅਤੇ ਗਗਨ ਐਮ ਸੀ ਆਦਿ ਸਮੇਤ ਸ਼ਹਿਰ ਭਰ ਤੋਂ ਵੱਡੀ ਗਿਣਤੀ ‘ਚ ਪਤਵੰਤਿਆਂ, ਮਾਂ ਛੱਠ ਪੂਜਾ ਸੇਵਾ ਦਲ ਦੇ ਅਹੁਦੇਦਾਰਾਂ ਅਤੇ ਸ਼ਿਆਮ ਪ੍ਰੇਮੀਆਂ ਨੇ ਬਿਨੈ ਸਿੰਘ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ।ਇਸ ਮੌਕੇ ਭਜਨ ਗਾਇਕ ਅਮਰੀਕ ਜੀ, ਰਾਜੂ ਛਾਬੜਾ, ਵਿੱਕੀ ਡਾਂਗ, ਨੀਰਜ ਸਿੰਗਲਾ ਅਤੇ ਭਵੀ ਸੁਖੀਜਾ ਆਦਿ ਵਲੋਂ ਮਿੱਠੇ-ਮਿੱਠੇ ਭਜਨਾਂ ਰਾਹੀਂ ਸ਼੍ਰੀ ਸ਼ਿਆਮ ਸਰਕਾਰ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਸੰਕੀਰਤਨ ਦੇ ਆਖੀਰ ਬਿਨੈ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਨੁਤਨ ਸਿੰਘ ਠਾਕੁਰ ਸ਼੍ਰੀ ਸ਼ਿਆਮ ਸੰਕੀਰਤਨ ਮੰਡਲ ਪ੍ਰਧਾਨ ਸੰਜੀਵ ਸਿੰਗਲਾ, ਸਮੂਹ ਅਹੁਦੇਦਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਆਏ ਹੋਏ ਰਿਸ਼ਤੇਦਾਰਾਂ, ਇਲਾਕੇ ਦੇ ਪਤਵੰਤਿਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
