ਤਹਿਸੀਲਦਾਰ ਲਾਰਸਨ ਸਿੰਗਲਾ ਸਨਮਾਨਿਤ

ਸਮਾਣਾ 11 ਸਤੰਬਰ (ਹਰਜਿੰਦਰ ਸਿੰਘ ਜਵੰਦਾ) ਨੰਬਰਦਾਰ ਯੂਨੀਅਨ ਰਜਿ 643 ਸਮਰਾ ਦੇ ਐਗਜੀਕਉਟੀਵ ਕਮੇਟੀ ਪੰਜਾਬ ਮੈਂਬਰ ਅਤੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਨੰਬਰਦਾਰ ਗੁਰਦੇਵ ਸਿੰਘ ਆਲਮਪੁਰ ਰਾਣਾ (ਗੁੱਜਰ) ਵਲੋਂ ਤਹਿਸੀਲਦਾਰ ਸਮਾਣਾ ਲਾਰਸਨ ਸਿੰਗਲਾ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਡਿਊਟੀ ਦੌਰਾਨ ਦਿੱਤੀਆਂ ਗਈਆਂ ਬੇਹਤਰੀਨ ਸੇਵਾਵਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ।

ਸਮਾਣਾ 11 ਸਤੰਬਰ (ਹਰਜਿੰਦਰ ਸਿੰਘ ਜਵੰਦਾ) ਨੰਬਰਦਾਰ ਯੂਨੀਅਨ ਰਜਿ 643 ਸਮਰਾ ਦੇ  ਐਗਜੀਕਉਟੀਵ ਕਮੇਟੀ ਪੰਜਾਬ ਮੈਂਬਰ ਅਤੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਨੰਬਰਦਾਰ ਗੁਰਦੇਵ ਸਿੰਘ ਆਲਮਪੁਰ ਰਾਣਾ (ਗੁੱਜਰ) ਵਲੋਂ ਤਹਿਸੀਲਦਾਰ ਸਮਾਣਾ ਲਾਰਸਨ ਸਿੰਗਲਾ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਡਿਊਟੀ ਦੌਰਾਨ ਦਿੱਤੀਆਂ ਗਈਆਂ ਬੇਹਤਰੀਨ ਸੇਵਾਵਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨ  ਚਿੰਨ੍ਹ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ।ਇਸ ਮੌਕੇ ਗੁਰਦੇਵ ਸਿੰਘ ਆਲਮਪੁਰ ਨੇ ਕਿਹਾ ਕਿ ਸ਼੍ਰੀ ਲਾਰਸਨ ਸਿੰਗਲਾ ਵਲੋਂ ਹੜ੍ਹਾਂ ਦੇ ਸਮੇਂ ਦੌਰਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ  ਦਿਨ ਰਾਤ ਸੇਵਾਵਾਂ ਦਿੱਤੀਆਂ ਗਈਆਂ ਸਨ ਅਤੇ  ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਇਹ ਸਨਮਾਨ ਦਿੱਤਾ ਗਿਆ ਹੈ।ਇਸ ਮੌਕੇ ਤਹਿਸੀਲਦਾਰ ਲਾਰਸਨ ਸਿੰਗਲਾ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਦਾ ਪਹਿਲਾ ਫਰਜ਼ ਹੈ। ਇਸ ਮੌਕੇ ਗੁਰਵਿੰਦਰਪਾਲ ਸਿੰਘ ਨੰਬਰਦਾਰ ਤਲਵੰਡੀ ਮਲਿਕ ਅਤੇ ਭਗਵਾਨ ਦਾਸ ਨੰਬਰਦਾਰ ਕੁਲਬੂਰਛਾਂ ਆਦਿ ਵੀ ਮੌਜੂਦ ਰਹੇ।