ਜੰਮੂ ਕਸ਼ਮੀਰ ਨੈਸ਼ਨਲ ਹਾਈਵੇਅ ਤੇ ਵਾਹਨ ਦੇ ਪੱਥਰ ਨਾਲ ਟਕਰਾਉਣ ਕਾਰਨ 4 ਵਿਅਕਤੀਆਂ ਦੀ ਮੌਤ
ਜੰਮੂ, 12 ਸਤੰਬਰ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਤੇ ਅੱਜ ਤੜਕੇ ਜ਼ਮੀਨ ਖਿਸਕਣ ਦੀ ਲਪੇਟ ਵਿੱਚ ਆਉਣ ਮਗਰੋਂ ਇਕ ਟਰੱਕ ਡੂੰਘੀ ਖੱਡ ਵਿੱਚ ਡਿੱਗ ਗਿਆ, ਜਿਸ ਕਾਰਨ ਉਸ ਵਿੱਚ ਸਵਾਰ 4 ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਤੜਕੇ ਕਰੀਬ 5 ਵਜੇ ਰਾਮਬਨ ਜ਼ਿਲ੍ਹੇ ਵਿਚ ਸ਼ੇਰਬੀਬੀ ਕੋਲ ਹਾਈਵੇਅ ਤੇ ਜ਼ਮੀਨ ਖਿਸਕਣ ਮਗਰੋਂ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਜੰਮੂ ਤੋਂ ਸ਼੍ਰੀਨਗਰ ਜਾ ਰਿਹਾ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਵਿਅਕਤੀਆਂ ਅਤੇ ਪੁਲੀਸ ਨੇ ਬਚਾਅ ਮੁਹਿੰਮ ਤੁਰੰਤ ਸ਼ੁਰੂ ਕਰ ਦਿੱਤੀ ਅਤੇ ਟਰੱਕ ਵਿੱਚ ਫਸੀਆਂ ਸਾਰੀਆਂ 4 ਲਾਸ਼ਾਂ ਨੂੰ ਬਾਹਰ ਕੱਢਿਆ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਕੁਲਗਾਮ ਦੇ ਟਰੱਕ ਡਰਾਈਵਰ ਮੁਹੰਮਦ ਅਫ਼ਜ਼ਲ ਗਾਰੂ, ਉਸ ਦੇ ਭਰਾ ਅਲਤਾਫ ਗਾਰੂ, ਅਨੰਤਨਾਗ ਦੇ ਇਰਫਾਨ ਅਹਿਮਦ ਅਤੇ ਉਸ ਦੇ ਭਰਾ ਸ਼ੌਕਤ ਅਹਿਮਦ ਦੇ ਰੂਪ ਵਿਚ ਕੀਤੀ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਘਰੇਲੂ ਵਰਤੋਂ ਲਈ ਟਰੱਕ ਵਿੱਚ ਲੈ ਕੇ ਜਾ ਰਹੇ ਲਗਭਗ 6 ਪਸ਼ੂ ਵੀ ਹਾਦਸੇ ਵਿਚ ਮਾਰੇ ਗਏ। ਅਧਿਕਾਰੀਆਂ ਅਨੁਸਾਰ ਜ਼ਮੀਨ ਖਿਸਕਣ ਕਾਰਨ ਹਾਈਵੇਅ ਠੱਪ ਹੋ ਗਿਆ। ਇਹ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਹਰ ਮੌਸਮ ਵਿਚ ਜੋੜਨ ਵਾਲੀ ਇਕਮਾਤਰ ਸੜਕ ਹੈ। ਉਨ੍ਹਾਂ ਨੇ ਕਿਹਾ ਕਿ ਸੜਕ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਜਾਰੀ ਹੈ, ਤਾਂ ਕਿ ਆਵਾਜਾਈ ਬਹਾਲ ਹੋ ਸਕੇ।