ਵੱਖ ਵੱਖ ਸਕੂਲਾਂ ਵਿੱਚ ਅੱਖਾਂ ਦੇ ਜਾਂਚ ਕੈਂਪ ਲਗਾਏ
ਐਸ ਏ ਐਸ ਨਗਰ, 6 ਸਤੰਬਰ ਹਲਕਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਵੱਲੋਂ ਸਾਂਝੇ ਤੌਰ ਤੇ ਵੱਖ ਵੱਖ ਸਕੂਲਾਂ ਵਿੱਚ ਅਖਾਂ ਦੇ ਜਾਂਚ ਕੈਂਪ ਲਗਾਏ ਗਏ। ਇਸ ਦੌਰਾਨ ਕਲੱਬ ਵਲੋਂ ਇਸ ਸਾਲ ਦਾ 12ਵਾਂ ਅੱਖਾਂ ਦਾ ਜਾਂਚ ਕੈਂਪ ਸਰਕਾਰੀ ਪ੍ਰਾਇਮਰੀ ਸਮਾਰਟ ਸੈਂਟਰ ਸਕੂਲ ਝਿਉਰਹੇੜੀ, ਨੰਡਿਆਲੀ, ਸ਼ਫੀਪੁਰ ਵਿਖੇ ਵਿਖੇ ਲਗਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਇਕੇਸ਼ਪਾਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਕੁੱਲ 180 ਵਿਦਿਆਰਥੀਆਂ ਦੀ ਜਾਂਚ ਕੀਤੀ ਗਈ ਅਤੇ ਅੱਖਾਂ ਵਿੱਚ ਨੁਕਸ ਪਾਏ ਗਏ ਵਿਦਿਆਰਥੀਆਂ ਨੂੰ ਅਗਲੇਰੀ ਜਾਂਚ ਲਈ ਰੈਫਰ ਕੀਤਾ ਗਿਆ।
ਕੈਂਪ ਦੌਰਾਨ ਪ੍ਰੋਜੈਕਟ ਚੇਅਰਪਰਸਨ ਡਾ. ਐਸ. ਐਸ. ਭਮਰਾ, ਪ੍ਰਧਾਨ ਦਿਨੇਸ਼ ਸਚਦੇਵਾ, ਕੁਲਦੀਪ ਸਿੰਘ, ਪਰਮਜੀਤ ਸਿੰਘ, ਅੰਗਰੇਜ਼ ਸਿੰਘ, ਅਮਰਜੀਤ ਸਿੰਘ, ਜਸਪਾਲ ਸਿੰਘ ਮਟੌਰ, ਅਕਬਿੰਦਰ ਸਿੰਘ ਗੋਸਲ ਜਗਦੇਵ ਸ਼ਰਮਾ ਅਤੇ ਲਿਓ ਕਲੱਬ ਦੇ ਲਾਡੀ ਵਲੋਂ ਕੈਂਪ ਦੌਰਾਨ ਵਿਸ਼ੇਸ਼ ਜਿੰਮੇਵਾਰੀ ਨਿਭਾਈ ਗਈ।