ਖੂਨੀ ਚੌਂਕ ਬਣਦਾ ਜਾ ਰਿਹਾ ਹੈ ਸੈਕਟਰ 88-89 ਦਾ ਚੌਂਕ ਆਏ ਦਿਨ ਹੁੰਦੇ ਹਨ ਸੜਕ ਹਾਦਸੇ, ਬੀਤੇ ਦਿਨ ਪਿੰਡ ਲਖਨੌਰ ਦੇ ਨੌਜਵਾਨ ਦੀ ਹੋਈ ਸੀ ਮੌਤ

ਐਸ ਏ ਐਸ ਨਗਰ, 6 ਸਤੰਬਰ ਸਥਾਨਕ ਸੈਕਟਰ 88-89 ਅਤੇ 95-96 ਦੇ ਚੌਂਕ ਤੇ ਆਏ ਦਿਨ ਵਾਪਰਦੇ ਸੜਕ ਹਾਦਸਿਆਂ ਕਾਰਨ ਇਹ ਹੁਣ ਖੂਨੀ ਚੌਂਕ ਬਣਦਾ ਜਾ ਰਿਹਾ ਹੈ ਜਿੱਥੇ ਆਏ ਦਿਨ ਵਾਪਰਦੇ ਸੜਕ ਹਾਦਸਿਆਂ ਕਾਰਨ ਲੋਕਾਂ ਦੇ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ। ਬੀਤੇ ਦਿਨੀਂ ਇਸ ਥਾਂ ਤੇ ਹੋਏ ਇੱਕ ਸੜਕ ਹਾਦਸੇ ਵਿੱਚ ਪਿੰਡ ਲਖਨੌਰ ਦੇ ਇੱਕ ਨੌਜਵਾਨ ਜਗਜੀਤ ਸਿੰਘ ਦੀ ਮੌਤ ਹੋ ਗਈ ਸੀ।

ਐਸ ਏ ਐਸ ਨਗਰ, 6 ਸਤੰਬਰ  ਸਥਾਨਕ ਸੈਕਟਰ 88-89 ਅਤੇ 95-96 ਦੇ ਚੌਂਕ ਤੇ ਆਏ ਦਿਨ ਵਾਪਰਦੇ ਸੜਕ ਹਾਦਸਿਆਂ ਕਾਰਨ ਇਹ ਹੁਣ ਖੂਨੀ ਚੌਂਕ ਬਣਦਾ ਜਾ ਰਿਹਾ ਹੈ ਜਿੱਥੇ ਆਏ ਦਿਨ ਵਾਪਰਦੇ ਸੜਕ ਹਾਦਸਿਆਂ ਕਾਰਨ ਲੋਕਾਂ ਦੇ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ। ਬੀਤੇ ਦਿਨੀਂ ਇਸ ਥਾਂ ਤੇ ਹੋਏ ਇੱਕ ਸੜਕ ਹਾਦਸੇ ਵਿੱਚ ਪਿੰਡ ਲਖਨੌਰ ਦੇ ਇੱਕ ਨੌਜਵਾਨ ਜਗਜੀਤ ਸਿੰਘ ਦੀ ਮੌਤ ਹੋ ਗਈ ਸੀ। ਇਸਤੋਂ ਇਲਾਵਾ ਇੱਥੇ ਵਾਪਰੇ ਇੱਕ ਹੋਰ ਹਾਦਸੇ ਵਿੱਚ ਪਿੰਡ ਭਾਗੋਮਾਜਰਾ ਦਾ ਵਸਨੀਕ ਕੁਲਵੰਤ ਸਿੰਘ ਭਾਗੋਮਾਜਰਾ ਸਖਤ ਜਖਮੀ ਹੋ ਗਿਆ ਸੀ ਅਤੇ ਹੁਣ ਵੀ ਜੇਰੇ ਇਲਾਜ ਹੈ।

ਸਮਾਜਸੇਵੀ ਆਗੂ ਅਤੇ ਸਾਬਕਾ ਕੌਂਸਲਰ ਸz. ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਥਾਂ ਤੇ ਲਾਈਟਾਂ ਤਾਂ ਲੱਗੀਆਂ ਹਨ ਪਰੰਤੂ ਕੰਮ ਨਹੀਂ ਕਰਦੀਆਂ। ਉਹਨਾਂ ਕਿਹਾ ਕਿ ਇਸ ਚੌਂਕ ਵਿੱਚ ਲੋਕ ਤੇਜ ਰਫਤਾਰ ਵਿੱਚ ਜਾਂਦੇ ਹਨ ਅਤੇ ਸੜਕ ਦੇ ਵਿਚਕਾਰ ਬਣੇ ਡਿਵਾਈਡਰ ਤੇ ਜਿਹੜੀ ਵਾੜ ਲਗਾਈ ਗਈ ਹੈ ਉਹ ਝਾੜੀਆਂ ਵਿੱਚ ਬਦਲ ਗਈ ਹੈ ਅਤੇ ਇਹਨਾਂ ਉੱਚੀਆਂ ਝਾੜੀਆਂ ਕਾਰਨ ਵਾਹਨ ਚਾਲਕਾਂ ਨੂੰ ਦੂਜੇ ਪਾਸੋਂ ਆਉਂਦੇ ਟ੍ਰੈਫਿਕ ਦਾ ਪਤਾ ਨਹੀਂ ਲੱਗਦਾ ਜਿਸ ਕਾਰਨ ਇੱਥੇ ਅਕਸਰ ਹਾਦਸੇ ਵਾਪਰਦੇ ਹਨ। ਉਹਨਾਂ ਮੰਗ ਕੀਤੀ ਕਿ ਇਸ ਥਾਂ ਤੇ ਵੱਡਾ ਚੌਂਕ ਬਣਾਇਆ ਜਾਵੇ ਅਤੇ ਝਾੜੀਆਂ ਦੀ ਸਫਾਈ ਸਫਾਈ ਕਰਵਾਈ ਜਾਵੇ ਤਾਂ ਜੋ ਇੱਥੇ ਲਗਾਤਾਰ ਵਾਪਰਦੇ ਹਾਦਸਿਆਂ ਤੋਂ ਬਚਾਓ ਹੋਵੇ।

ਇਸ ਸੰਬੰਧੀ ਇਸ ਖੇਤਰ ਦੇ ਪਿੰਡਾਂ ਭਾਗੋ ਮਾਜਰਾ ਅਤੇ ਲਖਨੌਰ ਦੀਆਂ ਪੰਚਾਇਤਾਂ ਅਤੇ ਇਲਾਕੇ ਦੇ ਪਿੰਡਾਂ ਦੇ ਨੁਮਇੰਦਿਆਂ ਬਲਜਿੰਦਰ ਕੌਰ ਬਲਾਕ ਸੰਮਤੀ ਮੈਂਬਰ ਭਾਗੋ ਮਾਜਰਾ, ਭਾਗੋਮਾਜਰਾ ਦੀ ਸਰਪੰਚ ਗੁਰਪ੍ਰੀਤ ਕੌਰ, ਲਖਨੌਰ ਦੀ ਅਧਿਕਾਰਤ ਪੰਚ ਪ੍ਰਭਜੋਤ ਕੌਰ, ਨਿਰਮਲ ਸਿੰਘ (ਸਾਬਕਾ ਸਰਪੰਚ ਮਾਣਕ ਮਾਜਰਾ), ਬਲਵਿੰਦਰ ਸਿੰਘ ਲਖਨੌਰ, ਦਲਵੀਰ ਸਿੰਘ, ਅਵਤਾਰ ਸਿੰਘ, ਇੰਦਰਜੀਤ ਸਿੰਘ, ਰੁਪਿੰਦਰ ਸਿੰਘ, ਸ਼ਵਰਨ ਸਿੰਘ, ਜਗਦੀਪ ਸਿੰਘ, ਨਾਇਬ ਸਿੰਘ, ਬਹਾਦੁਰ ਸਿੰਘ, ਕੁਲਵੰਤ ਸਿੰਘ ਵਲੋਂ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੂੰ ਪੱਤਰ ਲਿਖ ਕੇ ਇਸ ਥਾਂ ਤੇ ਲਗਾਤਾਰ ਵਾਪਰਦੇ ਹਾਦਸਿਆਂ ਤੇ ਰੋਕ ਲਗਾਉਣ ਲਈ ਢੁੁੱਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਸੈਕਟਰ 88-89 ਅਤੇ 95-96 ਦੇ ਵਾਲੀ ਸੜਕ ਸੋਹਾਣਾ ਤੋਂ ਸੈਕਟਰ 88-89 ਨੂੰ ਹੁੰਦੇ ਹੋਏ ਅੱਗੇ ਪਿੰਡ ਭਾਗੋ ਮਾਜਰਾ ਅਤੇ ਬੈਰਮਪੁਰ ਨੂੰ ਜਾਂਦੀ ਹੈ। ਭਾਗੋ ਮਾਜਰਾ ਅਤੇ ਬੈਰਮਪੁਰ ਅਤੇ ਨਾਲ ਲਗਦੇ ਪਿੰਡਾਂ ਦੇ ਬੱਚੇ, ਜੋ ਕਿ ਸੋਹਾਣਾ ਅਤੇ ਐਸ. ਏ. ਐਸ.ਨਗਰ ਵਿਖੇ ਪੜ੍ਹਦੇ ਹਨ, ਰੋਜਾਨਾ ਇਸ ਰਸਤੇ ਰਾਹੀਂ ਹੀ ਸਾਈਕਲਾਂ ਤੇ ਜਾਂਦੇ ਹਨ। ਇਸ ਪ੍ਰਕਾਰ ਹੀ ਐਸ.ਏ.ਐਸ.ਨਗਰ ਅਤੇ ਚੰਡੀਗੜ੍ਹ ਵਿਖੇ ਕੰਮ ਕਾਰ ਲਈ ਜਾਣ ਵਾਲੇ ਲੋਕ, ਜਿਨ੍ਹਾਂ ਵਿੱਚ ਜਿਆਦਾ ਤੌਰ ਤੇ ਗਰੀਬ ਮਜਦੂਰ ਹੁੰਦੇ ਹਨ, ਰੋਜ਼ਾਨਾ ਇਸੇ ਰਸਤੇ ਰਾਹੀਂ ਆਉਂਦੇ-ਜਾਂਦੇ ਹਨ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਇਲਾਕੇ ਵਿੱਚ ਵਸੋਂ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਾਰਨ ਆਵਾਜਾਈ ਵੀ ਤੇਜੀ ਨਾਲ ਵਧ ਰਹੀ ਹੈ ਅਤੇ ਸੜਕ ਦੁਰਘਟਨਾਵਾਂ ਵੀ ਬਹੁਤ ਹੋ ਰਹੀਆਂ ਹਨ। ਇਸ ਇਲਾਕੇ ਦੀਆਂ ਸੜਕਾਂ ਬਹੁਤ ਹੀ ਖੁੱਲੀਆਂ ਅਤੇ ਸਾਫ-ਸੁਥਰੀਆਂ ਹਨ। ਉਕਤ ਚੌਕ ਤੇ ਸਪੀਡ ਬੇਕਰ ਨਹੀ ਹਨ ਅਤੇ ਸੜਕਾਂ ਦੇ ਵਿਚਕਾਰ ਹਰਿਆਲੀ ਲਈ ਬਾੜ ਲਗਾਈ ਹੋਈ ਹੈ। ਇਸ ਚੌਕ ਵਿੱਚ ਅਕਸਰ ਹੀ ਐਕਸੀਡੈਂਟ ਹੁੰਦੇ ਰਹਿੰਦੇ ਹਨ ਅਤੇ ਕਈ ਐਕਸੀਡੈਂਟ ਤਾਂ ਬਹੁਤ ਹੀ ਜ਼ਿਆਦਾ ਗੰਭੀਰ ਹੋਏ ਹਨ। ਇਸ ਲਈ ਸਕੂਲੀ ਬੱਚਿਆਂ ਅਤੇ ਹੋਰ ਰਾਹਗੀਰਾਂ ਨੂੰ ਹਰ ਸਮੇਂ ਜਾਨੀ ਅਤੇ ਮਾਲੀ ਨੁਕਸਾਨ ਦਾ ਖਤਰਾ ਬਣਿਆ ਰਹਿੰਦਾ ਹੈ।

ਉਹਨਾਂ ਮੰਗ ਕੀਤੀ ਹੈ ਕਿ ਸੈਕਟਰ 88-89 ਅਤੇ 95-96 ਦੇ ਚੌਂਕ ਤੋਂ ਸਪੀਡ ਬ੍ਰੇਕਰ ਲਗਵਾਏ ਜਾਣ ਤਾਂ ਜੋ ਗੱਡੀਆ ਦੀ ਸਪੀਡ ਤੇ ਕੰਟਰੋਲ ਕੀਤਾ ਜਾ ਸਕੇ ਅਤੇ ਲੱਗੀ ਹੋਈ ਬਾੜ ਵਿੱਚੋਂ ਤਕਰੀਬਨ 20-25 ਫੁੱਟ ਦੀ ਬਾੜ ਹਟਾ ਦਿੱਤੀ ਜਾਵੇ ਤਾਂ ਜੋ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਸਾਹਮਣੇ ਆਉਂਦੀਆਂ ਗੱਡੀਆਂ ਵਿਖਾਈ ਦਿੰਦੀਆਂ ਰਹਿਣ।