
ਉੱਘੇ ਜੀਵ ਵਿਗਿਆਨੀ ਚਾਰਲਸ ਡਾਰਵਿਨ ਨੂੰ ਸਮਰਪਿਤ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋਨ ਨਵਾਂਸ਼ਹਿਰ ਵੱਲੋਂ ਜੋਨ ਮੁੱਖੀ ਸੱਤਪਾਲ ਸਲੋਹ ਅਤੇ ਸੂਬਾ ਕਮੇਟੀ ਵੱਲੋਂ ਜੋਗਿੰਦਰ ਕੁੱਲੇਵਾਲ ਮੁਖੀ ਸੱਭਿਆਚਾਰਕ ਵਿਭਾਗ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅਗਵਾਈ ਵਿੱਚ ਜੀਵ ਵਿਗਿਆਨੀ ਚਾਰਲਸ ਡਾਰਵਿਨ ਨੂੰ ਸਮਰਪਿਤ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ। ਇਸ ਪ੍ਰੀਖਿਆ ਸਬੰਧੀ ਜਾਣਕਾਰੀ ਦਿੰਦਿਆਂ ਜੋਨ ਦੇ ਮੀਡੀਆ ਇੰਚਾਰਜ ਮਾਸਟਰ ਜਗਦੀਸ਼ ਰਾਏ ਪੁਰ ਡੱਬਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਇਸ ਪ੍ਰੀਖਿਆ ਵਿੱਚ ਉਤਸ਼ਾਹ ਪੂਰਵਕ ਭਾਗ ਲਿਆ। ਉਹਨਾਂ ਅੱਗੇ ਦੱਸਿਆ ਕਿ ਇਸ ਪ੍ਰੀਖਿਆ ਲਈ ਜੋਨ ਨਵਾਂਸ਼ਹਿਰ ਵਿੱਚ 30 ਪ੍ਰੀਖਿਆ ਕੇਂਦਰ ਬਣਾਏ ਗਏ ਸਨ ਜਿਨ੍ਹਾਂ ਵਿੱਚੋਂ 27 ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਸਫ਼ਲਤਾ ਪੂਰਵਕ ਨੇਪਰੇ ਚੜ੍ਹੀ।
ਗੜ੍ਹਸ਼ੰਕਰ 5 ਸਤੰਬਰ (ਬਲਵੀਰ ਚੌਪੜਾ ) ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋਨ ਨਵਾਂਸ਼ਹਿਰ ਵੱਲੋਂ ਜੋਨ ਮੁੱਖੀ ਸੱਤਪਾਲ ਸਲੋਹ ਅਤੇ ਸੂਬਾ ਕਮੇਟੀ ਵੱਲੋਂ ਜੋਗਿੰਦਰ ਕੁੱਲੇਵਾਲ ਮੁਖੀ ਸੱਭਿਆਚਾਰਕ ਵਿਭਾਗ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅਗਵਾਈ ਵਿੱਚ ਜੀਵ ਵਿਗਿਆਨੀ ਚਾਰਲਸ ਡਾਰਵਿਨ ਨੂੰ ਸਮਰਪਿਤ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ। ਇਸ ਪ੍ਰੀਖਿਆ ਸਬੰਧੀ ਜਾਣਕਾਰੀ ਦਿੰਦਿਆਂ ਜੋਨ ਦੇ ਮੀਡੀਆ ਇੰਚਾਰਜ ਮਾਸਟਰ ਜਗਦੀਸ਼ ਰਾਏ ਪੁਰ ਡੱਬਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਇਸ ਪ੍ਰੀਖਿਆ ਵਿੱਚ ਉਤਸ਼ਾਹ ਪੂਰਵਕ ਭਾਗ ਲਿਆ। ਉਹਨਾਂ ਅੱਗੇ ਦੱਸਿਆ ਕਿ ਇਸ ਪ੍ਰੀਖਿਆ ਲਈ ਜੋਨ ਨਵਾਂਸ਼ਹਿਰ ਵਿੱਚ 30 ਪ੍ਰੀਖਿਆ ਕੇਂਦਰ ਬਣਾਏ ਗਏ ਸਨ ਜਿਨ੍ਹਾਂ ਵਿੱਚੋਂ 27 ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਸਫ਼ਲਤਾ ਪੂਰਵਕ ਨੇਪਰੇ ਚੜ੍ਹੀ। ਤਿੰਨ ਪ੍ਰੀਖਿਆ ਕੇਂਦਰਾਂ ਵਿੱਚ ਕੁਝ ਅਣਸੁਖਾਵੇਂ ਕਾਰਨਾਂ ਕਰਕੇ ਪ੍ਰੀਖਿਆ ਮੁਅੱਤਲ ਕੀਤੀ ਗਈ। ਇਹਨਾਂ ਤਿੰਨਾਂ ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਸੂਬਾ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਕੋਈ ਢੁੱਕਵੀਂ ਤਰੀਕ ਤੈਅ ਕਰਕੇ ਕਰਵਾਈ ਜਾਵੇਗੀ। ਇਸ ਪ੍ਰੀਖਿਆ ਵਿੱਚ ਮਿਡਲ ਵਿੰਗ ਦੇ 177 ਲੜਕੇ, 221 ਲੜਕੀਆਂ ਅਤੇ ਸੈਕੰਡਰੀ ਵਿੰਗ ਦੇ 283 ਲੜਕੇ,573 ਲੜਕੀਆਂ, ਕੁੱਲ 1254 ਵਿਦਿਆਰਥੀਆਂ ਨੇ ਭਾਗ ਲਿਆ। ਤਰਕਸ਼ੀਲ ਆਗੂ ਸੁਖਵਿੰਦਰ ਗੋਗਾ, ਕਾਮਰੇਡ ਮੁਕੰਦ ਲਾਲ, ਮਾਸਟਰ ਨਰੇਸ਼ ਭੰਮੀਆਂ, ਮਾਸਟਰ ਰਾਮ ਪਾਲ ਰਾਹੋਂ ਨੇ ਦੱਸਿਆ ਕਿ ਇਸ ਪ੍ਰੀਖਿਆ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਉਨ੍ਹਾਂ ਦੀ ਸੋਚ ਨੂੰ ਵਿਗਿਆਨਕ ਬਣਾਉਣਾ ਹੈ ਤਾਂ ਕਿ ਉਹ ਭੂਤਾਂ ਪਰੇਤਾਂ, ਜਾਦੂ ਟੂਣਿਆਂ ਦੇ ਡਰ ਤੋਂ ਮੁਕਤ ਹੋ ਕੇ ਆਪਣੀ ਪੜ੍ਹਾਈ ਨਿਰਭੈਅ ਹੋ ਕੇ ਕਰਨ ਅਤੇ ਜ਼ਿੰਦਗੀ ਦੀਆਂ ਅਗਲੀਆਂ ਮੰਜ਼ਿਲਾਂ ਨੂੰ ਸਰ ਕਰ ਸਕਣ। ਇਸ ਪੰਜਵੀਂ ਚੇਤਨਾ ਪਰਖ ਪ੍ਰੀਖਿਆ ਲਈ ਪੰਜਾਬ ਭਰ ਵਿੱਚ 34750 ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਹੋਈ ਹੈ ਅਤੇ 446 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਸਨ। ਜੋਨ ਨਵਾਂਸ਼ਹਿਰ ਵਿੱਚ ਪ੍ਰੀਖਿਆ ਨੂੰ ਸਫਲ ਬਣਾਉਣ ਲਈ ਜਸਵੀਰ ਬੇਗਮ ਪੁਰ, ਮੋਹਨ ਬੀਕਾ, ਮੈਡਮ ਬਲਵਿੰਦਰ ਕੌਰ ਸਲੋਹ, ਬੇਟੀ ਸਿਮੀ ਸਲੋਹ, ਬਲਜੀਤ ਖਟਕੜ, ਬਲਜਿੰਦਰ ਸ਼ਹਿਬਾਜ਼ ਪੁਰ , ਬਲਜਿੰਦਰ ਤਾਜਪੁਰ, ਮਾਸਟਰ ਰਾਜ ਕੁਮਾਰ ਗੜ੍ਹਸ਼ੰਕਰ, ਗੁਰਨਾਮ ਗੜ੍ਹਸ਼ੰਕਰ, ਹਰਜਿੰਦਰ ਸੂੰਨੀ, ਅਧਿਆਪਕ ਆਗੂ ਮੁਕੇਸ਼ ਗੁਜਰਾਤੀ, ਮਲਕੀਤ ਸਿੰਘ ਬਾਹੋਵਾਲ , ਜਗਤਾਰ ਬਾਹੋਵਾਲ, ਡਾ.ਦਲਵੀਰ ਸਿੰਘ ਮਾਹਲ ਖੁਰਦ, ਨਿੰਦਰ ਮਾਈ ਦਿੱਤਾ, ਨਿਤਿਨ ਮੁਕੰਦਪੁਰ, ਸੁਰਜੀਤ ਸਿੰਘ ਰੁੜਕੀ ਮਾਸਟਰ ਪਰਮਜੀਤ ਖਮਾਚੋਂ,ਡਾ.ਰਾਮ ਲਾਲ, ਪ੍ਰਿੰਸੀਪਲ ਕਮਲਜੀਤ ਕੌਰ, ਜਸਵਿੰਦਰ ਕੌਰ, ਅਰਸ਼ਦੀਪ ਕੌਰ, ਮਨਪ੍ਰੀਤ ਕੌਰ, ਮਾ.ਹੰਸ ਰਾਜ, ਅਮਰਜੀਤ ਸਿੰਘ, ਗੁਰਦੇਵ ਸਿੰਘ,ਭਾਗ ਸਿੰਘ, ਸੱਤਪਾਲ ਸਿੰਘ, ਕਰਨ ਕੁਮਾਰ,ਮਾ.ਸਾਮ ਸੁੰਦਰ ਆਦਿ ਸੁਸਾਇਟੀ ਕਾਰਕੁਨਾਂ ਨੇ ਪੂਰੇ ਲਗਨ ਨਾਲ ਡਿਊਟੀ ਨਿਭਾਈ। ਜਿਹਨਾਂ ਸਕੂਲਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਸਨ ਉਨ੍ਹਾਂ ਦੇ ਪ੍ਰਿੰਸੀਪਲ ਸਹਿਬਾਨਾਂ ਅਤੇ ਅਧਿਆਪਕ ਸਾਹਿਬਾਨਾ ਨੇ ਬਹੁਤ ਹੀ ਸ਼ਲਾਘਾਯੋਗ ਯੋਗਦਾਨ ਪਾਇਆ। ਉਹਨਾਂ ਵਲੋਂ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਨਵਾਂਸ਼ਹਿਰ ਸਮੂਹ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨਾਂ ਅਤੇ ਅਧਿਆਪਕ ਸਾਹਿਬਾਨਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਸਹਿਯੋਗ ਦੀ ਆਸ ਰੱਖਦਾ ਹੈ।
