Monthly meeting organized by Darpan Sahitya Sabha Saila Khurd

ਦਰਪਣ ਸਾਹਿਤ ਸਭਾ ਸੈਲਾ ਖ਼ੁਰਦ ਦੀ ਮਹੀਨਾਵਾਰ ਬੈਠਕ ਰੇਸ਼ਮ ਚਿੱਤਰਕਾਰ ਦੀ ਪ੍ਰਧਾਨਗੀ ਹੇਠ ਸ.ਸ.ਸ.ਸ ਪੱਦੀ ਸੂਰਾ ਸਿੰਘ ਵਿਖੇ ਹੋਈ I ਬੈਠਕ ਦੇ ਆਰੰਭ ਵਿੱਚ ਪਿਛਲੇ ਸਮੇਂ ਦੌਰਾਨ ਵਿਛੜੇ ਨਾਮਵਰ ਪੰਜਾਬੀ ਸਾਹਿਤਕਾਰਾਂ ਹਰਭਜਨ ਹੁੰਦਲ, ਸ਼ਿਵ ਨਾਥ, ਸੁਬੇਗ ਸੱਧਰ, ਦੇਸ ਰਾਜ ਕਾਲੀ ਅਤੇ ਹਰਜਿੰਦਰ ਬੱਲ ਨੂੰ ਸ਼ਰਧਾਂਜਲੀ ਦਿੱਤੀ ਗਈ। ਸਭਾ ਦੇ ਸਕੱਤਰ ਸੋਹਣ ਸਿੰਘ ਸੂੰਨੀ ਵਲੋਂ ਵਿਛੜੇ ਸਾਹਿਤਕਾਰਾਂ ਦੀ ਸਾਹਿਤਿਕ ਦੇਣ ਉੱਪਰ ਭਰਪੂਰ ਚਰਚਾ ਕੀਤੀ ਗਈ ।

ਗੜ੍ਹਸ਼ੰਕਰ 5 ਸਤੰਬਰ ( ਬਲਵੀਰ ਚੌਪੜਾ ) ਦਰਪਣ ਸਾਹਿਤ ਸਭਾ ਸੈਲਾ ਖ਼ੁਰਦ ਦੀ ਮਹੀਨਾਵਾਰ ਬੈਠਕ ਰੇਸ਼ਮ ਚਿੱਤਰਕਾਰ ਦੀ ਪ੍ਰਧਾਨਗੀ ਹੇਠ ਸ.ਸ.ਸ.ਸ ਪੱਦੀ ਸੂਰਾ ਸਿੰਘ ਵਿਖੇ ਹੋਈ I ਬੈਠਕ ਦੇ ਆਰੰਭ ਵਿੱਚ ਪਿਛਲੇ ਸਮੇਂ ਦੌਰਾਨ ਵਿਛੜੇ ਨਾਮਵਰ ਪੰਜਾਬੀ ਸਾਹਿਤਕਾਰਾਂ ਹਰਭਜਨ ਹੁੰਦਲ, ਸ਼ਿਵ ਨਾਥ, ਸੁਬੇਗ ਸੱਧਰ, ਦੇਸ ਰਾਜ ਕਾਲੀ ਅਤੇ ਹਰਜਿੰਦਰ ਬੱਲ ਨੂੰ ਸ਼ਰਧਾਂਜਲੀ ਦਿੱਤੀ ਗਈ। ਸਭਾ ਦੇ ਸਕੱਤਰ ਸੋਹਣ ਸਿੰਘ ਸੂੰਨੀ ਵਲੋਂ ਵਿਛੜੇ ਸਾਹਿਤਕਾਰਾਂ ਦੀ ਸਾਹਿਤਿਕ ਦੇਣ ਉੱਪਰ ਭਰਪੂਰ ਚਰਚਾ ਕੀਤੀ ਗਈ । ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਸੋਹਣ ਟੋਨੀ ਨੇ ਅਪਣੀ ਬੁਲੰਦ ਆਵਾਜ਼ ਵਿਚ ਲੋਕ ਪੱਖੀ ਬੋਲੀਆਂ ਨਾਲ਼ ਕੀਤੀ । ਨੌਜਵਾਨ ਕਵੀ ਤਰਨਜੀਤ ਨੇ ਗਰੀਬ ਲੋਕਾਂ ਦੀਆਂ ਸਮੱਸਿਆਵਾ ਤੇ ਕੇਦ੍ਰਿਤ ਅਪਣੀ ਨਜ਼ਮ ਬਰਸਾਤ ਸੁਣਾਈ । ਰਣਜੀਤ ਪੋਸੀ ਦੀ ਗ਼ਜ਼ਲ ਅਤੇ ਨਜ਼ਮ ਵੀ ਦਲਿਤ ਸਮਾਜ ਦੀਆਂ ਸਮੱਸਿਆਵਾਂ ਦੀ ਬਾਤ ਪਾਉਂਦੀ ਸੀ I ਸਤਨਾਮ ਜੱਸੋਵਾਲ ਨੇ ਸੂਖ਼ਮ ਭਾਵੀ ਰਚਨਾਵਾਂ ਪੇਸ਼ ਕਰਕੇ ਅਜੋਕੇ ਸਿਸਟਮ ਪ੍ਰਤੀ ਮਨਾਂ ਵਿੱਚ ਕਈ ਸਵਾਲ ਖੜ੍ਹੇ ਕਰ ਦਿੱਤੇ । ਸ਼ਾਮ ਸੁੰਦਰ ਨੇ ਆਪਣੀਆਂ ਗ਼ਜ਼ਲਾਂ ਰਾਹੀਂ ਲੋਕ ਮਨਾਂ ਵਿੱਚ ਸਿਸਟਮ ਪ੍ਰਤੀ ਪੈਦਾ ਹੋਏ ਰੋਸ ਦਾ ਇਜ਼ਹਾਰ ਕੀਤਾ । ਪ੍ਰੋੜ ਕਵੀ ਬਹਾਦਰ ਕੰਵਲ ਨੇ ਅਪਣੇ ਹੀ ਅੰਦਾਜ਼ ਵਿਚ ਗਹਿਰ ਗੰਭੀਰ ਕਲਾਮ ਪੇਸ਼ ਕੀਤਾ। ਅੰਤ ਵਿੱਚ ਗ਼ਜ਼ਲਗੋ ਰੇਸ਼ਮ ਚਿੱਤਰਕਾਰ ਨੇ ਅਪਣੀ ਪੁਖ਼ਤਾ ਸ਼ਾਇਰੀ ਪੇਸ਼ ਕਰਦਿਆਂ ਖ਼ੂਬ ਰੰਗ ਬੰਨਿਆ । ਪ੍ਰਿੰਸੀਪਲ ਕ੍ਰਿਪਾਲ ਸਿੰਘ ਵਲੋਂ ਹਾਜ਼ਰ ਸਰੋਤਿਆਂ ਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ।