ਕਸਰਤ ਅਤੇ ਖੇਡਾਂ ਦਿੰਦੀਆਂ ਹਨ ਤੰਦਰੁਸਤੀ : ਮਨੀਸ਼ ਤਿਵਾਰੀ ਵਾਰਡ ਨੰਬਰ 6 ਵਿੱਚ ਜਿਮ ਵਾਸਤੇ 5 ਲੱਖ ਦੀ ਗਰਾਂਟ ਦਿੱਤੀ

ਐਸ ਏ ਐਸ ਨਗਰ, 4 ਸਤੰਬਰ ਹਲਕਾ ਆਨੰਦਪੁਰਸਾਹਿਬ ਦੇ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾਰੀ ਨੇ ਕਿਹਾ ਹੈ ਕਿ ਸਿਹਤਮੰਦ ਰਹਿਣ ਲਈ ਕਸਰਤ ਕਰਨੀ ਬਹੁਤ ਜਰੂਰੀ ਹੈ ਅਤੇ ਸਿਹਤਮੰਦ ਸਮਾਜ ਦੀ ਉਸਾਰੀ ਲਈ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੜੇ ਕਸਰਤ ਦੇ ਸਾਧਨ ਮੁਹਈਆ ਕਰਵਾਏ ਜਾਂਣੇ ਚਾਹੀਦੇ ਹਨ।

ਐਸ ਏ ਐਸ ਨਗਰ, 4 ਸਤੰਬਰ  ਹਲਕਾ ਆਨੰਦਪੁਰਸਾਹਿਬ ਦੇ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾਰੀ ਨੇ ਕਿਹਾ ਹੈ ਕਿ ਸਿਹਤਮੰਦ ਰਹਿਣ ਲਈ ਕਸਰਤ ਕਰਨੀ ਬਹੁਤ ਜਰੂਰੀ ਹੈ ਅਤੇ ਸਿਹਤਮੰਦ ਸਮਾਜ ਦੀ ਉਸਾਰੀ ਲਈ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੜੇ ਕਸਰਤ ਦੇ ਸਾਧਨ ਮੁਹਈਆ ਕਰਵਾਏ ਜਾਂਣੇ ਚਾਹੀਦੇ ਹਨ। ਵਾਰਡ ਨੰਬਰ 6 ਵਿੱਚ ਜਿਮ ਲਗਾਉਣ ਲਈ ਵਾਰਡ ਦੇ ਕੌਂਸਲਰ ਅਤੇ ਬਲਾਕ ਕਾਂਗਰਸ ਮੁਹਾਲੀ ਦ ਪ੍ਰਧਾਨ ਸz. ਜਸਪ੍ਰੀਤ ਸਿੰਘ ਗਿਲ ਦੇ ਘਰ ਪਹੁੰਚ ਕੇ 5 ਲੱਖ ਦੀ ਗ੍ਰਾਂਟ ਦਾ ਚੈਕ ਸੌਂਵਪਣ ਮੌਕੇ ਉਹਨਾਂ ਕਿਹਾ ਕਿ ਸ਼ਹਿਰ ਦੇ ਹੋਰਨਾਂ ਵਾਰਡਾਂ ਵਿੱਚ ਵੀ ਜਿਮ ਲਗਾਉਣ ਵਾਸਤੇ ਗ੍ਰਾਂਟਾ ਦਿੱਤੀਆਂ ਜਾਣਗੀਆਂ। ਇਸ ਮੌਕੇ ਕੌਂਸਲਰ ਜਸਪ੍ਰੀਤ ਸਿੰਘ ਗਿਲ ਨੇ ਗ੍ਰਾਂਟ ਦੇਣ ਲਈ ਸ੍ਰੀ ਮਨੀਸ਼ ਤਿਵਾੜੀ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਦੇ ਕੌਂਸਲਰ ਪ੍ਰਮੋਦ ਮਿੱਤਰਾ, ਕਾਂਗਰਸੀ ਆਗੂ ਅਸ਼ੋਕ ਕੌਡਲ, ਕੁਲਵੰਤ ਸਰਪੰਚ ਬਰਿਆਲੀ, ਪਰਮਜੀਤ ਸਿੰਘ ਗਿੱਲ, ਮਾਸਟਰ ਮਦਨ ਸਿੰਘ, ਜੀ ਐਸ ਤਿਵਾਰੀ, ਸਵਰਨ ਚੌਧਰੀ, ਵਿਕਰਮ ਹੁੰਝਣ, ਪਰਵਿੰਦਰ ਰੀਹਲ, ਹਰਪ੍ਰੀਤ, ਗੁਰਮੀਤ ਸਿੰਘ ਸਿਆਣ, ਨਵਨੀਤ ਤੋਖੀ , ਅਕਸ਼ਿਤ ਸ਼ਰਮਾ, ਬਰਿੰਦਰ ਜੁਨੇਜਾ ਵੀ ਹਾਜਿਰ ਸਨ।