ਪ੍ਰਾਈਵੇਟ ਲੈਬੋਰਟਰੀਆਂ ਵਾਲੇ ਆਪਣੀ ਮਨਮਰਜੀ ਦੇ ਰੇਟ ਲੈ ਰਹੇ ਹਨ,ਜੋਂ ਕਿ ਆਮ ਲੋਕਾਂ ਦੀ ਪਹੁੰਚ ਤੋਂ ਦੂਰ

ਬਰਸਾਤ ਦੇ ਮੌਸਮ ਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਆਪਣੀ ਪਕੜ ਬਣਾ ਲੈਂਦੀਆਂ ਹਨ ।ਜਿਵੇਂ ਕਿ ਡੇਂਗੂ ਅੱਜ ਕਲ ਅਪਣਾ ਬਹੁਤ ਹੀ ਪ੍ਰਭਾਵ ਦਿਖਾ ਰਿਹਾ ਹੈ।ਸਰਕਾਰੀ ਹਸਪਤਾਲ ਵਿਚ ਲੈਬੋਰਟਰੀ ਵਿਚ ਜਰੂਰਤ ਅਨੁਸਾਰ ਮਸ਼ੀਨਾਂ ਅਤੇ ਸਟਾਫ ਦੀ ਘਾਟ ਕਾਰਨ ਮਰੀਜਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਵਿਚਾਰ ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪੱਤਰਕਾਰ ਵਾਰਤਾ ਦੌਰਾਨ ਰੱਖੇ ,ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ ਵੀ ਹਾਜਿਰ ਸਨ।ਉਹਨਾਂ ਕਿਹਾ ਬਰਸਾਤ ਦੇ ਕਾਰਨ ਮੱਛਰਾਂ ਆਵੰਦ ਕਾਰਨ ਅਨੇਕਾਂ ਬਿਮਾਰੀਆਂ ਸਾਡੇ ਚੁਗਿਰਦੇ ਵਿਚ ਆਪਣੇ ਪੈਰ ਪਸਾਰ ਰਹੀਆਂ ਹਨ।

ਸਰਕਾਰੀ ਹਸਪਤਾਲਾਂ ਵਿਚ ਬਣੀਆਂ ਹੋਈਆਂ ਲੈਬੋਰਟਰੀਆਂ ਵਿਚ ਜਲਦੀ ਤੋ ਜਲਦੀ ਸਟਾਫ ਅਤੇ ਜਰੂਰਤ ਅਨੁਸਾਰ ਟੈਸਟਿੰਗ ਮਸ਼ੀਨਾਂ ਦੀ ਉਪਲਬਧਤ ਕਰਾਇਆ ਜਾਣ ।   ਗੜ੍ਹਸ਼ੰਕਰ 29 ਅਗਸਤ ( ਮਨਜਿੰਦਰ ਕੁਮਾਰ ਪੈਂਸਰਾ ) ਬਰਸਾਤ ਦੇ ਮੌਸਮ ਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਆਪਣੀ ਪਕੜ ਬਣਾ ਲੈਂਦੀਆਂ ਹਨ ।ਜਿਵੇਂ ਕਿ ਡੇਂਗੂ ਅੱਜ ਕਲ ਅਪਣਾ ਬਹੁਤ ਹੀ ਪ੍ਰਭਾਵ ਦਿਖਾ ਰਿਹਾ ਹੈ।ਸਰਕਾਰੀ ਹਸਪਤਾਲ ਵਿਚ ਲੈਬੋਰਟਰੀ ਵਿਚ ਜਰੂਰਤ ਅਨੁਸਾਰ ਮਸ਼ੀਨਾਂ ਅਤੇ ਸਟਾਫ ਦੀ ਘਾਟ ਕਾਰਨ ਮਰੀਜਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਵਿਚਾਰ ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪੱਤਰਕਾਰ ਵਾਰਤਾ ਦੌਰਾਨ ਰੱਖੇ ,ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ ਵੀ ਹਾਜਿਰ ਸਨ।ਉਹਨਾਂ ਕਿਹਾ ਬਰਸਾਤ ਦੇ ਕਾਰਨ ਮੱਛਰਾਂ ਆਵੰਦ ਕਾਰਨ ਅਨੇਕਾਂ ਬਿਮਾਰੀਆਂ ਸਾਡੇ ਚੁਗਿਰਦੇ ਵਿਚ ਆਪਣੇ ਪੈਰ ਪਸਾਰ ਰਹੀਆਂ ਹਨ।ਅੱਜ ਕਲ ਡੇਂਗੂ ਵਰਗੀ ਭਿਆਨਕ ਬਿਮਾਰੀ ਆਮ ਪਬਲਿਕ ਨੂੰ ਆਪਣੀ ਪਕੜ ਵਿਚ ਲੈ ਰਹੀ ਹੈ।ਜਿਸ ਵਿਚ ਮਰੀਜ ਦੇ ਬਲੱਡ ਸੈੱਲ ਘਟ ਜਾਂਦੇ ਹਨ । ਮਰੀਜਾਂ ਨੂੰ ਟੈਸਟਾਂ ਲਈ ਹਸਪਤਾਲ ਵਿੱਚ ਜਾਣ ਸਮੇਂ ਸਰਕਾਰੀ ਲੈਬੋਰਟਰੀ ਵਿਚ ਸਟਾਫ ਅਤੇ ਜਰੂਰਤ ਅਨੁਸਾਰ ਮਸ਼ੀਨਾਂ ਦੀ ਕਮੀ ਕਾਰਣ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅਤੇ ਉਹਨਾਂ ਨੂੰ ਟੈਸਟਾਂ ਲਈ ਬਾਹਰ ਪ੍ਰਾਈਵੇਟ ਲੈਬੋਰਟਰੀਆਂ ਵਿਚ ਜਾਣਾ ਪੈਂਦਾ ਹੈ।ਜਿੱਥੇ ਉਹਨਾਂ ਨੂੰ ਮਹਿੰਗੇ ਰੇਟਾਂ ਤੇ ਟੈਸਟ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਸੂਬਾ ਸਰਕਾਰ ਵਲੋਂ ਮੁਹੱਲਾ ਕਲੀਨਿਕ ਤਾਂ ਧੜਾਧੜ ਖੋਲ੍ਹੇ ਜਾ ਰਹੇ ਹਨ,ਪਰ ਸਰਕਾਰੀ ਹਸਪਤਾਲਾਂ ਵਿਚ ਪਰਮੁੱਖ ਸੁਵਿਧਾਵਾਂ ਨਾ ਹੋਣ ਕਾਰਨ ਜਨਤਾ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਪੈ ਰਿਹਾ ਹੈ।ਇਸ ਮੌਕੇ ਸੁਸਾਇਟੀ ਦੇ ਮੀਡੀਆ ਇੰਚਾਰਜ ਮਨਜੀਤ ਰਾਮ ਹੀਰ ਜੀ ਨੇ ਕਿਹਾ ਪ੍ਰਾਈਵੇਟ ਲੈਬੋਰਟਰੀਆਂ ਵਾਲੇ ਆਪਣੀ ਮਨਮਰਜੀ ਦੇ ਰੇਟ ਲੈ ਰਹੇ ਹਨ,ਜੋਂ ਕਿ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹਨ।ਜਦੋਂ ਕਿ ਓਹੀ ਟੈਸਟ ਚੈਰੀਟੇਬਲ ਲੈਬੋਰਟਰੀਆਂ ਵਿਚ ਬਹੁਤ ਸਸਤੇ ਰੇਟਾਂ ਤੇ ਕੀਤੇ ਜਾ ਰਹੇ ਹਨ।ਜਿਹੜੇ ਟੈਸਟ ਚੈਰੀਟੇਬਲ ਲੈਬੋਰਟਰੀਆਂ ਵਾਲੇ 700 ਰੁਪਏ ਤੋਂ 1000 ਰੁਪਏ ਤਕ ਫੁੱਲ ਬੌਡੀ ਟੈਸਟ ਕਰਦੇ ਹਨ ਓਹੀ ਟੈਸਟ ਪ੍ਰਾਈਵੇਟ ਲੈਬੋਰਟਰੀਆਂ ਵਾਲ਼ੇ 2500 ਰੁਪਏ ਤੋਂ 4000 ਰੁਪਏ ਤਕ ਵਸੂਲ ਰਹੇ ਤਕ ਇਹ ਇਕ ਹਰ ਇਕ ਲਈ ਬੁਝਾਰਤ ਬਣੀ ਹੋਈ ਹੈ।ਜਿਸ ਕਾਰਨ ਆਮ ਪਬਲਿਕ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ।ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਇਹਨਾਂ ਲੈਬੋਰਟਰੀਆਂ ਵਲੋਂ ਮਨਮਰਜੀ ਨਾਲ ਵਾਧੂ ਲਏ ਜਾ ਰਹੇ ਰੇਟਾਂ ਦੀ ਜਾਂਚ ਕਰਕੇ ਇਹਨਾਂ ਤੇ ਸਕੰਜਾ ਕੱਸਣਾ ਚਾਹੀਦਾ ਹੈ ਅਤੇ ਸਰਕਾਰੀ ਹਸਪਤਾਲਾਂ ਵਿਚ ਬਣੀਆਂ ਹੋਈਆਂ ਲੈਬੋਰਟਰੀਆਂ ਵਿਚ ਜਲਦੀ ਤੋ ਜਲਦੀ ਸਟਾਫ ਅਤੇ ਜਰੂਰਤ ਅਨੁਸਾਰ ਟੈਸਟਿੰਗ ਮਸ਼ੀਨਾਂ ਦੀ ਉਪਲਭਧਤਾ ਕਰਵਾਉਣੀ ਚਾਹੀਦੀ ਹੈ ਤਾਂ ਜੋਂ ਆਮ ਪਬਲਿਕ ਸਸਤੇ ਰੇਟਾਂ ਤੇ ਆਪਣੀ ਬਾਡੀ ਟੈਸਟ ਕਰਵਾ ਸਕਣ।