ਫਰੈਡਜ਼ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਸੈਕਟਰ 65 ਮੁਹਾਲੀ ਵੱਲੋਂ ਮਨਾਇਆ ਗਿਆ ਰਾਸ਼ਟਰੀ ਖੇਡ ਦਿਵਸ

ਐਸ ਏ ਐਸ ਨਗਰ, 30 ਅਗਸਤ ਫਰੈਡਜ਼ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਸੈਕਟਰ 65 ਮੁਹਾਲੀ ਵੱਲੋਂ ਫੇਜ਼-11 ਦੇ ਨੇ ਬਰਹੁੱਡ ਪਾਰਕ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ।

ਐਸ ਏ ਐਸ ਨਗਰ, 30 ਅਗਸਤ ਫਰੈਡਜ਼ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਸੈਕਟਰ 65 ਮੁਹਾਲੀ ਵੱਲੋਂ ਫੇਜ਼-11 ਦੇ ਨੇ ਬਰਹੁੱਡ ਪਾਰਕ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦਸਿਆ ਕਿ ਹਰ ਸਾਲ ਮੇਜਰ ਧਿਆਨ ਚੰਦ (ਜਿਹਨਾਂ ਨੂੰ ਹਾਕੀ ਦਾ ਜਾਦੂਗਰ ਕਿਹਾ ਗਿਆ ਹੈ) ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਮਣਾਇਆ ਜਾਂਦਾ ਹੈ। ਸੁਸਾਇਟੀ ਦੇ ਜਨਰਲ ਸਕੱਤਰ ਅਰਵਿੰਦਰਪਾਲ ਸਿੰਘ ਨੇ ਕਿਹਾ ਕਿ ਸਿਹਤ ਅਤੇ ਮਨ ਨੂੰ ਨਰੋਆ ਰੱਖਣ ਲਈ ਹਰ ਵਿਅਕਤੀ ਨੂੰ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਤੰਦਰੁਸਤ ਵਿਅਕਤੀ ਹੀ ਸਮਾਜ ਤੇ ਘਰ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਇਸ ਮੌਕੇ ਇਸ ਮੌਕੇ ਵੀ ਕੇ ਮਹਾਜਨ, ਗੁਰਮੀਤ ਸਿੰਘ, ਸਤਨਾਮ ਸਿੰਘ ਵੱਲੋਂ ਟੱਕ ਲਗਾ ਕੇ ਨੇਬਰਹੁੱਡ ਪਾਰਕ ਵਿਖੇ ਬੈਡਮਿੰਟਨ ਕੋਰਟ ਬਨਣ ਦੇ ਕੰਮ ਦੀ ਸੁਰੂਆਤ ਵੀ ਕੀਤੀ ਗਈ। ਇਹ ਬੈਡਮਿੰਟਨ ਕੋਰਟ ਲਗਭਗ 14 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਖੇਡ ਪ੍ਰੇਮੀਆਂ ਲਈ ਸਮਰਪਿਤ ਹੋਵੇਗਾ। ਇਸ ਮੌਕੇ ਸਾਬਕਾ ਕੌਸਲਰ ਸੁਖਵਿੰਦਰ ਸਿੰਘ ਬਰਨਾਲਾ ਨੇ ਕਿਹਾ ਕਿ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਦੀ ਅਗਵਾਈ ਹੇਠ ਹਲਕੇ ਵਿੱਚ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਕਈ ਸਟੇਡੀਅਮ ਬਣਾਏ ਜਾ ਰਹੇ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਫੇਜ਼-11, ਹਾਕਮ ਸਿੰਘ, ਬਲਵੰਤ ਸਿੰਘ, ਰਘਬੀਰ ਸਿੰਘ ਸਿੱਧੂ, ਤੇਜਿੰਦਰ ਸਿੰਘ ਬਾਠ, ਬਲਿੰਦਰ ਸਿੰਘ, ਅਨਿਲ ਸ਼ਰਮਾ, ਹਰਪ੍ਰੀਤ ਸਿੰਘ ਬਿੱਟੂ, ਪਰਦੀਪ ਸਿੰਘ ਸੈਣੀ, ਖਜਾਨਚੀ ਗਰਗ, ਉਪਕਾਰ ਸਿੰਘ, ਸੁਨੀਲ ਬਰਾੜ ਅਤੇ ਨਿਰਮਲ ਸਿੰਘ ਸੰਧੂ ਵੀ ਹਾਜਰ ਸਨ।