
ਮੁਹਾਲੀ ਪੁਲੀਸ ਵੱਲੋ ਘੜੂੰਆ ਵਿਖੇ ਫਾਇਰਿੰਗ ਕਰਨ ਵਾਲੇ ਗੈਂਗ ਦੇ ਮੈਂਬਰ 5 ਪਿਸਟਲਾਂ ਸਮੇਤ ਗ੍ਰਿਫਤਾਰ
ਐਸ.ਏ.ਐਸ ਨਗਰ, 30 ਅਗਸਤ ਮੁਹਾਲੀ ਪੁਲੀਸ ਨੇ ਬੀਤੇ ਦਿਨ ਪਿੰਡ ਘੰੜੂਆ ਵਿਖੇ ਮਨਪ੍ਰੀਤ ਸਿੰਘ ਵਾਸੀ ਪਿੰਡ ਘੜੂੰਆਂ ਦੇ ਘਰ ਦੇ ਬਾਹਰ, ਫਾਇਰਿੰਗ ਕਰਨ ਵਾਲੇ ਗੈਂਗ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਹੈ।
ਐਸ.ਏ.ਐਸ ਨਗਰ, 30 ਅਗਸਤ ਮੁਹਾਲੀ ਪੁਲੀਸ ਨੇ ਬੀਤੇ ਦਿਨ ਪਿੰਡ ਘੰੜੂਆ ਵਿਖੇ ਮਨਪ੍ਰੀਤ ਸਿੰਘ ਵਾਸੀ ਪਿੰਡ ਘੜੂੰਆਂ ਦੇ ਘਰ ਦੇ ਬਾਹਰ, ਫਾਇਰਿੰਗ ਕਰਨ ਵਾਲੇ ਗੈਂਗ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਹੈ। ਐਸ ਐਸ ਪੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਬੀਤੀ 21 ਅਗਸਤ ਨੂੰ ਦੋ ਨਾਮਾਲੂਮ ਨੌਜੁਆਨਾਂ ਵੱਲੋਂ ਪਿੰਡ ਘੜੂਆਂ ਵਿੱਚ ਮਨਪ੍ਰੀਤ ਸਿੰਘ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਫਾਇਰ ਕੀਤੇ ਗਏ ਸਨ। ਇਸ ਸਬੰਧੀ ਪੁਲੀਸ ਵਲੋਂ ਆਈ ਪੀ ਸੀ ਦੀ ਧਾਰਾ 307 ਅਤੇ ਅਸਲਾ ਐਕਟ ਦੀ ਧਾਰਾ 25 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਮ੍ਹਣੇ ਆਈ ਸੀ ਕਿ ਅਨਿਲ ਕੁਮਾਰ ਬਿਸ਼ਨੋਈ ਅਤੇ ਤੇਜਿੰਦਰਪਾਲ ਸਿੰਘ ਉਰਫ ਪੱਪਲ (ਜੋ ਗੈਂਗਸਟਰ ਅੰਮ੍ਰਿਤਪਾਲ ਬੱਲ ਗੈਂਗ ਨਾਲ ਸਬੰਧ ਰੱਖਦੇ ਹਨ) ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਦੋਵਾਂ ਦੀ ਭਾਲ ਦੇ ਸਬੰਧ ਵਿੱਚ ਡੀ ਐਸ ਪੀ ਸz. ਗੁਰਸ਼ੇਰ ਸਿੰਘ ਸੰਧੂ ਦੀ ਅਗਵਾਈ ਹੇਠ ਕੰਮ ਕਰ ਰਹੀ ਸੀ. ਆਈ. ਏ ਸਟਾਫ ਮੁਹਾਲੀ ਦੀ ਟੀਮ ਵਲੋਂ ਮੁਖਬਰ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਅਨਿਲ ਕੁਮਾਰ ਬਿਸ਼ਨੋਈ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਨਿਲ ਕੁਮਾਰ ਬਿਸ਼ਨੋਈ ਵੱਲੋਂ ਪੁਲੀਸ ਪਾਰਟੀ ਉਪਰ ਫਾਇਰ ਕੀਤੇ ਗਏ। ਉੁਹਨਾਂ ਕਿਹਾ ਕਿ ਪੁਲੀਸ ਪਾਰਟੀ ਵੱਲੋਂ ਹਵਾਈ ਫਾਇਰ ਕਰਦਿਆਂ ਅਨਿਲ ਕੁਮਾਰ ਬਿਸ਼ਨੋਈ ਨੂੰ ਸਰੰਡਰ ਕਰਨ ਲਈ ਕਿਹਾ ਗਿਆ ਪ੍ਰੰਤੂ ਉਸ ਵਲੋਂ ਫਾਇਰਿੰਗ ਕਰਦੇ ਹੋਏ, ਉਸ ਦੇ ਆਪਣੇ ਪਿਸਟਲ ਤੋਂ ਹੀ ਉਸ ਦੇ ਸੱਜੇ ਪੈਰ ਵਿੱਚ ਗੋਲੀ ਲੱਗ ਗਈ ਜਿਸ ਕਾਰਨ ਉਹ ਜਖਮੀ ਹੋ ਗਿਆ ਅਤੇ ਪੁਲੀਸ ਵਲੋਂ ਉਸਨੂੰ ਕਾਬੂ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਅਨਿਲ ਕੁਮਾਰ ਬਿਸ਼ਨੋਈ ਤੋਂ ਕੀਤੀ ਪੁੱਛਗਿੱਛ ਦੇ ਆਧਾਰ ਤੇ ਉਸ ਦੇ ਸਾਥੀ ਤੇਜਿੰਦਰਪਾਲ ਸਿੰਘ ਉਰਫ ਪੱਪਲ ਨੂੰ ਅੱਜ ਪਿੰਡ ਗੁਰਚੱਕ, ਥਾਣਾ ਡੇਰਾ ਬਾਬਾ ਨਾਨਕ, ਜ਼ਿਲਾ ਗੁਰਦਾਸਪੁਰ ਦੇ ਖੇਤਰ ਵਿੱਚੋਂ ਗ੍ਰਿਫਤਾਰ ਕਰਕੇ ਉਸਤੋਂ 2 ਪਿਸਟਲ .30 ਬੋਰ ਅਤੇ 3 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਤੇਜਿੰਦਰਪਾਲ ਸਿੰਘ ਉਰਫ ਪੱਪਲ ਵੱਲੋਂ ਵੀ ਗ੍ਰਿਫਤਾਰੀ ਸਮੇਂ ਘਰ ਦੀ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਕਾਰਣ ਉਸ ਦੇ ਖੱਬੀ ਲੱਤ ਵਿੱਚ ਫਰੈਕਚਰ ਆਇਆ ਹੈ। ਉਹਨਾਂ ਦੱਸਿਆ ਕਿ ਅਨਿਲ ਕੁਮਾਰ ਬਿਸ਼ਨੋਈ ਦੇ ਖਿਲਾਫ ਪੁਲੀਸ ਪਾਰਟੀ ਤੇ ਜਾਨਲੇਵਾ ਹਮਲਾ ਕਰਨ ਸਬੰਧੀ ਆਈ ਪੀ ਸੀ ਦੀ ਧਾਰਾ 307, 353,186 ਅਤੇ ਅਸਲਾ ਐਕਟ ਦੀ ਧਾਰਾ 25, 27 ਤਹਿਤ ਜੀਰਕਪੁਰ ਵਿੱਚ ਇੱਕ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹ ਦੋਵੇਂ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅੰਮ੍ਰਿਤਪਾਲ ਬੱਲ (ਜੋ ਜੱਗੂ ਭਗਵਾਨਪੂਰੀਆ ਗੈਂਗ ਦਾ ਐਕਟਿਵ ਮੈਂਬਰ ਹੈ) ਦੇ ਗਿਰੋਹ ਦੇ ਮੈਂਬਰ ਹਨ ਅਤੇ ਗੈਂਗਸਟਰਾਂ ਦੇ ਕਹਿਣ ਤੇ ਪੰਜਾਬ ਦੇ ਵੱਖ ਵੱਖ ਏਰੀਆ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
