ਸ਼੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਦੇ ਮੌਕੇ ਤੇ ਖੂਨਦਾਨ ਕੈਂਪ ਆਯੋਜਿਤ
ਰਾਹੋਂ/ਨਵਾਂਸ਼ਹਿਰ - ਯੁੱਗ ਪਲਟਾਊ ਰਹਿਬਰ ਸਾਹਿਬ-ਏ-ਕਮਾਲ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪਵਿੱਤਰ ਆਗਮਨ ਪੁਰਬ ਦੇ ਮੌਕੇ ਤੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਮਾਛੀਵਾੜਾ ਰੋਡ ਰਾਹੋਂ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਸ਼੍ਰੀ ਗੁਰੂ ਰਵਿਦਾਸ ਸੇਵਾ ਸੋਸਾਇਟੀ ਰਾਹੋਂ ਵਲੋਂ ਲਗਾਏ ਗਏ ਇਸ ਦੂਸਰੇ ਖੂਨਦਾਨ ਕੈਂਪ ਦੌਰਾਨ 43 ਨੌਜਵਾਨਾਂ ਨੇ ਖੂਨਦਾਨ ਕਰਕੇ ਪੁੰਨ ਕਮਾਇਆ।

ਇਸ ਕੈਂਪ ਦੌਰਾਨ ਉੱਘੇ ਸਮਾਜ ਸੇਵਕ ਬਲਦੇਵ ਭਾਰਤੀ ਸਟੇਟ ਐਵਾਰਡੀ ਨੇ 58ਵੀਂ ਵਾਰ ਖੂਨ ਦਾਨ ਕਰਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਉਨ੍ਹਾਂ ਸਮੂਹ ਸੰਗਤਾਂ ਨੂੰ ਆਗਮਨ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਹੋਂਦ 'ਬੇਗਮਪੁਰਾ' ਦੀ ਸੰਕਲਪੀ ਪਰਪੱਕਤਾ, 'ਪ੍ਰਾਧੀਨਤਾ ਪਾਪ ਹੈ' ਦੀ ਵੰਗਾਰ ਕਬੂਲ ਕਰਨ ਅਤੇ 'ਇਹੁ ਜਨਮੁ ਤੁਮਾਰੇ ਲੇਖੇ' ਦੀ ਇਬਾਰਤ ਵਿੱਚ ਰੱਤੇ ਜਾਣ ਨਾਲ ਹੈ। ਉਨ੍ਹਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਰੂਹਾਨੀਅਤ ਦਾ ਓਟ ਆਸਰਾ ਲੈ ਕੇ ਉਨ੍ਹਾਂ ਦੀ ਮਨੁੱਖਤਾਵਾਦੀ ਵਿਚਾਰਧਾਰਾ ਅਨੁਸਾਰ ਸਮਾਜਿਕ ਅਤੇ ਆਰਥਿਕ ਮੁੱਦਿਆਂ ਨੂੰ ਲੈ ਕੇ ਇੱਕਜੁੱਟਤਾ ਨਾਲ ਸੰਘਰਸ਼ ਕਰਨ ਦਾ ਸੱਦਾ ਵੀ ਦਿੱਤਾ। ਇਸ ਖੂਨਦਾਨ ਕੈਂਪ ਦੌਰਾਨ ਸ਼੍ਰੀ ਗੁਰੂ ਰਵਿਦਾਸ ਸੇਵਾ ਸੋਸਾਇਟੀ ਦੇ ਚੀਫ ਵਲੰਟੀਅਰ ਜਨਕ ਰਾਜ ਅਤੇ ਸਮਾਜ ਸੇਵੀ ਮਲਕੀਤ ਸਿੰਘ ਕਾਹਲੋਂ ਨੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਅਤੇ ਇਸ ਮਨੁੱਖਤਾਵਾਦੀ ਕਾਰਜ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਖੂਨਦਾਨੀ ਮਨਜੀਤ ਕੂਮਾਰ, ਡਾ ਰਾਜ ਕੁਮਾਰ ਕੈਂਥ, ਠੇਕੇਦਾਰ ਵਿਜੇ ਕੁਮਾਰ, ਸੱਤਪਾਲ ਭਾਟੀਆ ਜੇ ਈ ਰਿਟਾ:, ਰਾਜੇਸ਼ ਕੁਮਾਰ ਉਆਣ, ਕੇਵਲ ਰਾਮ, ਵਿੱਕੀ ਸਰੋਆ, ਬਲਦੇਵ ਮਾਹੀ, ਹਰਸ਼ਦੀਪ ਉਆਣ, ਪੂਜਾ ਅਤੇ ਪਰਮਜੀਤ ਕੌਰ ਆਦਿ ਨੇ ਵਿਸ਼ੇਸ਼ ਤੌਰ ਤੇ ਸੇਵਾਵਾਂ ਨਿਭਾਈਆਂ।