ਗੁਰੂ ਰਵਿਦਾਸ ਮੰਦਰ ਨਵਾਂਸ਼ਹਿਰ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਨਵਾਂਸ਼ਹਿਰ ਦੇ ਗੁਰੂ ਰਵਿਦਾਸ ਮੰਦਰ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ।ਪਹਿਲੇ ਦਿਨ ਆਲੌਕਿਕ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਪਰਕਰਮਾ ਕਰਦਾ ਮੰਦਰ ਵਿਖੇ ਸਮਾਪਤ ਹੋਇਆ।ਨਗਰ ਕੀਰਤਨ ਦਾ ਉਦਘਾਟਨ ਮਾਹਿਲ ਗਹਿਲਾਂ ਵਾਲੇ ਸੰਤ ਬਾਬਾ ਸ਼ਾਮ ਦਾਸ ਨੇ ਆਪਣੇ ਕਰ ਕਮਲਾਂ ਨਾਲ ਕੀਤਾ।

 ਨਗਰ ਕੀਰਤਨ ਦਾ ਉਦਘਾਟਨ ਰਾਜੇਸ਼ ਕੁਮਾਰ ਬਾਲੀ ਬਾਲੀ ਗੈਸ ਏਜੰਸੀ ਵਾਲੇ,ਰੱਥ ਦਾ ਉਦਘਾਟਨ ਸੁਖਦੇਵ ਕੁਮਾਰ, ਦਿਨੇਸ਼ ਕੁਮਾਰ ਸੱਤਪਾਲ ਬੰਗੜ, ਆਦਿ ਨੇ ਕੀਤਾ।ਰਾਤ ਦੇ ਦੀਵਾਨਾਂ ਵਿੱਚ ਕਲਾਕਾਰ ਕਲੇਰ ਕੰਠ ਦੂਸਰੇ ਦਿਨ ਰੱਖੇ ਗਏ ਸਹਿਜ ਪਾਠ ਦੇ ਭੋਗ ਉਪਰੰਤ ਕਲਾਕਾਰ ਦੀਪਕ ਹੰਸ ਨੇ ਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ।ਇਸ ਤੋਂ ਬਾਅਦ ਬਾਬਾ ਗੁਲਾਬ ਸਿੰਘ ਹੋਰਾਂ ਆਪਣੇ ਜਥੇ ਨਾਲ ਬਹੁਤ ਹੀ ਭਾਵਪੂਰਤ ਢੰਗ ਨਾਲ ਕੀਰਤਨ ਕੀਤਾ ਅਤੇ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਜੀਵਨ ਤੋਂ ਸੇਧ ਲੈਣ ਅਤੇ ਗੁਰਬਾਣੀ ਦੇ ਲੜ ਲੱਗਕੇ ਸਾਦਾ ਜੀਵਨ ਜਿਊਣ ਅਤੇ ਨਸ਼ਿਆਂ ਅਤੇ ਹੋਰ ਅਲਾਮਤਾਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਦੋਨੋਂ ਦਿਨ ਗੁਰੂ ਜੀ ਦਾ ਲੰਗਰ ਅਤੁੱਟ ਵਰਤਿਆ।ਇਸ ਮੌਕੇ ਜਤਿੰਦਰ ਕੁਮਾਰ ਬਾਲੀ ਪ੍ਰਧਾਨ ਸੰਦੀਪ ਕੁਮਾਰ ਸਹਿਜਲ,ਮਾਨਵ, ਹੁਸਨ ਲਾਲ, ਅਰੁਣ ਕੁਮਾਰ ਬਾਲੀ, ਨਰੇਸ਼ ਕੁਮਾਰ,ਲੱਕੀ ਕਰੜੇ,ਪ੍ਰੇਮ ਲਾਲ, ਸੱਤਪਾਲ ਬਾਲੀ, ਦਵਿੰਦਰ ਕੁਮਾਰ ਲੱਧੜ ਹਰੇ ਰਾਮ,ਪ੍ਰਿਥੀ ਦਾਸ, ਮਨਜੀਤ ਕੁਮਾਰ ਬਾਲੀ ਮਨਪ੍ਰੀਤ ਮੰਨਾਂ, ਲਾਲ ਚੰਦ,ਹੁਸਨ ਲਾਲ ਸੈਕਟਰੀ, ਆਦਿ ਪ੍ਰਬੰਧਕਾਂ ਨੇ ਦਿਨ ਰਾਤ ਦੀ ਮਿਹਨਤ ਨਾਲ ਸਮੂਹ ਸੰਗਤਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪ੍ਰੋਗਰਾਮ ਨੂੰ ਸੰਪੂਰਨ ਕੀਤਾ।ਵੱਖ ਵੱਖ ਮੁਹੱਲੇ ਨਵੀਂ ਆਬਾਦੀ, ਨੌਜਵਾਨ ਸਭਾ ਤ੍ਰਿਵੈਣੀ, ਅੰਬੇਦਕਰ ਸੈਨਾ ਮੂਲ ਨਿਵਾਸੀ, ਕਾਂਸ਼ੀ ਰਾਮ ਸਮਾਜ ਭਲਾਈ ਸੋਸਾਇਟੀ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।