ਸਾਫ਼ ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਸਾਡਾ ਮੁੱਢਲਾ ਕਾਰਜ- ਡੀ.ਐਸ.ਪੀ. ਨੇਹਾ ਅਗਰਵਾਲ

ਸਬ ਡਿਵੀਜ਼ਨ ਸਮਾਣਾ ਵਿਖੇ ਨਵੇਂ ਆਏ ਡੀ.ਐੱਸ.ਪੀ. ਮੈਡਮ ਨੇਹਾ ਅਗਰਵਾਲ ਵਲੋਂ ਬੀਤੇ ਦਿਨੀਂ ਚਾਰਜ ਸੰਭਾਲ ਲਿਆ ਗਿਆ ਹੈ ਅਤੇ ਡੀ.ਐਸ.ਪੀ ਨੇਹਾ ਅਗਰਵਾਲ ਨੇ ਸਮਾਣਾ ਮੀਡੀਆ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੁਲਸ ਮੁਖੀ ਐੱਸ.ਐੱਸ.ਪੀ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕਾਂ ਦੀ ਭਲਾਈ ਲਈ ਪੁਲਸ ਦਿਨ-ਰਾਤ ਤੱਤਪਰ ਹੈ ਅਤੇ ਗਲਤ ਅਨਸਰਾਂ ਨੂੰ ਨੱਥ ਪਾਉਣ ਲਈ ਤਿਆਰ ਰਹੇਗੀ, ਪਰ ਇਸਦੇ ਨਾਲ ਹੀ ਸ਼ਹਿਰ ਨਿਵਾਸੀਆਂ ਅਤੇ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ ਹੈ।

ਸਮਾਣਾ, 28 ਅਗਸਤ (ਹਰਜਿੰਦਰ ਸਿੰਘ ਜਵੰਦਾ)- ਸਬ ਡਿਵੀਜ਼ਨ ਸਮਾਣਾ ਵਿਖੇ ਨਵੇਂ ਆਏ ਡੀ.ਐੱਸ.ਪੀ. ਮੈਡਮ ਨੇਹਾ ਅਗਰਵਾਲ ਵਲੋਂ ਬੀਤੇ ਦਿਨੀਂ ਚਾਰਜ ਸੰਭਾਲ ਲਿਆ ਗਿਆ ਹੈ ਅਤੇ  ਡੀ.ਐਸ.ਪੀ ਨੇਹਾ ਅਗਰਵਾਲ ਨੇ ਸਮਾਣਾ ਮੀਡੀਆ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੁਲਸ ਮੁਖੀ ਐੱਸ.ਐੱਸ.ਪੀ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕਾਂ ਦੀ ਭਲਾਈ ਲਈ ਪੁਲਸ ਦਿਨ-ਰਾਤ ਤੱਤਪਰ ਹੈ ਅਤੇ ਗਲਤ ਅਨਸਰਾਂ ਨੂੰ ਨੱਥ ਪਾਉਣ ਲਈ ਤਿਆਰ ਰਹੇਗੀ,  ਪਰ ਇਸਦੇ ਨਾਲ ਹੀ ਸ਼ਹਿਰ ਨਿਵਾਸੀਆਂ ਅਤੇ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ ਹੈ।ਉਨਾਂ੍ਹ ਕਿਹਾ ਕਿ ਸਾਫ਼ ਸੁਥਰਾ, ਭ੍ਰਿਸ਼ਟਾਚਾਰ ਰਹਿਤ ਅਤੇ ਪਾਰਦਰਸ਼ੀ ਪੁਲਿਸ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਮੁੱਢਲਾ ਕਾਰਜ ਹੋਵੇਗਾ ।ਉਨਾਂ ਕਿਹਾ ਕਿ ਇਲਾਕੇ 'ਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਸਮਾਜ ਵਿਰੋਧੀ ਅਨਸਰਾਂ ‘ਤੇ ਪੁਲਸ ਵਲੋਂ ਪੂਰੀ ਨਜ਼ਰ ਰੱਖੀ ਜਾਵੇਗੀ ਅਤੇ ਜੇਕਰ ਕਿਸੇ ਵੀ ਹਾਲਤ ਵਿਚ ਕੋਈ ਸ਼ਰਾਰਤੀ ਅਤੇ ਗੁੰਡਾ ਅਨਸਰਾਂ ਨੂੰ ਸਮਾਜ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ ਕਰਦਾ ਹੈ ਤਾਂ ਉਸ ਨੂੰ ਬਖਸ਼ੀਆ ਨਹੀਂ ਜਾਵੇਗਾ।ਉਨ੍ਹਾਂ ਕਿਹਾ ਕਿ ਥਾਣਿਆਂ 'ਚ ਪਤਵੰਤਿਆਂ ਨੂੰ ਪੂਰਨ ਸਤਿਕਾਰ ਮਿਲੇਗਾ ਅਤੇ ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ 'ਤੇ ਨਕੇਲ ਕਸੀ ਜਾਵੇਗੀ । ਉਨ੍ਹਾਂ ਸ਼ਹਿਰ ਦੇ ਜਾਗਰੂਕ ਸ਼ਹਿਰੀਆਂ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਮਾਹੌਲ ਨੂੰ ਖੁਸ਼ਗਵਾਰ ਬਣਾਉਣ ਵਿੱਚ ਉਹ ਪੁਲਿਸ ਦੀ ਮਦਦ ਕਰਨ।