ਸੰਤ ਈਸ਼ਰ ਸਿੰਘ ਪਬਲਿਕ ਸਕੂਲ ਦੀਆਂ ਜੁੜਵਾਂ ਭੈਣਾਂ ਨੇ ਅੰਤਰਰਾਸ਼ਟਰੀ ਡਾਂਸ ਮੁਕਾਬਲੇ ਵਿੱਚ ਸੋਨ ਤਮਗੇ ਜਿੱਤ ਕੇ ਵਿਦੇਸ਼ ਵਿੱਚ ਸਕੂਲ ਅਤੇ ਦੇਸ਼ ਦਾ ਵਧਾਇਆ ਮਾਣ

ਐਸ ਏ ਐਸ ਨਗਰ, 28 ਅਗਸਤ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਦੀਆਂ ਵਿਦਿਆਰਥਣਾਂ ਤਨੀਸ਼ਾ ਅਤੇ ਤਾਨਿਆ (ਨੌਵੀਂ ਜਮਾਤ) ਨੇ ਦੱਖਣੀ ਕੋਰੀਆ ਵਿੱਚ ਹੋਏ ਵਿਸ਼ਵ ਡਾਂਸ ਫੈਸਟੀਵਲ ਵਿੱਚ ਸੋਨ ਤਗਮੇ ਜਿੱਤੇ ਹਨ। ਇਸ ਚੈਂਪੀਅਨਸ਼ਿਪ ਵਿੱਚ 20 ਤੋਂ ਵੱਧ ਦੇਸ਼ਾਂ ਨੇ ਭਾਗ ਲਿਆ ਸੀ।

ਐਸ ਏ ਐਸ ਨਗਰ, 28 ਅਗਸਤ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਦੀਆਂ ਵਿਦਿਆਰਥਣਾਂ ਤਨੀਸ਼ਾ ਅਤੇ ਤਾਨਿਆ (ਨੌਵੀਂ ਜਮਾਤ) ਨੇ ਦੱਖਣੀ ਕੋਰੀਆ ਵਿੱਚ ਹੋਏ ਵਿਸ਼ਵ ਡਾਂਸ ਫੈਸਟੀਵਲ ਵਿੱਚ ਸੋਨ ਤਗਮੇ ਜਿੱਤੇ ਹਨ। ਇਸ ਚੈਂਪੀਅਨਸ਼ਿਪ ਵਿੱਚ 20 ਤੋਂ ਵੱਧ ਦੇਸ਼ਾਂ ਨੇ ਭਾਗ ਲਿਆ ਸੀ। ਟਰਾਈਸਿਟੀ ਦੀਆਂ 13 ਸਾਲਾ ਜੁੜਵਾਂ ਭੈਣਾਂ ਤਾਨਿਆ ਅਤੇ ਤਨੀਸ਼ਾ ਨੇ ਤਾਨਿਆ ਅਤੇ ਤਨੀਸ਼ਾ ਨੂੰ ਇੰਟਰਨੈਸ਼ਨਲ ਡਾਂਸ ਆਰਗੇਨਾਈਜੇਸ਼ਨ (ਆਈ ਡੀ ਓ ), ਦੱਖਣੀ ਕੋਰੀਆ ਦੁਆਰਾ ਆਯੋਜਿਤ ਡਾਂਸ ਫੈਸਟੀਵਲ ਵਿੱਚ ਉੱਤਰੀ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਚੁਣਿਆ ਗਿਆ ਸੀ। ਇਨ੍ਹਾਂ ਜੁੜਵਾਂ ਬੱਚੀਆਂ ਨੇ ਨਾ ਸਿਰਫ ਟਰਾਈਸਿਟੀ ਦਾ, ਸਗੋਂ ਸਕੂਲ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਪ੍ਰਬੰਧਕ ਪਵਨਦੀਪ ਕੌਰ ਗਿੱਲ ਅਤੇ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਤਾਨਿਆ ਅਤੇ ਤਨੀਸ਼ਾ ਨੇ ਆਧੁਨਿਕ ਸਮਕਾਲੀ ਅਤੇ ਲੋਕਧਾਰਾ ਦੀਆਂ ਸ਼੍ਰੇਣੀਆਂ ਵਿੱਚ ਦੋ ਸੋਨ ਤਮਗੇ ਜਿੱਤੇ ਹਨ ਅਤੇ ਸਕੂਲ ਨੂੰ ਕੁੜੀਆਂ ਤੇ ਮਾਣ ਹੈ। ਜੁੜਵਾਂ ਭੈਣਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਜਦੋਂ ਸਾਡੇ ਸਾਹਮਣੇ ਅੰਤਰਰਾਸ਼ਟਰੀ ਪੱਧਰ ਦੇ ਕਲਾਕਾਰਾਂ ਦੀ ਪੇਸ਼ਕਾਰੀ ਹੁੰਦੀ ਹੈ ਤਾਂ ਘਬਰਾਹਟ ਹੋਣੀ ਸੁਭਾਵਕ ਹੈ ਪਰ ਸਾਡੇ ਅਧਿਆਪਕਾਂ ਨੇ ਸਾਨੂੰ ਹਮੇਸ਼ਾ ਆਪਣੇ ਆਪ ਅਤੇ ਆਪਣੇ ਹੁਨਰ ਤੇਵਿਸ਼ਵਾਸ ਕਰਨ ਲਈ ਕਿਹਾ ਸੀ, ਜੋ ਅਸੀਂ ਸਟੇਜ ਤੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ, ਉਨ੍ਹਾਂ ਨੇ ਵੱਖ-ਵੱਖ ਮੁਕਾਬਲਿਆਂ ਅਤੇ ਰਿਐਲਿਟੀ ਸ਼ੋਅਜ਼ ਵਿੱਚ ਲਗਾਤਾਰ ਹਿੱਸਾ ਲੈ ਕੇ ਅਤੇ ਵੱਖ-ਵੱਖ ਪੱਧਰਾਂ ਤੇ ਜਿੱਤਾਂ ਪ੍ਰਾਪਤ ਕਰਕੇ ਆਤਮ ਵਿਸ਼ਵਾਸ ਪੈਦਾ ਕੀਤਾ ਸੀ ਜੋ ਉਹਨਾਂ ਦੇ ਬਹੁਤ ਕੰਮ ਆਇਆ।