ਜਿਲਾ ਸਿੱਖਿਆ ਅਫਸਰ ਨੇ ਗੜਸ਼ੰਕਰ ਦੇ ਵੱਖ ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ

ਗੜ੍ਹਸ਼ੰਕਰ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐ ਸਿ) ਹੁਸ਼ਿਆਰਪੁਰ ਇੰਜਨੀਅਰ ਸ਼੍ਰੀ ਸੰਜੀਵ ਗੌਤਮ ਜੀ ਵਲੋਂ ਬਲਾਕ ਗੜ੍ਹਸ਼ੰਕਰ 1 ਅਤੇ 2 ਦੇ ਸਰਕਾਰੀ ਐਲੀਮੈਂਟਰੀ ਸਕੂਲ ਪਾਰੋਵਾਲ, ਸਰਕਾਰੀ ਐਲੀਮੈਂਟਰੀ ਸਕੂਲ ਭੱਜਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਪੁਰਖੋਵਾਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਅਧਿਆਪਕ ਹਾਜ਼ਰੀ, ਵਿਦਿਆਰਥੀ ਹਾਜ਼ਰੀ, ਸਵੇਰ ਦੀ ਸਭਾ ਅਤੇ ਸਕੂਲਾਂ ਦੇ ਸਮੁੱਚੇ ਪ੍ਰਬੰਧ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਿਲ੍ਹਾ ਸਿੱਖਿਆ ਅਫ਼ਸਰ ਜੀ ਵਲੋਂ ਵੱਖ ਵੱਖ ਸਕੂਲਾਂ ਤੋਂ ਉਹਨਾਂ ਦੀਆਂ ਵਿਸ਼ੇਸ਼ ਲੋੜਾਂ ਦੀ ਜਾਣਕਾਰੀ ਲਈ ਗਈ।

ਗੜ੍ਹਸ਼ੰਕਰ  ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐ ਸਿ) ਹੁਸ਼ਿਆਰਪੁਰ ਇੰਜਨੀਅਰ ਸ਼੍ਰੀ ਸੰਜੀਵ ਗੌਤਮ ਜੀ ਵਲੋਂ ਬਲਾਕ ਗੜ੍ਹਸ਼ੰਕਰ 1 ਅਤੇ 2 ਦੇ ਸਰਕਾਰੀ ਐਲੀਮੈਂਟਰੀ ਸਕੂਲ ਪਾਰੋਵਾਲ, ਸਰਕਾਰੀ ਐਲੀਮੈਂਟਰੀ ਸਕੂਲ ਭੱਜਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਪੁਰਖੋਵਾਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਅਧਿਆਪਕ ਹਾਜ਼ਰੀ, ਵਿਦਿਆਰਥੀ ਹਾਜ਼ਰੀ, ਸਵੇਰ ਦੀ ਸਭਾ ਅਤੇ ਸਕੂਲਾਂ ਦੇ ਸਮੁੱਚੇ ਪ੍ਰਬੰਧ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਿਲ੍ਹਾ ਸਿੱਖਿਆ ਅਫ਼ਸਰ ਜੀ ਵਲੋਂ ਵੱਖ ਵੱਖ ਸਕੂਲਾਂ ਤੋਂ ਉਹਨਾਂ ਦੀਆਂ ਵਿਸ਼ੇਸ਼ ਲੋੜਾਂ ਦੀ ਜਾਣਕਾਰੀ ਲਈ ਗਈ। ਸਕੂਲ ਕੈਂਪਸ ਵਿੱਚ ਚਲਦੇ ਆਂਗਨਵਾੜੀ ਸੈਂਟਰਾਂ ਦੇ ਨਾਲ਼ ਆਪਸੀ ਸਹਿਯੋਗ ਕਰਕੇ ਸਕੂਲ ਵਿੱਚ ਦਾਖਲਾ ਵਧਾਉਣ ਲਈ ਪ੍ਰੇਰਤ ਕੀਤਾ ਗਿਆ।  ਵਿਦਿਆਰਥੀਆਂ ਨੂੰ ਮਿਲ਼ ਰਹੀਆਂ ਸਹੂਲਤਾਂ ਜਿਵੇਂ ਕਿਤਾਬਾਂ, ਵਰਦੀਆਂ, ਮਿਡ ਡੇ ਮੀਲ ਦੀ ਜਾਂਚ ਕੀਤੀ ਗਈ। ਪੜ੍ਹਨ ਪੜ੍ਹਾਉਣ ਪ੍ਰਕਿਰਿਆ ਵਿੱਚ ਪ੍ਰੋਜੈਕਟਰ ਰਾਹੀਂ  eCONTENT ਦੀ ਵੱਧ ਤੋਂ ਵੱਧ ਵਰਤੋਂ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚਲ ਰਹੀ ਸਪਲੀਮੈਂਟਰੀ ਪ੍ਰੀਖਿਆ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਵੀ ਜਾਂਚ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਸ਼੍ਰੀ ਗੁਰਦੇਵ ਸਿੰਘ ਢਿੱਲੋਂ ਬਲਾਕ ਨੋਡਲ ਅਫ਼ਸਰ ਗੜ੍ਹਸ਼ੰਕਰ 1 ਅਤੇ ਸ਼੍ਰੀ ਨਰੇਸ਼ ਕੁਮਾਰ  ਬਲਾਕ ਨੋਡਲ ਅਫ਼ਸਰ ਗੜ੍ਹਸ਼ੰਕਰ 2 ਵੀ ਹਾਜ਼ਰ ਸਨ।