
ਚੰਡੀਗੜ੍ਹ ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨੀਲਾਮੀ ਰਾਹੀਂ 2.26 ਕਰੋੜ ਰੁਪਏ ਦੀ ਆਮਦਨ
ਰਜਿਸਟਰੀਕਰਨ ਅਤੇ ਲਾਇਸੰਸਿੰਗ ਅਥਾਰਟੀ, ਯੂ.ਟੀ., ਚੰਡੀਗੜ੍ਹ ਦੇ ਦਫਤਰ ਨੇ 21.09.2024 ਤੋਂ 23.09.2024 ਤੱਕ ਨਵੀ ਸਿਰੀਜ਼ "CH01-CW" ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ (ਫੈਂਸੀ ਅਤੇ ਪਸੰਦ) 0001 ਤੋਂ 9999 ਦੇ ਨਾਲ-ਨਾਲ ਪਿਛਲੀ ਸਿਰੀਜ਼ ਦੇ ਬਚੇ ਹੋਏ ਫੈਂਸੀ/ਖਾਸ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨੀਲਾਮੀ ਕਰਵਾਈ।
ਰਜਿਸਟਰੀਕਰਨ ਅਤੇ ਲਾਇਸੰਸਿੰਗ ਅਥਾਰਟੀ, ਯੂ.ਟੀ., ਚੰਡੀਗੜ੍ਹ ਦੇ ਦਫਤਰ ਨੇ 21.09.2024 ਤੋਂ 23.09.2024 ਤੱਕ ਨਵੀ ਸਿਰੀਜ਼ "CH01-CW" ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ (ਫੈਂਸੀ ਅਤੇ ਪਸੰਦ) 0001 ਤੋਂ 9999 ਦੇ ਨਾਲ-ਨਾਲ ਪਿਛਲੀ ਸਿਰੀਜ਼ ਦੇ ਬਚੇ ਹੋਏ ਫੈਂਸੀ/ਖਾਸ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨੀਲਾਮੀ ਕਰਵਾਈ। ਇਸ ਵਿੱਚ ਕੁੱਲ 489 ਰਜਿਸਟ੍ਰੇਸ਼ਨ ਨੰਬਰਾਂ ਦੀ ਨੀਲਾਮੀ ਕੀਤੀ ਗਈ। ਨਤੀਜੇ ਵਜੋਂ 2,26,79,000/- ਰੁਪਏ ਦਾ ਵੱਡਾ ਆਮਦਨ ਹੋਇਆ। ਰਜਿਸਟ੍ਰੇਸ਼ਨ ਨੰਬਰ "CH01-CW-0001" ਨੇ ਸਭ ਤੋਂ ਵੱਧ 16,50,000/- ਰੁਪਏ ਹਾਸਲ ਕੀਤੇ, ਜਦਕਿ ਰਜਿਸਟ੍ਰੇਸ਼ਨ ਨੰਬਰ "CH01-CW-0009" ਨੇ ਦੂਜੇ ਸਥਾਨ ਤੇ 10,00,000/- ਰੁਪਏ ਪ੍ਰਾਪਤ ਕੀਤੇ।
