ਸਵੱਛਤਾ ਨਾਲ ਹੀ ਭਾਰਤ ਤੰਦਰੁਸਤ ਅਤੇ ਵਿਕਸਤ ਬਣੇਗਾ: ਰਾਸ਼ਟਰਪਤੀ ਮੁਰਮੂ
ਉਜੈਨ, 19 ਸਤੰਬਰ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀਰਵਾਰ ਨੂੰ ਦੇਸ਼ ਵਾਸੀਆਂ ਨੂੰ ਸਵੱਛਤਾ ਦੀ ਦਿਸ਼ਾ ਵਿਚ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਫ਼ਾਈ ਨਾਲ ਹੀ ਭਾਰਤ ਤੰਦਰੁਸਤ ਅਤੇ ਵਿਕਸਤ ਬਣੇਗਾ। ਉਨ੍ਹਾਂ ਇਥੇ ‘ਸਫ਼ਾਈ ਮਿੱਤਰ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਸਵੱਛਤਾ ਸਰਵੇਖਣ ਵਿਚ ਲਗਾਤਾਰ ਸੱਤਵੀਂ ਵਾਰ ਸਿਖਰਲੇ ਸਥਾਨ ’ਤੇ ਰਹਿਣ ਲਈ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੀ ਅਤੇ ਦੇਸ਼ ਦੇ ਸਭ ਤੋਂ ਸਾਫ਼ ਸੂਬੇ ਦੀ ਰਾਜਧਾਨੀ ਹੋਣ ’ਤੇ ਭੋਪਾਲ ਦੀ ਪ੍ਰਸੰਸਾ ਕੀਤੀ।

ਉਨ੍ਹਾਂ ਕਿਹਾ ਕਿ ਸਫ਼ਾਈ ਮਿੱਤਰਾਂ (ਸਫ਼ਾਈ ਕਰਮਚਾਰੀਆਂ) ਨੂੰ ਸਨਮਾਨਿਤ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਸ ਮੌਕੇ ਰਾਸ਼ਟਰਪਤੀ ਨੇ ਦੇਸ਼ ਨੂੰ ਸਾਫ਼ ਸੁਥਰਾ, ਤੰਦਰੁਸਤ ਅਤੇ ਵਿਕਸਤ ਬਣਾਉਣ ਲਈ ਕਦਮ ਵਧਾਉਣ ਦੀ ਅਪੀਲ ਕਰਦਿਆਂ ਉਮੀਦ ਜਤਾਈ ਕਿ ਦੇਸ਼ਵਾਸੀ ਸਵੱਛ ਭਾਰਤ ਮਿਸ਼ਨ ਤਹਿਤ ਅੱਗੇ ਆਉਣਗੇ।