ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਵਲੋਂ ਲਗਾਇਆ ਖੂਨਦਾਨ ਕੈਂਪ।

ਨਵਾਂਸ਼ਹਿਰ - ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਵਲੋਂ ਚੇਅਰਮੈਨ ਡਾ. ਜੇ ਡੀ ਵਰਮਾ ਦੀ ਸਰਪ੍ਰਸਤੀ ਹੇਠ ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਬੀਡੀਸੀ ਬਲੱਡ ਸੈਂਟਰ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸੰਧੂ ਹਸਪਤਾਲ ਚੰਡੀਗੜ੍ਹ ਰੋਡ ਨਵਾਂਸ਼ਹਿਰ ਦੇ ਮੈਨੇਜਿੰਗ ਡਾਇਰੈਕਟਰ ਮੁੱਖ ਮਹਿਮਾਨ ਡਾ. ਜੇਐਸ ਸੰਧੂ ਅਤੇ ਉਨ੍ਹਾਂ ਦੇ ਪਿਤਾ ਪ੍ਰੋਫੈਸਰ ਜੀਐਸ ਸੰਧੂ ਵਲੋਂ ਸਾਂਝੇ ਤੌਰ ਕੀਤਾ ਗਿਆ।

ਨਵਾਂਸ਼ਹਿਰ - ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਵਲੋਂ ਚੇਅਰਮੈਨ ਡਾ. ਜੇ ਡੀ ਵਰਮਾ ਦੀ ਸਰਪ੍ਰਸਤੀ ਹੇਠ ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਬੀਡੀਸੀ ਬਲੱਡ ਸੈਂਟਰ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸੰਧੂ ਹਸਪਤਾਲ ਚੰਡੀਗੜ੍ਹ ਰੋਡ ਨਵਾਂਸ਼ਹਿਰ ਦੇ ਮੈਨੇਜਿੰਗ ਡਾਇਰੈਕਟਰ ਮੁੱਖ ਮਹਿਮਾਨ ਡਾ. ਜੇਐਸ ਸੰਧੂ ਅਤੇ ਉਨ੍ਹਾਂ ਦੇ ਪਿਤਾ ਪ੍ਰੋਫੈਸਰ ਜੀਐਸ ਸੰਧੂ ਵਲੋਂ ਸਾਂਝੇ ਤੌਰ ਕੀਤਾ ਗਿਆ। 
ਡਾ. ਸੰਧੂ ਨੇ ਕਿਹਾ ਕਿ ਬੇਸ਼ੱਕ ਸੀਨੀਅਰ ਸਿਟੀਜਨਜ਼ ਉਮਰ ਦੇ ਹਿਸਾਬ ਨਾਲ ਖੂਨਦਾਨ ਨਹੀਂ ਕਰ ਸਕਦੇ ਪਰ ਉਨ੍ਹਾਂ ਵਲੋਂ ਇਹ ਖੂਨਦਾਨ ਕੈਂਪ ਲਗਾ ਕੇ ਸਮਾਜ ਲਈ ਅਤੇ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਇੱਕ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।  ਜਾਣਕਾਰੀ ਦਿੰਦੇ ਹੋਏ ਪ੍ਰਧਾਨ ਐਸ ਕੇ ਬਰੂਟਾ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਜਨਰਲ ਸਕੱਤਰ ਐਸ ਕੇ ਪੁਰੀ  ਦੀ ਪ੍ਰੇਰਨਾ ਸਦਕਾ ਲਗਾਇਆ ਗਿਆ ਜਿਨ੍ਹਾਂ ਦੀ ਬੜੇ ਲੰਬੇ ਸਮੇਂ ਤੋਂ ਇਹ ਇੱਛਾ ਸੀ ਕਿ ਐਸੋਸੀਏਸ਼ਨ ਵਲੋਂ ਇਕ ਖੂਨਦਾਨ ਕੈਂਪ ਲਗਾਇਆ ਜਾਣਾ ਚਾਹੀਦਾ ਹੈ।
 ਇਸ ਕੈਂਪ ਵਿਚ ਉਘੇ ਸਮਾਜ ਸੇਵੀ ਤਰਸੇਮ ਲਾਲ ਖੇਪੜ, ਵਿਦਿਆਰਥੀ ਇੰਮੀਗ੍ਰੇਸ਼ਨ ਤੋਂ ਕਿਸ਼ੋਰ ਵਿਜ , ਲੋਟਸ ਓਵਰਸੀਜ਼ ਇੰਮੀਗ੍ਰੇਸ਼ਨ ਤੋਂ ਵਰਿੰਦਰ ਕੁਮਾਰ  ਅਤੇ ਨਿਤਿਨ ਪੁਰੀ ਵਿਸ਼ੇਸ਼ ਸਤਿਕਾਰਤ ਮਹਿਮਾਨਾਂ ਵਜੋਂ ਸ਼ਾਮਲ ਹੋਏ। ਡੀਏਵੀ  ਸੀਨੀਅਰ ਸੈਕੰਡਰੀ ਸਕੂਲ ਮੂਸਾਪੁਰ ਰੋਡ ਨਵਾਂਸ਼ਹਿਰ ਦੇ ਪ੍ਰਿੰਸੀਪਲ ਆਰ ਕੇ ਵਰਮਾ ਨੇ ਵੀ ਵਿਸ਼ੇਸ਼ ਤੌਰ 'ਤੇ ਇਸ ਕੈਂਪ ਵਿਚ ਸ਼ਮੂਲੀਅਤ ਕੀਤੀ। ਚੇਅਰਮੈਨ ਡਾ. ਜੇਡੀ ਵਰਮਾ ਨੇ  ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਮੁੱਖ ਮਹਿਮਾਨ ਡਾ . ਜੇਐਸ ਸੰਧੂ ( ਮਨੋਚਕਿਤਸਕ) ਜਿਹੜੇ ਕਿ ਆਪਣੇ ਕੰਮ ਵਿੱਚ ਬਹੁਤ ਹੀ ਮਾਹਿਰ ਹਨ  ਬਹੁਤ ਹੀ ਮਿਲਾਪੜੇ ਸੁਭਾਅ ਦੇ ਹਨ ।ਉਹ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਕੈਂਪ ਵਿਚ ਸ਼ਾਮਲ ਹੋਏ ਹਨ। ਸਤਿਕਾਰਤ ਮਹਿਮਾਨ ਨਿਤਿਨ ਪੁਰੀ ਜਿਹੜੇ ਕਿ ਪਿਛਲੇ ਕਾਫੀ ਅਰਸੇ ਤੋਂ ਖੂਨਦਾਨ ਕਰਦੇ ਆ ਰਹੇ ਹਨ ਵਲੋਂ ਵੀ ਖੂਨਦਾਨ ਕਰ ਕੇ ਇਸ ਮਹਾਂਦਾਨ ਵਿਚ ਆਪਣਾ ਯੋਗਦਾਨ ਪਾਇਆ ਗਿਆ। 
ਸਮਾਜ ਸੇਵੀ ਤਰਸੇਮ ਲਾਲ ਖੇਪੜ ਨੇ ਐਸੋਸੀਏਸ਼ਨ ਨੂੰ ਇਕ ਲੱਖ ਰੁਪਏ ਦੇ ਕੇ ਸਮਾਜ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਬੀਡੀਸੀ ਦੇ ਡਾ. ਅਜੇ ਬੱਗਾ ਅਤੇ ਸਮਾਜ ਸੇਵੀ ਤਰਸੇਮ ਲਾਲ ਖੇਪੜ ਨੇ ਐਸੋਸੀਏਸ਼ਨ ਵਲੋਂ ਲਗਾਏ ਗਏ ਸਮਾਜ ਭਲਾਈ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।  ਜਨਰਲ ਸਕੱਤਰ ਐਸ ਕੇ ਪੁਰੀ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਵਿਚ 56 ਯੂਨਿਟ ਖੂਨ ਇਕੱਤਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਲਈ ਖੂਨਦਾਨੀਆਂ ਵਿਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਸੀ। ਚੇਅਰਮੈਨ ਡਾ. ਜੇਡੀ ਵਰਮਾ ਵਲੋਂ ਕੈਂਪ ਵਿਚ ਆਏ ਸਮੂਹ ਮਹਿਮਾਨਾਂ , ਖੂਨਦਾਨੀਆਂ ਅਤੇ ਸਮੂਹ ਮੈਂਬਰਾਂ ਦਾ ਇਸ ਕੈਂਪ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਐਮਪੀ ਪਾਠਕ, ਵਾਈਸ ਪ੍ਰਧਾਨ ਰਾਮ ਧੰਨ ਚੌਧਰੀ, ਬੀਡੀਸੀ ਦੇ ਸਕੱਤਰ ਜੇਐਸ ਗਿੱਦਾ, ਵਾਈਸ ਪ੍ਰਧਾਨ ਅਰੁਣਾ ਸ਼ਰਮਾ, ਮਾਸਟਰ ਹੁਸਨ ਲਾਲ, ਅਸ਼ੋਕ ਸ਼ਰਮਾ, ਮਨੋਹਰ ਲਾਲ ਆਹੂਜਾ, ਲਖਵੀਰ ਸਿੰਘ,  ਸੰਯੁਕਤ ਸਕੱਤਰ  ਪ੍ਰੋਫੈਸਰ ਅਜੀਤ ਸਰੀਨ, ਸਲਾਹਕਾਰ ਗੁਰਚਰਨ ਅਰੋੜਾ ਤੋਂ ਇਲਾਵਾ ਐਸੋਸੀਏਸ਼ਨ ਦੇ ਸਮੂਹ ਮੈਂਬਰ ਹਾਜ਼ਰ ਸਨ।