
ਝਾਰਖੰਡ ਵਿੱਚ ਤਿੰਨ ਨਕਸਲੀ ਗਿ੍ਰਫ਼ਤਾਰ
ਲਾਟੇਹਾਰ, 16 ਸਤੰਬਰ - ਝਾਰਖੰਡ ਦੇ ਲਾਟੇਹਾਰ ਜ਼ਿਲ੍ਹੇ ’ਚ ਪੁਲੀਸ ਨੇ ਤਿੰਨ ਨਕਸਲੀਆਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਹ ਤਿੰਨੋਂ ਨਕਸਲੀ ਪਾਬੰਦੀਸ਼ੁਦਾ ਪੀਪਲਜ਼ ਲਿਬਰੇਸ਼ਨ ਫਰੰਟ ਆਫ ਇੰਡੀਆ (ਪੀਐੱਲਐੱਫਆਈ) ਨਾਲ ਜੁੜੇ ਹੋਏ ਸਨ।
ਲਾਟੇਹਾਰ, 16 ਸਤੰਬਰ - ਝਾਰਖੰਡ ਦੇ ਲਾਟੇਹਾਰ ਜ਼ਿਲ੍ਹੇ ’ਚ ਪੁਲੀਸ ਨੇ ਤਿੰਨ ਨਕਸਲੀਆਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਹ ਤਿੰਨੋਂ ਨਕਸਲੀ ਪਾਬੰਦੀਸ਼ੁਦਾ ਪੀਪਲਜ਼ ਲਿਬਰੇਸ਼ਨ ਫਰੰਟ ਆਫ ਇੰਡੀਆ (ਪੀਐੱਲਐੱਫਆਈ) ਨਾਲ ਜੁੜੇ ਹੋਏ ਸਨ। ਡੀਐਸਪੀ ਆਸ਼ੂਤੋਸ਼ ਕੁਮਾਰ ਸਤਿਅਮ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲੀ ਸੀ ਕਿ ਇਹ ਨਕਸਲੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਲੁਕੇ ਹੋਏ ਹਨ ਜਿਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਖ਼?ਲਾਫ਼ ਮੁਹਿੰਮ ਚਲਾਈ ਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
