ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਬੱਛੂਆਂ ਅਤੇ ਬਹਿਰਾਮ ਟੌਲ ਪਲਾਜੇ 20,21,22 ਫਰਵਰੀ ਨੂੰ ਫ੍ਰੀ ਕਰਨ ਦਾ ਫੈਸਲਾ

ਨਵਾਂਸ਼ਹਿਰ - ਅੱਜ ਇੱਥੇ ਸੰਯੁਕਤ ਕਿਸਾਨ ਮੋਰਚਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਮੀਟਿੰਗ ਕਰਕੇ ਜਿਲ੍ਹੇ ਦੇ ਬਹਿਰਾਮ ਅਤੇ ਬੱਛੂਆਂ ਟੌਲ ਪਲਾਜੇ 20 ਫਰਵਰੀ ਸਵੇਰੇ 11 ਵਜੇ ਤੋਂ 22 ਫਰਵਰੀ ਤੱਕ ਲਗਾਤਾਰ ਫ੍ਰੀ ਕਰਨ ਅਤੇ 22 ਫਰਵਰੀ ਨੂੰ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਹੈ।

ਨਵਾਂਸ਼ਹਿਰ - ਅੱਜ ਇੱਥੇ ਸੰਯੁਕਤ ਕਿਸਾਨ ਮੋਰਚਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਮੀਟਿੰਗ ਕਰਕੇ  ਜਿਲ੍ਹੇ ਦੇ ਬਹਿਰਾਮ ਅਤੇ ਬੱਛੂਆਂ ਟੌਲ ਪਲਾਜੇ 20 ਫਰਵਰੀ ਸਵੇਰੇ 11 ਵਜੇ ਤੋਂ 22 ਫਰਵਰੀ ਤੱਕ ਲਗਾਤਾਰ ਫ੍ਰੀ ਕਰਨ ਅਤੇ 22 ਫਰਵਰੀ ਨੂੰ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਹੈ।
 ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਜਿਲ੍ਹਾ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦਿੱਲੀ ਕਿਸਾਨ ਮੋਰਚੇ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਕੋਲ ਲਿਖਤੀ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ। ਜਿਸ ਕਾਰਨ ਇਹ ਸੰਘਰਸ਼ ਦੀ ਰੂਪ ਰੇਖਾ ਉਲੀਕੀ ਗਈ ਹੈ। ਆਗੂਆਂ ਨੇ ਕਿਹਾ ਕਿ ਟੌਲ ਪਲਾਜਿਆਂ ਉੱਤੇ ਕਿਸਾਨ ਦਿਨ ਰਾਤ ਦੇ ਧਰਨੇ ਦੇਣਗੇ। ਇਸ ਮੌਕੇ ਮੀਟਿੰਗ ਨੂੰ ਸੀਟੂ ਦੇ ਸੂਬਾ ਪ੍ਰਧਾਨ ਮਹਾਂ ਸਿੰਘ ਰੌੜੀ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਜਮਹੂਰੀ ਕਿਸਾਨ ਸਭਾ ਦੇ ਆਗੂ ਕੁਲਦੀਪ ਸਿੰਘ ਦੌੜਕਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਵੀਰ ਸਿੰਘ ਜਾਡਲਾ, ਦੋਆਬਾ ਕਿਸਾਨ ਯੂਨੀਅਨ ਦੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਰਣਜੀਤ ਸਿੰਘ ਰਟੈਂਡਾ, ਬੀ ਕੇ ਯੂ ਦੇ ਜਿਲ੍ਹਾ ਪ੍ਰਧਾਨ ਸੰਤੋਖ ਸਿੰਘ ਕਾਹਮਾ ਬੀ ਕੇ ਯੂ(ਰਾਜੇਵਾਲ), ਗੁਰਬਖਸ਼ ਸਿੰਘ ਦੋਆਬਾ ਕਿਸਾਨ ਯੂਨੀਅਨ, ਇਫਟੂ ਦੇ ਆਗੂ ਜਸਬੀਰ ਦੀਪ, ਜੁਗਿੰਦਰ ਸਿੰਘ ਰੰਧਾਵਾ ਕੌਮੀ ਕਿਸਾਨ ਯੂਨੀਅਨ, ਤਰਸੇਮ ਸਿੰਘ ਬੈਂਸ, ਰੇਵਲ ਸਿੰਘ ਮੁਬਾਰਕ ਪੁਰ, ਹਰਪਾਲ ਸਿੰਘ ਜਗਤ ਪੁਰ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਹਰ ਫਸਲ ਉੱਤੇ ਐਮ.ਐਸ ਪੀ ਦੀ ਗਾਰੰਟੀ ਦੇਣ, ਚਿੱਪ ਵਾਲੇ ਬਿਜਲੀ ਮੀਟਰ ਲਾਉਣੇ ਬੰਦ ਕਰਨ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨ, ਕਿਸਾਨਾਂ-ਮਜਦੂਰਾਂ ਦਾ ਸਮੁੱਚਾ ਕਰਜਾ ਮੁਆਫ ਕਰਨ, ਵੱਡੇ ਮੌਲ ਬੰਦ ਕਰਨ, ਲਖੀਮ ਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ, ਕਿਸਾਨੀ ਮੋਰਚੇ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ, ਚਾਰ ਕਿਰਤ ਕੋਡ ਰੱਦ ਕਰਨ ਆਦਿ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਹੈ। ਆਗੂਆਂ ਨੇ ਮੋਦੀ ਸਰਕਾਰ ਉੱਤੇ ਵਰ੍ਹਦਿਆਂ ਕਿਹਾ ਕਿ ਇਸ ਸਰਕਾਰ ਦਾ ਕੋਈ ਦੀਨ-ਈਮਾਨ ਨਹੀਂ ਹੈ। ਇਸ ਮੌਕੇ ਜਰਨੈਲ ਸਿੰਘ ਰਾਣੇਵਾਲ, ਸਵਰਨ ਸਿੰਘ ਬੀ ਕੇ ਯੂ(ਰਾਜੇਵਾਲ), ਗੁਰਮੁੱਖ ਸਿੰਘ ਬੱਲ, ਗੁਰਤੇਗ ਸਿੰਘ ਹਿਆਲਾ, ਬਲਕਰਨ ਸਿੰਘ ਬਰਾੜ, ਰਾਮਜੀ ਦਾਸ ਸਨਾਵਾ, ਜੁਗਿੰਦਰ ਸਿੰਘ ਰੰਧਾਵਾ ਆਗੂ ਵੀ ਮੌਜੂਦ ਸਨ।