ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਪੀਐੱਚਡੀਸੀਸੀਆਈ ਦੀ ਦਸਵੀ ਇਨਸ ਆਊਟ ਐਗਜ਼ਿਬੀਸ਼ਨ ਦਾ ਕੀਤਾ ਉਦਘਾਟਨ

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੀਐੱਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਇੰਡੀਅਨ ਇੰਸਟੀਟਿਊਟ ਆਫ ਆਰਕੀਟੈਕਟਸ, ਫਾਇਰ ਐਂਡ ਸਿਕਿਓਰਿਟੀ ਐਸੋਸੀਏਸ਼ਨ ਆਫ ਇੰਡੀਆ, ਐਮਐਸਐਮਈ ਮੰਤਰਾਲਾ, ਯੂਐਚਬੀਵੀਐਨ, ਡੀਐਚਬੀਵੀਐਨ, ਸਟਾਰਟਅਪ ਪੰਜਾਬ, ਨੈੱਟਵਰਕ ਆਫ ਪੀਪਲ ਫਾਰ ਕਨਸਟ੍ਰਕਸ਼ਨ ਅਤੇ ਇੰਡਸਟ੍ਰੀਅਲ ਬਿਜ਼ਨਸ ਓਨਰਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਸੈਕਟਰ-17 ਵਿਖੇ ਸਥਿਤ ਪਰੇਡ ਗਰਾਊਂਡ ਵਿੱਚ ਚਾਰ ਦਿਨਾਂ ਲਈ ਲਗਾਈ ਗਈ ਦਸਵੀ ਇਨਸ ਆਊਟ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।

ਉਦਘਾਟਨ ਦੌਰਾਨ ਸ਼੍ਰੀ ਕਟਾਰੀਆ ਨੇ ਕਿਹਾ ਕਿ ਵੱਧ ਰਿਹਾ ਪ੍ਰਦੂਸ਼ਣ ਪੂਰੇ ਦੇਸ਼ ਲਈ ਇਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਇਸਨੂੰ ਸਮਝਣ ਅਤੇ ਇਸ ਨਾਲ ਨਜਿੱਠਣ ਲਈ ਸਾਰੇ ਨਾਗਰਿਕਾਂ ਨੂੰ ਇਕੱਠੇ ਹੋ ਕੇ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਦੀ ਰੱਖਿਆ ਕਰਨਾ ਸਾਡੇ ਸਾਰੇ ਦੀ ਜਿੰਮੇਵਾਰੀ ਹੈ। ਪ੍ਰਕਿਰਤੀ ਅਤੇ ਇਮਾਰਤਾਂ ਦੀ ਰਚਨਾ ਨੂੰ ਇੱਕ-ਦੂਜੇ ਨਾਲ ਜੋੜਣਾ ਜ਼ਰੂਰੀ ਹੈ। ਭਵਨਾਂ ਦੀ ਰਚਨਾ ਦੌਰਾਨ ਵਾਤਾਵਰਣ ਅਤੇ ਕੁਦਰਤੀ ਸਾਧਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਸ਼੍ਰੀ ਕਟਾਰੀਆ ਨੇ ਕਿਹਾ ਕਿ ਤੇਜ਼ੀ ਨਾਲ ਵਧ ਰਹੇ ਸ਼ਹਿਰੀਕਰਨ ਵਿਚ ਆਰਕੀਟੈਕਚਰ ਦਾ ਮਹੱਤਵ ਤਾਂ ਵੱਧ ਰਿਹਾ ਹੈ, ਪਰ ਇਸ ਨਾਲ ਹੀ ਵਾਤਾਵਰਣ ਦੀ ਸੁਰੱਖਿਆ ਪਿੱਛੇ ਰਹਿ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 2047 ਤੱਕ ਦੇਸ਼ ਨੂੰ ਆਤਮਨਿਰਭਰ ਬਣਾਉਣ ਦਾ ਸੁਪਨਾ ਦੇਖਿਆ ਹੈ, ਜਿਸਨੂੰ ਪੂਰਾ ਕਰਨ ਵਿੱਚ "ਵੋਕਲ ਫਾਰ ਲੋਕਲ" ਦੀ ਭੂਮਿਕਾ ਮਹੱਤਵਪੂਰਨ ਹੈ। ਇਸ ਕੰਮ ਵਿੱਚ ਪੀਐੱਚਡੀਸੀਸੀਆਈ ਵਰਗੇ ਸੰਗਠਨਾਂ ਦੀ ਭੂਮਿਕਾ ਵੀ ਮਹੱਤਵਪੂਰਨ ਹੈ।

ਇਸ ਪ੍ਰਦਰਸ਼ਨੀ ਦੇ ਆਯੋਜਨ ਨਾਲ ਗ੍ਰਾਹਕਾਂ ਅਤੇ ਉਤਪਾਦਕਾਂ ਨੂੰ ਇੱਕ ਛੱਤ ਹੇਠ ਮਿਲਣ ਦਾ ਮੌਕਾ ਮਿਲਿਆ ਹੈ, ਜੋ ਇਕ ਸਰਾਹਣਯੋਗ ਕੋਸ਼ਿਸ਼ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਕ ਦਾ ਸਵਾਗਤ ਕਰਦਿਆਂ ਪੀਐੱਚਡੀਸੀਸੀਆਈ ਚੰਡੀਗੜ੍ਹ ਚੈਪਟਰ ਦੇ ਚੇਅਰਮੈਨ, ਮਧੁਸੂਦਨ ਵਿਜ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਦੇ ਮਾਧਿਅਮ ਨਾਲ ਆਰਕੀਟੈਕਚਰ ਖੇਤਰ ਦੇ ਵਿਦਿਆਰਥੀਆਂ ਨੂੰ ਵੀ ਇੱਕ ਮੰਚ ਪ੍ਰਦਾਨ ਕੀਤਾ ਗਿਆ ਹੈ, ਜਿੱਥੇ ਉਹ ਨਵੀਨਤਮ ਤਕਨੀਕ ਅਤੇ ਤਬਦੀਲੀਆਂ ਬਾਰੇ ਸਿੱਖ ਸਕਦੇ ਹਨ। ਚੰਡੀਗੜ੍ਹ ਚੈਪਟਰ ਦੇ ਕੋ-ਚੇਅਰਮੈਨ, ਸੁਰਵਰਤ ਖੰਨਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਵਿੱਖ ਵਿੱਚ "ਇਨਸ ਆਊਟ" ਦਾ ਹੋਰ ਵਿਸਥਾਰ ਕੀਤਾ ਜਾਵੇਗਾ।

ਇਸ ਮੌਕੇ 'ਤੇ ਉਦਯੋਗ ਵਿਭਾਗ ਦੀ ਸਕੱਤਰ ਆਈਏਐਸ ਹਰਗੁੰਜੀਤ ਕੌਰ, ਸਾਇੰਸ ਅਤੇ ਤਕਨੀਕੀ ਵਿਭਾਗ ਦੇ ਸਕੱਤਰ ਟੀਸੀ ਨੌਟਿਆਲ, ਪੰਜਾਬ ਚੈਪਟਰ ਦੇ ਚੇਅਰਮੈਨ ਆਰ ਐਸ ਸਚਦੇਵਾ, ਕੋ-ਚੇਅਰਮੈਨ ਸੰਜੀਵ ਸਿੰਘ ਸੈਥੀ, ਕਰਨ ਗਿਲਹੋਤਰਾ ਅਤੇ ਕਈ ਹੋਰ ਪ੍ਰਮੁੱਖ ਹਸਤੀਆਂ ਵੀ ਹਾਜ਼ਿਰ ਸਨ।