ਉਪਕਾਰ ਸੋਸਾਇਟੀ ਵਲੋਂ ਨਸ਼ਿਆਂ ਦੀ ਬੁਰਾਈ ਤੋਂ ਜਾਗਰੂਕਤਾ ਨਾਹਰਿਆਂ ਦੀ ਪ੍ਰਤੀਯੋਗਤਾ ਦਾ ਆਯੋਜਿਨ।
ਵਾਂਸ਼ਹਿਰ - ਸਥਾਨਕ “ਪ੍ਰਕਾਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ” ਵਿਖੇ “ਉਪਕਾਰ ਕੋਆਰਡੀਨੇਸ਼ਨ ਸੋਸਾਇਟੀ” ਵਲੋਂ ਨਸ਼ਿਆਂ ਦੀ ਬੁਰਾਈ ਤੋਂ ਜਾਗਰੂਕਤਾ ਨਾਹਰੇ ਲਿਖਣ ਦੇ ਮੁਕਾਬਲੇ ਸਕੂਲ ਦੇ ਮੈਨੇਜਰ ਡਾਇਰੈਕਟਰ ਸ੍ਰੀ ਕੈਂਡੀ ਸੱਖਰਾਜ ਸਿੰਘ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੇ ਗਏ। “ਨਾਹਰੇ ਲਿਖਣ” ਦੇ ਨਤੀਜਿਆਂ ਲਈ ਗੁਰਚਰਨ ਸਿੰਘ ਬਸਿਆਲਾ, ਪ੍ਰਿੰਸੀਪਲ ਪਰਵਿੰਦਰ ਸਿੰਘ ਰਾਣਾ ਤੇ ਨਰਿੰਦਰਪਾਲ ਰਿਟਾ: ਪੋਸਟ ਮਾਸਟਰ ਤੇ ਅਧਾਰਿਤ ਜੱਜ ਮੰਡਲੀ ਵਲੋਂ ਪਹਿਲੇ ਸਥਾਨ ਲਈ ਗਗਨਦੀਪ ਕੌਰ, ਦੂਜੇ ਸਥਾਨ ਲਈ ਜਾਨੀਆਂ ਅਤੇ ਤੀਸਰੇ ਸਥਾਨ ਲਈ ਗੁਰਲੀਨ ਦੀ ਚੋਣ ਕੀਤੀ ਗਈ।

ਤਿੰਨੋਂ ਵਿਦਿਆਰਥਣਾਂ ਦਸਵੀਂ ਜਮਾਤ ਨਾਲ੍ਹ ਸਬੰਧਤ ਹਨ। ਇਸ ਮੌਕੇ ਪ੍ਰਧਾਨ ਜੇ ਐਸ ਗਿੱਦਾ ਨੇ ਉਪਕਾਰ ਸੋਸਾਇਟੀ ਵਲੋਂ ਵਿਦਿਆਰਥੀਆਂ ਨੂੰ “ਨਸ਼ਿਆਂ ਦੀ ਬੁਰਾਈ” ਵਿਰੁੱਧ ਜਾਗਰੂਕਤਾ ਵਲੰਟੀਅਰ ਬਣਨ ਦਾ ਅਪੀਲ ਕੀਤੀ| ਉਹਨਾਂ ਕਿਹਾ ਕਿ ਅਨੇਕਾਂ ਮੁਸ਼ਕਲਾਂ ਦੇ ਬਾਵਜੂਦ ਮਨੁੱਖੀ ਜੀਵਨ ਜੀਉਣ ਲਈ ਸੁਹਾਵਣਾ ਹੈ ਜੀਵਨ ਦੇ ਰੰਗਾਂ ਨੂੰ ਮਾਨਣ ਲਈ ਨਸ਼ਿਆਂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਜਨਰਲ ਸਕੱਤਰ ਮਾ: ਨਰਿੰਦਰ ਸਿੰਘ ਭਾਰਟਾ ਨੇ ਵਿਦਿਆਰਥੀਆਂ ਨੂੰ ਆਪਣੇ ਆਪ ਨਾਲ੍ਹ ਪਿਆਰ ਕਰਨ ਦਾ ਉਤੱਮ ਸੰਦੇਸ਼ ਦਿੱਤਾ। ਇਸ ਮੌਕੇ ਜੇ ਐਸ ਗਿੱਦਾ, ਨਰਿੰਦਰ ਸਿੰਘ ਭਾਰਟਾ, ਪ੍ਰਿੰਸੀਪਲ ਪ੍ਰਵਿੰਦਰ ਸਿੰਘ ਰਾਣਾ, ਦੇਸ ਰਾਜ ਬਾਲੀ, ਮਾ: ਗੁਰਚਰਨ ਸਿੰਘ ਬਸਿਆਲਾ, ਡਾ: ਅਵਤਾਰ ਸਿੰਘ, ਨਰਿੰਦਰਪਾਲ ਐਕਸ ਪੋਸਟ ਮਾਸਟਰ, ਮੈਡਮ ਹਰਬੰਸ ਕੌਰ, ਸੁਰਜੀਤ ਕੌਰ ਡੂਲਕੂ, ਬਲਵਿੰਦਰ ਕੌਰ ਬਾਲੀ, ਸ਼ਮਾ ਮਲਹੱਨ ਸਕੂਲ ਵਲੋਂ ਐਮ.ਡੀ. ਕੈਂਡੀ ਸੱਖਰਾਜ ਸਿੰਘ , ਪ੍ਰਿੰਸੀਪਲ ਤੇਜਿੰਦਰ ਕੌਰ, ਪਲਵੀ, ਰਾਜਵਿੰਦਰ ਕੋਰ, ਸਰਬਜੀਤ ਕੌਰ, ਗੁਰਿੰਦਰ ਕੈਂਥ ਅਤੇ ਸਟਾਫ ਹਾਜ਼ਰ ਸੀ।
ਸੋਸਾਇਟੀ ਵਲੋਂ ਐਮ.ਡੀ. ਕੈਂਡੀ ਸੁੱਖਰਾਜ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਜੇਤੂ ਵਿਦਿਆਰਥੀਆਂ ਨੂੰ ਮੋਮੈਂਟੈ ਅਤੇ ਸਮੂਹ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।