ਮਾਤਾ ਗੁਜਰ ਕੌਰ ਜੀ ਅਤੇ ਚਾਰਾਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਤਿੰਨ ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ ਸ਼ੁਰੂ

ਮਾਹਿਲਪੁਰ, (22 ਦਸੰਬਰ 2023 ) - ਮਾਤਾ ਗੁਜਰ ਕੌਰ ਜੀ ਅਤੇ ਚਾਰੇ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੋਸਾਇਟੀ ਇਲਾਕਾ ਮਾਹਿਲਪੁਰ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਮਾਹਿਲਪੁਰ ਵੱਲੋਂ ਤਿੰਨ ਦਿਨਾਂ ਗੁਰਮਤਿ ਕੈਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਿਕ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਮਾਹਿਲਪੁਰ ਵਿਖੇ ਸ਼ੁਰੂ ਹੋਇਆl

ਜਿਸ ਚ ਇਲਾਕੇ ਦੇ ਸੰਤ ਬਾਬਾ ਹਰੀ ਸਿੰਘ ਸਕੂਲ ਮਾਹਿਲਪੁਰ, ਸਾਹਿਬਜਾਦਾਂ ਬਾਬਾ ਅਜੀਤ ਸਿੰਘ ਸਕੂਲ ਲੱਧੇਵਾਲ, ਲੋਟਸ ਪਬਲਿਕ ਸਕੂਲ ਕੈਂਡੋਵਾਲ ਸਮੇਤ ਇਲਾਕੇ ਦੇ ਹੋਰਾ ਸਕੂਲਾ ਦੇ ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦੀ ਸ਼ੁਰੂਆਤ ਪ੍ਰੋ ਅਪਿੰਦਰ ਸਿੰਘ ਮਾਹਿਲਪੁਰੀ ਜਨਰਲ ਸਕੱਤਰ ਕੈਲੇਬੋਰੇਸ਼ਨ ਕੌਂਸਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅਰਦਾਸ ਕਰਨ ਕਰਨ ਉਪਰੰਤ ਹੋਈl ਇਸ ਮੌਕੇ ਭਾਈ ਗੁਰਜੀਤ ਸਿੰਘ ਪ੍ਰਚਾਰਕ ਸ਼੍ਰੋਮਣੀ ਕਮੇਟੀ ਵਲੋਂ ਗੁਰਬਾਣੀ ਦੀ ਸੰਥਿਆ ਕਰਵਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੁੱਖ ਬੁਲਾਰੇ ਭਾਈ ਨਛੱਤਰ ਸਿੰਘ ਮਿਸ਼ਨਰੀ ਹੁਸ਼ਿਆਰਪੁਰ ਸਮੇਤ ਜਥੇਦਾਰ ਹਰਬੰਸ ਸਿੰਘ ਸਰਹਾਲਾ, ਪ੍ਰੋ ਅਪਿੰਦਰ ਸਿੰਘ ਸਮੇਤ ਵੱਖ-ਵੱਖ ਵਿਦਵਾਨਾਂ ਨੇ ਬੱਚਿਆਂ ਨੂੰ ਨਿਤਨੇਮ, ਗੁਰਬਾਣੀ ਦਾ ਸ਼ੁੱਧ ਉਚਾਰਨ, ਸਿਮਰਨ ਕਰਨ ਦੀ ਜਾਂਚ ਦੱਸਣਾ ਅਤੇ ਹੋਰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। 
ਇਸ ਮੌਕੇ ਮੈਨੇਜਰ ਜਸਵਿੰਦਰ ਸਿੰਘ, ਹੈੱਡ ਗ੍ਰੰਥੀ ਹਰਬੰਸ ਸਿੰਘ, ਪ੍ਰਿੰਸੀਪਲ ਰਾਜਵਿੰਦਰ ਕੌਰ, ਪ੍ਰਿੰਸੀਪਲ ਸ਼ਿਬੂ ਮੈਥਿਊ ,ਜਗਜੀਤ ਸਿੰਘ ਭਾਰਟਾ ਗਣੇਸ਼ਪੁਰ, ਰੁਪਿੰਦਰਜੋਤ ਸਿੰਘ ਬੱਬੂ ਮਾਹਿਲਪੁਰੀ, ਸੁਰਿੰਦਰ ਕੌਰ ਖਾਲਸਾ, ਰਣਵੀਰ ਸਿੰਘ ਸਕੱਤਰ, ਠੇਕੇਦਾਰ ਹਰਦੀਪ ਸਿੰਘ ਬਾਹੋਵਾਲ, ਗੁਰਦੀਪ ਸਿੰਘ ਚੱਕ ਕਟਾਰੂ, ਸਤਨਾਮ ਸਿੰਘ ਲਕਸੀਹਾਂ, ਡਾ ਪਰਮਜੀਤ ਕੌਰ, ਸੰਦੀਪ ਸਿੰਘ ਜੀਵਨਪੁਰ, ਮੈਡਮ ਮਨਦੀਪ ਕੌਰ, ਜਤਿੰਦਰ ਸਿੰਘ ਜੈਤਪੁਰ ਅਤੇ ਪ੍ਰਬੰਧਕ ਸ਼ਾਮਲ ਸਨ।