ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਪਿੰਡ ਪੁਨਾਹਪੁਰ ਵਿਖੇ 140 ਸਾਲਾ ਪੁਰਾਣੇ ਚਰਚ ਵਿੱਚ ਧਾਰਮਿਕ ਸਮਾਗਮ 25 ਦਸੰਬਰ ਨੂੰ

ਮਾਹਿਲਪੁਰ, (21 ਦਸੰਬਰ 2023) - ਸ਼ਿਵਾਲਿਕ ਪਹਾੜੀਆਂ ਦੀ ਗੋਦ ਅਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗਦੇ ਪਿੰਡ ਮੈਲੀ ਤੋਂ ਚਾਰ ਕਿਲੋਮੀਟਰ ਦੂਰੀ ਤੇ ਪੈਂਦੇ ਪਿੰਡ ਪਨਾਹਪੁਰ ਵਿਖੇ ਅੰਗਰੇਜ਼ਾਂ ਦੁਆਰਾ ਬਣਾਏ ਗਏ 140 ਸਾਲਾ ਪੁਰਾਣੇ ਚਰਚ ਵਿੱਚ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਭੂ ਯਿਸੂ ਮਸੀਹ ਜੀ ਦਾ ਪਵਿੱਤਰ ਜਨਮ ਦਿਹਾੜਾ 25 ਦਸੰਬਰ ਦਿਨ ਸੋਮਵਾਰ ਨੂੰ ਮਾਸਟਰ ਸੁਦੇਸ਼ ਭੱਟੀ ਜੀ ਦੀ ਯੋਗ ਅਗਵਾਈ ਹੇਠ ਸਵੇਰੇ 10 ਤੋਂ 2 ਵਜੇ ਤੱਕ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਜਾ ਰਿਹਾ ਹੈl

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਆਮੀ ਰਜਿੰਦਰ ਰਾਣਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮੋਮਬੱਤੀ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀl ਇਸ ਤੋਂ ਬਾਅਦ ਪਿੰਡ ਮੈਲੀ ਅਤੇ ਪਨਾਹਪੁਰ ਦੇ ਬੱਚਿਆਂ ਵੱਲੋਂ ਪ੍ਰਭੂ ਯਿਸੂ ਮਸੀਹ ਜੀ ਦੀ ਮਹਿਮਾ ਦਾ ਗੁਣ ਗਾਇਨ ਕੀਤਾ ਜਾਵੇਗਾl ਇਸ ਮੌਕੇ ਪਾਸਟਰ ਸੁਦੇਸ਼ ਭੱਟੀ ਵੱਲੋਂ ਬਾਈਬਲ ਦੇ ਅਧਾਰ ਤੇ ਪ੍ਰਭੂ ਯਿਸੂ ਮਸੀਹ ਜੀ ਦੇ ਜੀਵਨ ਤੇ ਚਾਨਣਾ ਪਾਇਆ ਜਾਵੇਗਾl ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਹੀ ਪਾਸਟਰ ਪਰਮਜੀਤ ਜੀ ਦੀ ਯੋਗ ਅਗਵਾਈ ਹੇਠ 23 ਦਸੰਬਰ ਦਿਨ ਸ਼ੁਕਰਵਾਰ ਨੂੰ ਮੇਨ ਚੌਂਕ ਮਾਹਿਲਪੁਰ  ਵਿਖੇ ਸਵੇਰੇ 10 ਤੋਂ 12 ਵਜੇ ਤੱਕ ਲੱਡੂ ਵੰਡੇ ਜਾਣਗੇl ਸਵਾਮੀ ਰਜਿੰਦਰ ਰਾਣਾ ਨੇ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਹਾੜਾ ਦੇਸ਼ ਵਿਦੇਸ਼ ਵਿੱਚ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਜਾਂਦਾ ਹੈl ਇਸ ਮੌਕੇ ਚਾਹ ਪਾਣੀ ਅਤੇ ਲੰਗਰ ਦਾ ਖਾਸ ਪ੍ਰਬੰਧ ਹੋਵੇਗਾl 
ਇਸ ਮੌਕੇ ਸਿਸਟਰ ਬਬਲੀ, ਰਾਹੁਲ ਦਸੂਜਾ,ਗੁਰਪ੍ਰੀਤ ਰਾਣਾ, ਬਲੈਸੀ ਰਾਣਾ,ਸੁਆਮੀ ਰਜਿੰਦਰ ਰਾਣਾ, ਰਾਜ ਕੁਮਾਰ, ਹੁਸ਼ਿਆਰ ਚੰਦ,ਹੈਪੀ, ਸੱਤੀ ਮਾਹਿਲਪੁਰ, ਰੀਟਾ, ਸੁਨੀਤਾ, ਸੁਮਨ, ਸੁਸ਼ੀਲ ਕੁਮਾਰ, ਮੈਥੀਓ, ਸਾਵਰ  ਹਰੂਨ, ਜੋਨੀਂ ਤੇ ਸਮੂਹ ਕਲੀਸੀਆ ਵੱਡੀ ਹਾਜਰ ਗਿਣਤੀ ਵਿੱਚ ਹਾਜ਼ਰ ਹੋਣਗੀਆਂl ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀl