
ਪਿੰਡ ਪਾਹਲੇਵਾਲ ਦੇ ਛੱਪੜ ਦਾ ਮਸਲਾ, ਕੋਈ ਸਰਕਾਰ ਹੱਲ ਨਹੀਂ ਕਰ ਸਕੀ: ਗੁਲਸ਼ਨ
ਗੜ੍ਹਸ਼ੰਕਰ, 13 ਸਤੰਬਰ - ਪਿੰਡ ਪਾਹਲੇਵਾਲ ਤੋਂ ਸਮਾਜ ਸੇਵਕ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਛੱਪੜ ਦਾ ਮਸਲਾ ਪਿਛਲੇ ਕਈ ਸਾਲਾਂ ਤੋਂ ਨਹੀਂ ਬਲਕਿ ਕਈ ਦਹਾਕਿਆਂ ਤੋਂ ਆਮ ਲੋਕਾਂ ਲਈ ਜੀਅ ਦਾ ਜੰਜਾਲ ਬਣਿਆ ਹੋਇਆ ਹੈ।
ਗੜ੍ਹਸ਼ੰਕਰ, 13 ਸਤੰਬਰ - ਪਿੰਡ ਪਾਹਲੇਵਾਲ ਤੋਂ ਸਮਾਜ ਸੇਵਕ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਛੱਪੜ ਦਾ ਮਸਲਾ ਪਿਛਲੇ ਕਈ ਸਾਲਾਂ ਤੋਂ ਨਹੀਂ ਬਲਕਿ ਕਈ ਦਹਾਕਿਆਂ ਤੋਂ ਆਮ ਲੋਕਾਂ ਲਈ ਜੀਅ ਦਾ ਜੰਜਾਲ ਬਣਿਆ ਹੋਇਆ ਹੈ।
ਉਹਨਾਂ ਦੱਸਿਆ ਕਿ ਹਰ ਸਰਕਾਰ ਦਾ ਵਿਧਾਇਕ ਅਤੇ ਸਰਕਾਰ ਦਾ ਜਿੰਮੇਵਾਰ ਵਿਅਕਤੀ ਸਮੇਂ ਸਮੇਂ ਤੇ ਸਾਡੀ ਸਮੱਸਿਆ ਸੁਣਨ ਤਾਂ ਜਰੂਰ ਆਉਂਦਾ ਰਿਹਾ, ਫੋਟੋਆਂ ਵੀ ਕਰਵਾਉਂਦੇ ਰਹੇ ਪਰ ਕਿਸੇ ਨੇ ਵੀ ਸਾਡੇ ਪਿੰਡ ਦੇ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਨਹੀਂ ਕੀਤਾ।ਉਹਨਾਂ ਦੱਸਿਆ ਕਿ ਲੀਡਰ ਆਉਂਦੇ ਹਨ, ਫੋਟੋ ਕਰਾਉਂਦੇ ਹਨ, ਜਦੋਂ ਪਿੰਡੋਂ ਬਾਹਰ ਚਲੇ ਜਾਂਦੇ ਹਨ ਤੇ ਮਸਲੇ ਨੂੰ ਭੁੱਲ ਜਾਂਦੇ ਹਨ ਇਸ ਤੋਂ ਵੱਧ ਸਾਡੇ ਪੱਲੇ ਲੀਡਰਾਂ ਨੇ ਕੱਖ ਨਹੀਂ ਪਾਇਆ।
ਗੁਲਸ਼ਨ ਕੁਮਾਰ ਨੇ ਦੱਸਿਆ ਕਿ ਪਿੰਡ ਵਿੱਚ ਛੱਪੜ ਦਾ ਪਾਣੀ ਬਿਨਾਂ ਬਰਸਾਤ ਤੋਂ ਹੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜਿਆ ਰਹਿੰਦਾ ਹੈ।ਲੋਕਾਂ ਨੂੰ ਆਪਣੇ ਘਰਾਂ ਵਿੱਚ ਵੜਨ ਲਈ ਵੀ ਬਹੁਤ ਜਿਆਦਾ ਦੁੱਖ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਹੈ।ਮੱਛਰ ਮੱਖੀਆਂ ਤਾਂ ਇੱਕ ਪਾਸੇ ਦੀ ਗੱਲ ਹੋਰ ਜਹਿਰੀਲੇ ਜਾਨਵਰ ਵੀ ਛੱਪੜ ਵਿੱਚੋਂ ਨਿਕਲ ਕੇ ਲੋਕਾਂ ਦੇ ਘਰਾਂ ਵਿੱਚ ਅਕਸਰ ਵੜ ਜਾਂਦੇ ਹਨ, ਜਿਸ ਕਾਰਨ ਦੇਰ ਸਵੇਰ ਭਾਜੜਾਂ ਪਈਆਂ ਰਹਿੰਦੀਆਂ ਹਨ।ਉਹਨਾਂ ਦੱਸਿਆ ਕਿ ਇੱਕ ਦੋ ਵਾਰ ਤਾਂ ਇੱਥੇ ਪਾਲਤੂ ਪਸ਼ੂ ਵੀ ਛੱਪੜ ਵਿੱਚ ਡਿੱਗ ਗਏ ਜੋ ਕਿ ਅੱਜ ਤੱਕ ਨਹੀਂ ਲੱਭੇ ਅਤੇ ਸਰਕਾਰ ਨੇ ਇਸ ਸਬੰਧੀ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ।
ਉਹਨਾਂ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮੰਗ ਕੀਤੀ ਕਿ ਉਸ ਦੇ ਨੁਮਾਇੰਦੇ ਇਸ ਪਾਸੇ ਆਪਣੇ ਆਪ ਕਾਰਵਾਈ ਕਰਦੇ ਹੋਏ ਸੰਬੰਧਤ ਅਧਿਕਾਰੀਆਂ ਦੀ ਖਿਚਾਈ ਕਰੇ ਅਤੇ ਲੋਕਾਂ ਨੂੰ ਸਾਫ ਸੁਥਰਾ ਮਾਹੌਲ ਤੇ ਜੀਣ ਦਾ ਹੱਕ ਦਿਵਾਵੇ ਕਰੇ।
