ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗੜ੍ਹਸ਼ੰਕਰ ਬਲੱਡ ਬੈਂਕ ਅੱਜ ਤੱਕ ਸ਼ੁਰੂ ਨਾ ਕਰਨਾ ਬਹੁਤ ਹੀ ਮੰਦਭਾਗਾ: ਓੁਂਕਾਰ ਸਿੰਘ ਚਾਹਿਲਪੁਰੀ
ਗੜ੍ਹਸ਼ੰਕਰ, 10 ਸਤੰਬਰ - ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਓੁਂਕਾਰ ਸਿੰਘ ਚਾਹਿਲਪੁਰੀ, ਪ੍ਰਧਾਨ ਸੇਵਾ ਬਲੱਡ ਡੋਨਰ ਕਲੱਬ ਨੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਕਿ ਕਰੋਨਾ ਕਾਲ ਤੋਂ ਬਾਅਦ ਬੰਦ ਪਏ ਗੜ੍ਹਸ਼ੰਕਰ ਦੇ ਬਲੱਡ ਬੈਂਕ ਦੇ ਅੱਜ ਤੱਕ ਸ਼ੁਰੂ ਨਾ ਹੋਣ ਕਾਰਨ ਆਮ ਲੋਕਾਂ ਨੂੰ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਹਨਾਂ ਕਿਹਾ ਕਿ ਸਿਹਤ ਸਹੂਲਤਾਂ ਵਿੱਚ ਪੰਜਾਬ ਪੱਧਰ ਤੇ ਵੱਡੇ ਵੱਡੇ ਫ਼ੋਕੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਤੱਕ ਗੜ੍ਹਸ਼ੰਕਰ ਦੇ ਬੰਦ ਪਏ ਬਲੱਡ ਬੈਂਕ ਨੂੰ ਸ਼ੁਰੂ ਨਾ ਕਰਨਾ ਇਸ ਸਰਕਾਰ ਦੀ ਅਤੇ ਸਰਕਾਰ ਵਿੱਚ ਬੈਠੇ ਆਗੂਆਂ ਦੀ ਸਭ ਤੋਂ ਵੱਡੀ ਨਲਾਇਕੀ ਸਾਬਿਤ ਹੋ ਰਹੀ ਹੈ।
ਉਹਨਾਂ ਕਿਹਾ ਕਿ ਗੜ੍ਹਸ਼ੰਕਰ ਇਲਾਕੇ ਦੇ ਅਨੇਕਾਂ ਪਿੰਡਾਂ ਵਿੱਚ ਅਣਗਿਣਤ ਖੂਨਦਾਨ ਕੈਂਪ ਲੱਗਦੇ ਹਨ ਅਤੇ ਇਹ ਖੂਨ ਬਾਹਰਲੇ ਸ਼ਹਿਰਾਂ ਤੋਂ ਬਲੱਡ ਬੈਂਕ ਇਕੱਤਰ ਕਰਕੇ ਲੈ ਕੇ ਜਾ ਰਹੇ ਹਨ ਜਦਕਿ ਪਹਿਲਾਂ ਗੜ੍ਹਸ਼ੰਕਰ ਦੇ ਬਲੱਡ ਬੈਂਕ ਨੂੰ ਹੀ ਜਾਂਦਾ ਸੀ ਅਤੇ ਗੜ੍ਹਸ਼ੰਕਰ ਦੇ ਲੋਕਾਂ ਨੂੰ ਜਦ ਕਦੇ ਵੀ ਲੋੜ ਮਹਿਸੂਸ ਹੁੰਦੀ ਸੀ ਤਾਂ ਬੜੀ ਆਸਾਨੀ ਨਾਲ ਇਥੋ ਖੂਨ ਪ੍ਰਾਪਤ ਹੋ ਜਾਂਦਾ ਸੀ ਪਰ ਅੱਜ ਜਦ ਗੜ੍ਹਸ਼ੰਕਰ ਇਲਾਕੇ ਵਿੱਚ ਕਿਸੇ ਨੂੰ ਵੀ ਖੂਨ ਦੀ ਜਰੂਰਤ ਹੁੰਦੀ ਹੈ ਤਾਂ ਉਸ ਨੂੰ ਨਵਾਂਸ਼ਹਿਰ, ਹੁਸ਼ਿਆਰਪੁਰ ਜਾਂ ਬੰਗਾ ਜਾਣਾ ਪੈਂਦਾ ਹੈ ਜਿੱਥੇ ਕਿ ਬੇਗਾਨਿਆਂ ਵਰਗਾ ਵਿਵਹਾਰ ਉਹਨਾਂ ਨੂੰ ਸਹੇੜਨਾ ਪੈਂਦਾ ਹੈ।
ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਇਸ ਸਮੱਸਿਆ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਜਦਕਿ ਹਲਕਾ ਵਿਧਾਇਕ ਦੇ ਧਿਆਨ ਵਿੱਚ ਵੀ ਕਈ ਲੋਕਾਂ ਨੇ ਮਸਲਾ ਲਿਆਂਦਾ ਹੈ।
ਉਂਕਾਰ ਸਿੰਘ ਚਾਲਪੁਰ ਨੇ ਕਿਹਾ ਕਿ ਨੌਜਵਾਨ ਖਾਸ ਕਰਕੇ ਖੂਨ ਦਾਨੀਆਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਗੜ੍ਹਸ਼ੰਕਰ ਦਾ ਬਲੱਡ ਬੈਂਕ ਬੰਦ ਪਿਆ ਹੈ ਅਤੇ ਇਸ ਨੂੰ ਮੁੜ ਸ਼ੁਰੂ ਕਰਨ ਵਿੱਚ ਪੂਰੀ ਤਰਾਂ ਉਦਾਸੀਨਤਾ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਰੱਖੀ ਹੋਈ ਹੈ।