ਕੌਮੀ ਪੋਸ਼ਣ ਹਫਤੇ ਦੇ ਸਬੰਧ 'ਚ ਸੈਮੀਨਾਰ ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ

ਮੰਡੀ ਗੋਬਿਦਗੜ੍ਹ, 7 ਸਤੰਬਰ - ਕੌਮੀ ਪੋਸ਼ਣ ਸਪਤਾਹ ਦੇ ਮੌਕੇ 'ਤੇ ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ, ਮੰਡੀ ਗੋਬਿੰਦਗੜ੍ਹ ਵਿਖੇ ਪ੍ਰਸੂਤੀ ਤੰਤਰ ਤੇ ਸਤਰੀ ਰੋਗ ਵਿਭਾਗ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਭਾਸ਼ਣ ਡਾ. ਮਧੂ ਜੋਸ਼ੀ, ਪ੍ਰੋਫੈਸਰ ਅਤੇ ਸਲਾਹਕਾਰ, ਪ੍ਰਸੂਤੀ ਤੰਤਰ ਤੇ ਸਤਰੀ ਰੋਗ ਵਿਭਾਗ ਨੇ ਦਿੱਤਾ।

ਇਸ ਮੌਕੇ ਹਾਜ਼ਰ ਪਤਵੰਤਿਆਂ ਵਿੱਚ ਡਾ. ਸਮਿਤਾ ਜੌਹਰ, ਪ੍ਰਿੰਸੀਪਲ ਡਾ. ਅਮਨਦੀਪ ਸ਼ਰਮਾ, ਵਾਈਸ ਪ੍ਰਿੰਸੀਪਲ ਡਾ. ਅਨਿਲ ਜੋਸ਼ੀ, ਪ੍ਰੋਫੈਸਰ, ਸਿਹਤ ਵਿਭਾਗ ਸ਼ਾਮਿਲ ਸਨ। ਇਸ ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ ਹੋਰ ਨਾਮਵਰ ਡਾਕਟਰ ਵੀ ਮੌਜੂਦ ਸਨ ਜਿਨ੍ਹਾਂ ਵਿੱਚ ਡਾ. ਨਿਸ਼ਾਂਤ ਪਾਈਕਾ, ਡਾ. ਸਨਮਿਕਾ ਗੁਪਤਾ, ਡਾ. ਪ੍ਰਾਚੀ ਸ਼ਰਮਾ, ਡਾ. ਪੂਨਮ, ਡਾ. ਰਜਨੀ ਰਾਣੀ, ਡਾ. ਪ੍ਰਤਿਭਾ ਸ਼ਾਹੀ, ਡਾ. ਸੁਨਯਨਾ ਸ਼ਾਮਲ ਸਨ। ਬੀ.ਏ.ਐਮ.ਐਸ. ਦੇ ਵਿਦਿਆਰਥੀਆਂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। 
ਇਸ ਮੌਕੇ ਬੀਏਐਮਐਸ ਦੇ ਵਿਦਿਆਰਥੀਆਂ ਵਿੱਚ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ। ਭਾਗ ਲੈਣ ਵਾਲੀਆਂ ਸੋਨਲ, ਸ਼ੀਲਵੀ ਗਰਗ, ਚਾਂਦਨੀ ਕੁਮਾਰੀ ਅਤੇ ਕਾਜਲ ਕੁਮਾਰੀ ਨੇ ਪੋਸ਼ਣ 'ਤੇ ਪੋਸਟਰ ਬਣਾਏ।