ਉਪ-ਕੁਲਪਤੀ ਵੈਟਨਰੀ ਯੂਨੀਵਰਸਿਟੀ ਨੇ ਅਧਿਆਪਕ ਦਿਵਸ ਮੌਕੇ ਜਾਰੀ ਕੀਤੀ ਕਲਾਤਮਕ ਤਸਵੀਰ
ਲੁਧਿਆਣਾ 05 ਸਤੰਬਰ 2024- ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਅਧਿਆਪਕ ਦਿਵਸ ਮੌਕੇ ਇਕ ਕਲਾਤਮਕ ਤਸਵੀਰ ਜਾਰੀ ਕੀਤੀ ਜੋ ਅਧਿਆਪਕ ਦਿਵਸ 2024 ਦੇ ਉਦੇਸ਼ ‘ਟਿਕਾਊ ਭਵਿੱਖ ਲਈ ਅਧਿਆਪਕਾਂ ਦਾ ਸ਼ਕਤੀਕਰਨ’ ਨੂੰ ਪ੍ਰਗਟਾਉਂਦੀ ਹੈ। ਸ਼੍ਰੀ ਹਰਪ੍ਰੀਤ ਸੰਧੂ, ਵਕੀਲ, ਲੇਖਕ ਅਤੇ ਕੁਦਰਤ ਪ੍ਰੇਮੀ ਨੇ ਇਹ ਤਸਵੀਰ ਤਿਆਰ ਕੀਤੀ ਹੈ ਜੋ ਅਧਿਆਪਕ ਨੂੰ ਇਕ ਮੋਮਬੱਤੀ ਵਾਂਗ ਜਲ ਕੇ ਰੋਸ਼ਨੀ ਦੇਣ ਵਾਲੇ ਚਿੰਨ੍ਹ ਵਜੋਂ ਪ੍ਰਗਟਾਉਂਦੀ ਹੈ।

ਡਾ. ਇੰਦਰਜੀਤ ਸਿੰਘ ਨੇ ਇਹ ਤਸਵੀਰ ਜਾਰੀ ਕਰਦਿਆਂ ਕਿਹਾ ਕਿ ਕਿਸੇ ਮੁਲਕ ਦੀ ਖੁਸ਼ਹਾਲੀ, ਰਾਜਨੀਤੀ ਦੀ ਇਮਾਨਦਾਰੀ, ਸਮਾਜ ਦੀ ਸਥਿਰਤਾ ਅਤੇ ਨੌਜਨਾਵਾਂ ਦੀ ਗਤੀਸ਼ੀਲਤਾ ਤਾਂ ਹੀ ਬਿਹਤਰ ਹੋ ਸਕਦੀ ਹੈ ਜੇ ਇਕ ਅਧਿਆਪਕ ਰਾਹੀਂ ਵਧੀਆ ਸਿੱਖਿਆ ਢਾਂਚਾ ਸਿਰਜਿਆ ਜਾਏ। ਅਧਿਆਪਕ ਇਕ ਰੋਸ਼ਨ ਮੀਨਾਰ ਵਜੋਂ ਕੰਮ ਕਰਦਾ ਹੈ ਅਤੇ ਜ਼ਿੰਮੇਵਾਰ ਸ਼ਹਿਰੀ ਤਿਆਰ ਕਰਦਾ ਹੈ। ਉਨ੍ਹਾਂ ਨੇ ਸ਼੍ਰੀ ਸੰਧੂ ਦੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਬਹੁਤ ਢੁੱਕਵਾਂ ਸੁਨੇਹਾ ਪ੍ਰਸਾਰਿਤ ਕੀਤਾ ਹੈ।
ਇਸ ਮੌਕੇ ਸ਼੍ਰੀ ਹਰਪ੍ਰੀਤ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਲਾ ਕਾਰਜ ਭਾਰਤ ਦੇ ਦੂਸਰੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸਮਰਪਿਤ ਕੀਤਾ ਹੈ ਜਿਨ੍ਹਾਂ ਦੇ 05 ਸਤੰਬਰ ਨੂੰ ਜਨਮ ਦਿਵਸ ’ਤੇ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਡਾ. ਇੰਦਰਜੀਤ ਸਿੰਘ ਅਤੇ ਹੋਰ ਅਧਿਆਪਕਾਂ ਨੇ ਇਸ ਕਲਾਤਮਕ ਤਸਵੀਰ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ।