ਪੰਜਾਬੀ ਸਾਹਿਤ ਸਭਾ ਵੱਲੋਂ ਵਿਜੇਤਾ ਭਾਰਦਵਾਜ ਦੀ ਪੁਸਤਕ 'ਸਮੇਂ ਦੇ ਨੈਣਾਂ 'ਚੋਂ' ਦਾ ਲੋਕ ਅਰਪਣ
ਪਟਿਆਲਾ, 14 ਜਨਵਰੀ - ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਚੋਟੀ ਦੇ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ।।ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ ਦਰਸ਼ਨ ਸਿੰਘ ਆਸ਼ਟ, ਡਾਇਰੈਕਟਰ,ਭਾਸ਼ਾ ਵਿਭਾਗ,ਪੰਜਾਬ ਸ੍ਰੀਮਤੀ ਹਰਪ੍ਰੀਤ ਕੌਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਰੋਜ਼ਾਨਾ ਨਵਾਂ ਜ਼ਮਾਨਾ ਦੇ ਸਾਹਿਤਕ ਸੰਪਾਦਕ ਡਾ ਹਰਜਿੰਦਰ ਸਿੰਘ ਅਟਵਾਲ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸੀਨੀਅਰ ਮੀਤ ਪ੍ਰਧਾਨ ਡਾ ਜੋਗਿੰਦਰ ਸਿੰਘ ਨਿਰਾਲਾ, ਕਵੀ ਤ੍ਰੈਲੋਚਨ ਲੋਚੀ (ਲੁਧਿਆਣਾ) ਅਤੇ ਕਹਾਣੀਕਾਰ ਜਸਵੀਰ ਸਿੰਘ ਰਾਣਾ ਸ਼ਾਮਲ ਹੋਏ।

ਇਸ ਸਮਾਗਮ ਵਿਚ ਉਘੀ ਪੰਜਾਬੀ ਕਵਿੱਤਰੀ ਵਿਜੇਤਾ ਭਾਰਦਵਾਜ ਰਚਿਤ ਕਾਵਿ ਸੰਗ੍ਰਹਿ ‘ਸਮੇਂ ਦੇ ਨੈਣਾਂ 'ਚੋਂ' ਦਾ ਲੋਕ ਅਰਪਣ ਕੀਤਾ ਗਿਆ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਡਾ੶ ਦਰਸ਼ਨ ਸਿੰਘ ‘ਆਸ਼ਟ' ਨੇ ਸਮਾਗਮ ਵਿਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਤੋਂ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਪੰਜਾਬੀ ਸਾਹਿਤ ਨੂੰ ਵਰਤਮਾਨ ਦੌਰ ਤਕ ਕਾਮਯਾਬੀ ਨਾਲ ਵਿਸ਼ਵ ਭਰ ਵਿਚ ਫੈਲਾਉਣ ਲਈ ਨਵੀਂ ਅਤੇ ਪੁਰਾਣੀ ਪੀੜ੍ਹੀ ਦੀ ਅਹਿਮ ਭੂਮਿਕਾ ਹੈ ਅਤੇ ਇਹ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਦੇ ਸਮਰੱਥ ਹੈ। ਮੈਡਮ ਹਰਪ੍ਰੀਤ ਕੌਰ ਨੇ ਕਿਹਾ ਕਿ ਭਾਸ਼ਾ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਪਟਿਆਲਾ ਵਰਗੀਆਂ ਹੋਰ ਸਾਹਿਤ ਸਭਾਵਾਂ ਮਾਂ ਬੋਲੀ ਦੇ ਵਿਕਾਸ ਲਈ ਵਡਮੁੱਲਾ ਕਾਰਜ ਕਰ ਰਹੇ ਹਨ ਅਤੇ ਸਮੂਹ ਲੇਖਕ ਆਪਣੀ ਲੇਖਣੀ ਰਾਹੀਂ ਸਮਾਜ ਦੇ ਹੋਰ ਚਿੰਤਾਜਨਕ ਪਹਿਲੂਆਂ ਦਾ ਕਲਾਮਈ ਢੰਗ ਨਾਲ ਹੱਲ ਵੀ ਸੁਝਾਅ ਰਹੇ ਹਨ ਜਦੋਂ ਕਿ ਡਾ੶ ਹਰਜਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਵਰਤਮਾਨ ਨਾਰੀ ਕਲਮਕਾਰ ਬੜੇ ਖ਼ੂਬਸੂਰਤ ਅੰਦਾਜ਼ ਵਿਚ ਦਲੇਰਾਨਾ ਅਤੇ ਤਾਰਕਿਕ ਢੰਗ ਨਾਲ ਬਹੁਪੱਖੀ ਮਸਲਿਆਂ ਨੂੰ ਸਮਾਜ ਅੱਗੇ ਰੱਖ ਕੇ ਸੁਆਲ ਪੈਦਾ ਕਰ ਰਹੀ ਹੈ। ਪੁਸਤਕ ਉਪਰ ਮੁੱਖ ਪੇਪਰ ਪੜ੍ਹਦਿਆਂ ਜਸਵੀਰ ਸਿੰਘ ਰਾਣਾ ਨੇ ਕਿਹਾ ਕਿ ਵਿਜੇਤਾ ਭਾਰਦਵਾਜ ਦੀ ਸ਼ਾਇਰੀ ਵਿਚ ਬੋਲਡਨੈਸ ਹੈ ਅਤੇ ਉਹ ਗ਼ਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰਨ ਦੀ ਥਾਂ ਵਿਰੋਧੀ ਪ੍ਰਸਥਿਤੀਆਂ ਨਾਲ ਟੱਕਰ ਲੈਣ ਦੀ ਜੁਰਅਤ ਰੱਖਦੀ ਹੈ। ਡਾ. ਜੋਗਿੰਦਰ ਸਿੰਘ ਨਿਰਾਲਾ ਦਾ ਮਤ ਸੀ ਕਿ ਪੰਜਾਬ ਦੀਆਂ ਜਿਹੜੀਆਂ ਸਾਹਿਤ ਸਭਾਵਾਂ ਮਾਨਵੀ ਚੇਤਨਾ ਜਗਾਉਣ ਲਈ ਨਿਰੰਤਰ ਹੋਕਾ ਦੇ ਰਹੀਆਂ ਹਨ ਉਹਨਾਂ ਵਿਚ ਪੰਜਾਬੀ ਸਾਹਿਤ ਸਭਾ ਪਟਿਆਲਾ ਦੀ ਭੂਮਿਕਾ ਜ਼ਿਕਰਯੋਗ ਹੈ। ਤ੍ਰੈਲੋਚਨ ਲੋਚੀ ਨੇ ਤਰੰਨੁਮ ਵਿਚ ਖ਼ੂਬਸੂਰਤ ਕਲਾਮ ਪੇਸ਼ ਕੀਤਾ। ਡਾ੶ ਰਾਕੇਸ਼ ਤਿਲਕ ਰਾਜ, ਇੰਜੀ.ਪਰਵਿੰਦਰ ਸ਼ੋਖ, ਸੁਖਮਿੰਦਰ ਸਿੰਘ ਸੇਖੋਂ ਅਤੇ ਹਰਪਾਲ ਸਿੰਘ ਸੰਧਾਵਾਲੀਆ ਨੇ ਵੀ ਪੁਸਤਕ ਬਾਰੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਸਮਾਗਮ ਦੇ ਦੂਜੇ ਦੌਰ ਵਿਚ ਅਵਤਾਰਜੀਤ,ਧਰਮਿੰਦਰ ਸ਼ਾਹਿਦ ਖੰਨਾ,ਜੱਗਾ ਰੰਗੂਵਾਲ,ਖ਼ੁਸ਼ਪ੍ਰੀਤ ਸਿੰਘ ਹਰੀਗੜ੍ਹ,ਅਮਨਜੋਤ ਧਾਲੀਵਾਲ,ਦਵਿੰਦਰ ਪਟਿਆਲਵੀ,ਅਮਰ ਗਰਗ ਕਲਮਦਾਨ,ਕਿਰਨ ਸਿੰਗਲਾ, ਅੰਮ੍ਰਿਤਪਾਲ ਸਿੰਘ ਕੌਫ਼ੀ,ਗੁਰਦਰਸ਼ਨ ਸਿੰਘ ਗੁਸੀਲ, ਕੈਪਟਨ ਚਮਕੌਰ ਸਿੰਘ ਚਹਿਲ, ਬਲਦੇਵ ਸਿੰਘ ਬਿੰਦਰਾ,ਬਲਬੀਰ ਸਿੰਘ ਦਿਲਦਾਰ,ਤ੍ਰਿ਼ਲੋਕ ਸਿੰਘ ਢਿੱਲੋਂ,ਨਵਦੀਪ ਸਿੰਘ ਮੁੰਡੀ,ਭੁਪਿੰਦਰ ਉਪਰਾਮ,ਗੋਪਾਲ ਸ਼ਰਮਾ ਸਮਾਣਾ ਆਦਿ ਨੇ ਲਿਖਤਾਂ ਪੜ੍ਹੀਆਂ। ਇਸ ਸਮਾਗਮ ਵਿਚ ਡਾ੶ ਹਰਨੇਕ ਸਿੰਘ ਢੋਟ, ਹਰਵਿੰਦਰ ਸਿੰਘ ਪੰਨੂੰ(ਰਵੀ ਪੰਨੂੰ),ਕਹਾਣੀਕਾਰ ਬਾਬੂ ਸਿੰਘ ਰੈਹਲ ਤੇ ਡਾ.ਹਰਪ੍ਰੀਤ ਸਿੰਘ ਰਾਣਾ ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਸਨ। ਅੰਤ ਵਿਚ ਸਭਾ ਦੀ ਜਨਰਲ ਸਕੱਤਰ ਵਿਜੇਤਾ ਭਾਰਦਵਾਜ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦਵਿੰਦਰ ਪਟਿਆਲਵੀ ਨੇ ਨਿਭਾਇਆ।