ਅਧਿਆਪਕ ਸਾਡੇ ਜੀਵਨ ਨੂੰ ਵਿਚਾਰਦੇ, ਸ਼ਿੰਗਾਰਦੇ ਅਤੇ ਨਿਖਰਦੇ ਹਨ - ਬਲਜਿੰਦਰ ਮਾਨ

ਮਾਹਿਲਪੁਰ - ਅਧਿਆਪਕ ਸਾਡੇ ਜੀਵਨ ਨੂੰ ਸ਼ਿੰਗਾਰਦੇ ਅਤੇ ਸੰਵਾਰਦੇ ਹਨ। ਇਹ ਵਿਚਾਰ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਬਕਾ ਮੁੱਖ ਅਧਿਆਪਕ ਬਲਜਿੰਦਰ ਮਾਨ ਨੇ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਭਾਰਟਾ ਗਣੇਸ਼ਪੁਰ ਵਿੱਚ ਅਧਿਆਪਕ ਦਿਵਸ ਮੌਕੇ ਕਰਵਾਏ ਟੀਚਰ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਆਖੇl

ਉਹਨਾਂ ਅੱਗੇ ਕਿਹਾ ਕਿ ਅੱਜ ਅਸੀਂ ਜਿਸ ਵੀ ਰੁਤਬੇ ਨੂੰ ਪ੍ਰਾਪਤ ਕਰ ਸਕੇ ਹਾਂ ਉਸ ਵਿੱਚ ਸਾਡੇ ਮਾਪਿਆਂ ਤੋਂ ਬਾਅਦ ਅਧਿਆਪਕਾਂ ਦੀ ਮੁੱਖ ਦੇਣ ਹੈ। ਇਸ ਲਈ ਸਾਨੂੰ ਮਾਪਿਆਂ ਤੇ ਅਧਿਆਪਕਾਂ ਦੇ ਮਾਣ ਸਤਿਕਾਰ ਵਿੱਚ ਕੋਈ ਕਮੀ ਨਹੀਂ ਰੱਖਣੀ ਚਾਹੀਦੀl ਹਰ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚੇ ਦੀ ਮਾਨਸਿਕਤਾ ਸਮਝੇ ਅਤੇ ਉਸ ਵਿਚਲੀ ਛੁਪੀ ਹੋਈ ਪ੍ਰਤਿਭਾ ਨੂੰ ਉਜਾਗਰ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੇl ਜਿਹੜੇ ਅਧਿਆਪਕ ਆਪਣੀ ਡਿਊਟੀ ਨੂੰ ਪੂਜਾ ਸਮਝਕੇ ਕਰਦੇ ਹਨ ਉਹ ਸਮਾਜ ਵਿੱਚ ਮਾਣ ਸਨਮਾਨ ਹਾਸਿਲ ਕਰਦੇ ਹਨ। ਇਸ ਮੌਕੇ ਉਹਨਾਂ ਅਧਿਆਪਕਾਂ ਦਾ ਸਨਮਾਨ ਕਰਦਿਆਂ ਵਿਦਿਆਰਥੀਆਂ ਨੂੰ ਪੁਸਤਕਾਂ ਭੇਂਟ ਕੀਤੀਆਂl  
         ਸਰਕਾਰੀ ਮਿਡਲ ਸਕੂਲ ਦੇ ਇੰਚਾਰਜ ਮੈਡਮ ਗੁਰਪ੍ਰੀਤ ਕੌਰ, ਸਤਵੀਰ ਕੌਰ,ਬੇਅੰਤ ਕੌਰ ਅਤੇ ਪਵਨ ਕੁਮਾਰ ਤੋਂ ਇਲਾਵਾ ਪ੍ਰਾਇਮਰੀ ਸਕੂਲ ਦੀ ਹੈਡ ਟੀਚਰ ਮੈਡਮ ਪਰਮਿਲਾ ਦੇਵੀ, ਰਣਜੀਤ ਕੌਰ, ਸਰਬਜੀਤ ਕੌਰ, ਰੂਬੀ ਨੂੰ ਵੀ ਪੁਸਤਕਾਂ ਦੇ ਸੈਟ ਭੇਂਟ ਕੀਤੇ ਗਏ। ਉਹਨਾਂ ਵਿਦਿਆਰਥੀਆਂ ਨੂੰ ਆਖਿਆ ਕਿ ਵੱਡਿਆਂ ਨੂੰ ਸਤਿਕਾਰਨਾ, ਬਰਾਬਰਦਿਆਂ ਨੂੰ ਵਿਚਾਰਨਾ ਅਤੇ ਨਵਿਆਂ ਨੂੰ ਦੁਲਾਰਨਾ ਕਦੀ ਭੁੱਲਣਾ ਨਹੀਂ ਚਾਹੀਦਾl ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਰੀਨਾ ਰਾਣੀ ਅਤੇ ਰਣਜੀਤ ਕੌਰ ਸਮੇਤ ਕਮੇਟੀ ਮੈਂਬਰ ਉਚੇਚੇ ਤੌਰ ਤੇ ਸ਼ਾਮਿਲ ਹੋਏl