ਸਮਾਜ ਸੇਵਕ ਸੰਤ ਰਾਮ ਜੀਂਦੋਵਾਲ ਵਲੋਂ ਖਿਡਾਰੀਆਂ ਨੂੰ ਖੁਰਾਕ ਸਮੱਗਰੀ ਦਿੱਤੀ

ਨਵਾਂਸ਼ਹਿਰ - ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਦੇ ਖੇਡ ਵਿਭਾਗ ਦੇ ਖਿਡਾਰੀਆਂ ਲਈ ਉੱਘੇ ਸਮਾਜ ਸੇਵੀ ਅਤੇ ਖੇਡ ਪ੍ਰੇਮੀ ਸ੍ਰੀ ਸੰਤ ਰਾਮ‌ ਵਾਸੀ ਜੀਂਦੋਵਾਲ ਨੇ ਖ਼ੁਰਾਕ ਸਮੱਗਰੀ ਭੇਟ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸ੍ਰੀ ਸੰਤ ਰਾਮ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖਿਡਾਰੀਆਂ ਲਈ ਬਦਾਮ ਤੇ ਛੋਲੇ ਖ਼ੁਰਾਕ ਸਮੱਗਰੀ ਵਜੋਂ ਭੇਟ ਕੀਤੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਸੰਤ ਰਾਮ ਉਹ ਇਨਸਾਨ ਹਨ ਜੋ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਕੋਈ ਨਾ ਕੋਈ ਸਹੂਲਤ ਪ੍ਰਦਾਨ ਕਰਨ ਦੇ ਉਪਰਾਲੇ ਕਰਦੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਲਈ ਸਰਦੀਆਂ 'ਚ ਹੀਟਰ ਵੀ ਭੇਟ ਕੀਤੇ ਸਨ। ਇਸ ਮੌਕੇ ਸ. ਅਮਰਜੀਤ ਸਿੰਘ ਸੈਕਟਰੀ, ਪ੍ਰੋ. ਮੁਨੀਸ਼ ਸੰਧੀਰ,ਪ੍ਰੋ. ਕੁਲਦੀਪ ਸਿੰਘ ਫੁੱਟਬਾਲ ਕੋਚ, ਅਮਨਦੀਪ ਸਿੰਘ ਲੇਖਾਕਾਰ ਤੇ ਪ੍ਰੋ. ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।