PEC ਦੀ ਗਲੋਬਲ ਸਲਾਨਾ ਅਲੂਮਨੀ ਮੀਟਿੰਗ 10 ਫਰਵਰੀ, 2024 ਨੂੰ ਹੋਵੇਗੀ

ਚੰਡੀਗੜ੍ਹ: 8 ਫਰਵਰੀ, 2024: ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ 10 ਫਰਵਰੀ 2024 ਨੂੰ ਸਵੇਰੇ 09:00 ਵਜੇ ਤੋਂ ਇੰਸਟੀਚਿਊਟ ਦੇ ਆਡੀਟੋਰੀਅਮ ਵਿੱਚ ਗਲੋਬਲ ਸਲਾਨਾ ਐਲੂਮਨੀ ਮੀਟ ਦੀ ਮੇਜ਼ਬਾਨੀ ਕਰੇਗਾ।

ਚੰਡੀਗੜ੍ਹ: 8 ਫਰਵਰੀ, 2024: ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ 10 ਫਰਵਰੀ 2024 ਨੂੰ ਸਵੇਰੇ 09:00 ਵਜੇ ਤੋਂ ਇੰਸਟੀਚਿਊਟ ਦੇ ਆਡੀਟੋਰੀਅਮ ਵਿੱਚ ਗਲੋਬਲ ਸਲਾਨਾ ਐਲੂਮਨੀ ਮੀਟ ਦੀ ਮੇਜ਼ਬਾਨੀ ਕਰੇਗਾ।

ਪਹਿਲਾਂ ਹੀ ਰਜਿਸਟਰਡ 450 ਸਾਬਕਾ ਵਿਦਿਆਰਥੀਆਂ ਦੇ ਨਾਲ ਸੰਸਥਾਨ ਦੇ ਸਾਰੇ ਹੀ ਸਾਬਕਾ ਵਿਦਿਆਰਥੀਆਂ ਦਾ ਹੌਸਲਾ ਦੇਖਣਯੋਗ ਹੈ ਅਤੇ ਉਹਨਾਂ ਦੇ ਦਿਲਾਂ ਵਿਚਲਾ ਜੋਸ਼ ਮਹਿਸੂਸ ਕੀਤਾ ਜਾ ਸਕਦਾ ਹੈ। 450 ਰੇਜਿਸਟ੍ਰੇਸ਼ਨ ਤੋਂ ਬਾਅਦ ਵੀ ਅਸੀਂ ਹੋਰ ਸਾਬਕਾ ਵਿਦਿਆਰਥੀਆਂ ਦੀ ਉਡੀਕ ਵਿਚ ਹਾਂ।  

ਪੰਜਾਬ ਇੰਜਨੀਅਰਿੰਗ ਕਾਲਜ ਓਲਡ ਸਟੂਡੈਂਟ ਐਸੋਸੀਏਸ਼ਨ - PECOSA, ਇੰਜੀਨਿਅਰ ਟੀਕਮ ਚੰਦਰ ਬਾਲੀ, ਪੇਕੋਸਾ ਦੇ ਪ੍ਰਧਾਨ, ਉਹਨਾਂ ਦੇ ਨਾਲ ਹੀ ਇੰਜੀਨਿਅਰ ਐੱਚ.ਐੱਸ. ਓਬਰਾਏ, PECOSA ਦੇ ਜਨਰਲ ਸਕੱਤਰ ਦੀ ਅਗਵਾਈ ਹੇਠ ਅਤੇ 'ਸਟੱਡਸ' ਤੋਂ ਸ਼ਾਨਦਾਰ ਅਧਿਕਾਰਤ ਸਪਾਂਸਰਸ਼ਿਪ ਨਾਲ ਇਸ ਸਮਾਗਮ ਦਾ ਆਯੋਜਨ ਕਰੇਗੀ।  

ਇੰਜੀਨਿਅਰ ਅਤੁਲ ਕਰਵਲ, ਆਈ.ਪੀ.ਐਸ., ਡਾਇਰੈਕਟਰ ਜਨਰਲ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਆਪਣੀ ਸੁਹਿਰਦ ਹਾਜ਼ਰੀ ਨਾਲ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ। ਉਹ ਖੁਦ ਮਕੈਨੀਕਲ ਇੰਜੀਨੀਅਰਿੰਗ ਸ਼ਾਖਾ ਤੋਂ ਸੰਸਥਾ ਦੇ 1983 ਦੇ ਸਾਬਕਾ ਵਿਦਿਆਰਥੀ ਹਨ। ਸ੍ਰੀ ਕਰਵਲ ਜੀ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਪੁਲਿਸ ਬਲ ਦੇ ਨਾਲ-ਨਾਲ ਸਮਾਜ ਵਿੱਚ ਯੋਗਦਾਨ ਲਈ ਕਈ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਐਨਡੀਆਰਐਫ ਵਿੱਚ ਡਾਇਰੈਕਟਰ ਜਨਰਲ ਵਜੋਂ ਸ਼ਾਮਲ ਹੋਣ ਤੋਂ ਪਹਿਲਾਂ, ਉਹਨਾਂ ਨੇ ਗੁਜਰਾਤ ਅਤੇ ਸ਼੍ਰੀਨਗਰ ਦੋਵਾਂ ਵਿੱਚ ਆਈਜੀ ਵਜੋਂ ਸੇਵਾ ਨਿਭਾਈ ਹੈ। ਉਹਨਾਂ ਨੇ ਆਈਪੀਐਸ ਅਧਿਕਾਰੀਆਂ ਦੇ 4 ਬੈਚਾਂ ਨੂੰ ਵੀ ਸਿਖਲਾਈ ਦਿੱਤੀ ਹੈ। PEC ਦੇ ਮਾਨਯੋਗ ਡਾਇਰੈਕਟਰ ਪ੍ਰੋ. (ਡਾ.) ਬਲਦੇਵ ਸੇਤੀਆ ਜੀ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ।

1954, 1964, 1969, 1974, 1989, 1999, 2009 ਅਤੇ 2014 ਦੇ ਬੈਚਾਂ ਦੇ ਸਾਬਕਾ ਵਿਦਿਆਰਥੀਆਂ ਨੂੰ ਯਾਦਾਂ ਦੇ ਜਸ਼ਨ, ਖੁਸ਼ੀਆਂ ਭਰੀ ਗੱਲਬਾਤ ਅਤੇ ਕਈ ਸੱਭਿਆਚਾਰਕ ਗਤੀਵਿਧੀਆਂ ਨਾਲ ਭਰੇ ਇਸ ਰਸਮੀ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ।

ਇਹ ਮਿਲਣੀ ਸੰਸਥਾ ਦੇ ਮੌਜੂਦਾ ਵਿਦਿਆਰਥੀਆਂ ਨੂੰ ਇਸ ਸੰਸਥਾ ਦੇ ਸਾਬਕਾ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਅਤੇ 102 ਸਾਲਾਂ ਦੀ ਸੁਨਹਿਰੀ ਵਿਰਾਸਤ ਅਤੇ ਮਾਰਗਦਰਸ਼ਨ ਦੇ ਨਕਸ਼ੇ ਕਦਮਾਂ 'ਤੇ ਚੱਲਣ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕਰੇਗੀ। ਇਹ ਇੰਸਟੀਚਿਊਟ ਲਈ ਬਹੁਤ ਮਾਣ ਵਾਲੀ ਗੱਲ ਹੈ, ਕਿਉਂਕਿ ਇਸਦੇ ਆਪਣੇ ਹੀ ਮੈਂਬਰ ਇੱਕ ਵਾਰ ਫਿਰ ਕੈਂਪਸ ਦੇ ਦਿਲ ਵਿੱਚ ਇਕੱਠੇ ਹੋਣਗੇ ਅਤੇ ਉਹਨਾਂ ਸਾਰੇ ਦਿਲੀ ਪਲਾਂ ਨੂੰ ਯਾਦ ਕਰਨਗੇ ਜੋ ਉਹਨਾਂ ਨੇ ਸੰਸਥਾ ਨਾਲ ਸਾਂਝੇ ਕੀਤੇ ਸਨ।

ਜਿਵੇਂ ਇਸ ਸਮਾਗਮ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਸੰਸਥਾ ਅਤੇ ਇਸਦੇ ਮੈਂਬਰ ਇਸ ਪੁਨਰ-ਮਿਲਨ ਅਤੇ ਇਸ ਤੋਂ ਬਾਅਦ ਆਉਣ ਵਾਲੀਆਂ ਸਾਰੀਆਂ ਹੀ ਯਾਦਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।