ਪੀਈਸੀ ਵਿਖੇ ਨਵੇਂ ਬਣੇ ਕੰਪਿਊਟਰ ਸੈਂਟਰ ਦਾ ਉਦਘਾਟਨ

ਚੰਡੀਗੜ੍ਹ: 09 ਫਰਵਰੀ, 2024: ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵਿਖੇ ਕੰਪਿਊਟਰ ਸੈਂਟਰ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਅੱਜ ਮੈਡਮ ਹਰਗੁਣਜੀਤ ਕੌਰ (ਆਈ.ਏ.ਐਸ.), ਸਕੱਤਰ ਤਕਨੀਕੀ ਸਿੱਖਿਆ, ਚੰਡੀਗੜ੍ਹ ਨੇ PEC ਦੇ ਡਾਇਰੈਕਟਰ, ਪ੍ਰੋ. (ਡਾ.) ਬਲਦੇਵ ਸੇਤੀਆ ਜੀ ਦੇ ਨਾਲ 09 ਫਰਵਰੀ, 2024 ਨੂੰ ਕੀਤਾ। । ਇਸ ਮੌਕੇ ਰਜਿਸਟਰਾਰ ਕਰਨਲ (ਵੈਟਰਨ) ਆਰ.ਐਮ.ਜੋਸ਼ੀ, ਡੀ.ਐਸ.ਏ ਡਾ. ਡੀ.ਆਰ. ਪ੍ਰਜਾਪਤੀ, ਡੀ.ਐਫ.ਏ. ਡਾ. ਵਸੁੰਧਰਾ ਸਿੰਘ, ਕੰਪਿਊਟਰ ਸੈਂਟਰ ਦੇ ਮੁਖੀ ਡਾ. ਸੰਜੇ ਬਾਤਿਸ਼, ਡਾ. ਪ੍ਰਭਸਿਮਰਨ ਬਿੰਦਰਾ ਸਮੇਤ ਫੈਕਲਟੀ ਦੇ ਸਮੂਹ ਮੈਂਬਰ ਹਾਜ਼ਰ ਸਨ।

ਮੈਡਮ ਹਰਗੁਣਜੀਤ ਕੌਰ (ਆਈ.ਏ.ਐਸ.) ਜੀ ਨੇ ਕੰਪਿਊਟਰ ਸੈਂਟਰ ਦੇ ਸਮੂਹ ਸਟਾਫ਼ ਅਤੇ ਫੈਕਲਟੀ ਨੂੰ ਵਧਾਈ ਦਿੱਤੀ। ਉਨ੍ਹਾਂ ਕੇਂਦਰ ਦੀਆਂ ਸਾਰੀਆਂ ਲੈਬਾਂ ਦਾ ਦੌਰਾ ਵੀ ਕੀਤਾ।

ਡਾ: ਬਾਤਿਸ਼, ਮੁਖੀ ਕੰਪਿਊਟਰ ਸੈਂਟਰ ਨੇ ਆਏ ਹੋਏ ਮਹਿਮਾਨਾਂ ਨੂੰ ਸਾਰੀਆਂ ਤਕਨੀਕੀ ਸਹੂਲਤਾਂ ਅਤੇ ਵੱਖ-ਵੱਖ ਕੰਪਿਊਟੇਸ਼ਨਲ ਲੈਬਾਂ ਬਾਰੇ ਦੱਸਿਆ।

PEC ਦੇ ਡਾਇਰੈਕਟਰ, ਪ੍ਰੋ. (ਡਾ.) ਬਲਦੇਵ ਸੇਤੀਆ ਜੀ ਨੇ ਇੱਕ ਵਾਰ ਫਿਰ ਸੈਂਟਰ ਦੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, ਕਿ ਇਸ ਨਵੀਂ ਬਣੀ ਇਮਾਰਤ ਨਾਲ ਇਹ ਕੰਪਿਊਟਰ ਸੈਂਟਰ ਸੰਸਥਾ ਦੀਆਂ ਅਧਿਆਪਨ-ਸਿਖਲਾਈ ਸਹੂਲਤਾਂ ਅਤੇ ਖੋਜ ਗਤੀਵਿਧੀਆਂ ਦੇ ਵਾਧੇ ਨੂੰ ਵਧਾਉਣ ਲਈ ਵਧੀਆ ਆਈ.ਸੀ.ਟੀ. ਸੁਵਿਧਾਵਾਂ ਪ੍ਰਦਾਨ ਕਰੇਗਾ।