ਸ਼ਿਵਾਜੀ ਦਾ ਬੁੱਤ ਢਹਿਣ ਦੇ ਮਾਮਲੇ ’ਚ ਬੁੱਤਘਾੜੇ ਜੈਦੀਪ ਆਪਟੇ ਖ਼?ਲਾਫ਼ ਲੁਕ ਆਊਟ ਸਰਕੁਲਰ ਜਾਰੀ

ਮੁੰਬਈ, 3 ਸਤੰਬਰ - ਮਹਾਰਾਸ਼ਟਰ ਦੇ ਸਿੰਧੂਰਗੜ੍ਹ ਜ਼ਿਲ੍ਹੇ ਦੀ ਪੁਲੀਸ ਨੇ ਰਾਜਗੜ੍ਹ ਕਿਲੇੇ ’ਚ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਬੁੱਤ ਢਹਿਣ ਦੇ ਮਾਮਲੇ ’ਚ ਠੇਕੇਦਾਰ ਜੈਦੀਪ ਆਪਟੇ ਖ਼?ਲਾਫ਼ ਲੁਕ ਆਊਟ ਸਰਕੁਲਰ (ਐੱਲਓਸੀ) ਜਾਰੀ ਕੀਤਾ ਹੈ।

ਮੁੰਬਈ, 3 ਸਤੰਬਰ - ਮਹਾਰਾਸ਼ਟਰ ਦੇ ਸਿੰਧੂਰਗੜ੍ਹ ਜ਼ਿਲ੍ਹੇ ਦੀ ਪੁਲੀਸ ਨੇ ਰਾਜਗੜ੍ਹ ਕਿਲੇੇ ’ਚ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਬੁੱਤ ਢਹਿਣ ਦੇ ਮਾਮਲੇ ’ਚ ਠੇਕੇਦਾਰ ਜੈਦੀਪ ਆਪਟੇ ਖ਼?ਲਾਫ਼ ਲੁਕ ਆਊਟ ਸਰਕੁਲਰ (ਐੱਲਓਸੀ) ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਠਾਣੇ ਅਧਾਰਿਤ ਬੁੱਤਸਾਜ਼ ਜੈਦੀਪ ਆਪਟੇ ਨੇ ਬੁੱਤ ਬਣਾਉਣ ਦਾ ਠੇਕਾ ਲਿਆ ਸੀ। ਸ਼ਿਵਾਜੀ ਦਾ ਬੁੱਤ 26 ਅਗਸਤ ਨੂੰ ਢਹਿ ਗਿਆ ਸੀ, ਜਿਸ ਸਬੰਧੀ ਮਲਵਾਨ ਥਾਣੇ ’ਚ ਆਪਟੇ ਤੇ ਬੁੱਤ ਦੇ ਢਾਂਚੇ ਸਬੰਧੀ ਸਲਾਹਕਾਰ ਚੇਤਨ ਪਾਟਿਲ ਖ਼?ਲਾਫ਼ ਅਣਗਹਿਲੀ ਤੇ ਹੋਰ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਸੀ। ਪਾਟਿਲ ਨੂੰ ਕੋਹਲਾਪੁਰ ਤੋਂ ਗਿ੍ਰਫ਼ਤਾਰ ਕਰ ਲਿਆ ਗਿਆ ਸੀ ਜਦਕਿ ਮਲਵਾਨ ਪੁਲੀਸ ਨੇ ਹੁਣ ਆਪਟੇ ਖਿਲਾਫ਼ ਐੱਲਓਸੀ ਜਾਰੀ ਕੀਤਾ ਹੈ।