ਚੱਬੇਵਾਲ ਜਿਮਨੀ ਚੋਣ ਵਿੱਚ ਪਾਰਟੀ ਵਰਕਰ ਨੂੰ ਹੀ ਦਿੱਤੀ ਜਾਵੇ ਟਿਕਟ : ਰਾਜ ਕੁਮਾਰ ਬੀਰਮਪੁਰ

ਗੜਸ਼ੰਕਰ, 2 ਸਤੰਬਰ - ਭਾਰਤੀ ਜਨਤਾ ਪਾਰਟੀ ਦੇ ਮੰਡਲ ਗੜਸ਼ੰਕਰ ਤੋਂ ਮੀਤ ਪ੍ਰਧਾਨ ਰਾਜ ਕੁਮਾਰ ਬੀਰਮਪੁਰ ਨੇ ਪਾਰਟੀ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਦੀ ਜਿਮਨੀ ਚੋਣ ਵਿੱਚ ਪਾਰਟੀ ਕੋਈ ਪੈਰਾਸ਼ੂਟ ਜਾਂ ਬਾਹਰੀ ਉਮੀਦਵਾਰ ਨਾ ਦੇਵੇ

ਗੜਸ਼ੰਕਰ, 2 ਸਤੰਬਰ - ਭਾਰਤੀ ਜਨਤਾ ਪਾਰਟੀ ਦੇ ਮੰਡਲ ਗੜਸ਼ੰਕਰ ਤੋਂ ਮੀਤ ਪ੍ਰਧਾਨ ਰਾਜ ਕੁਮਾਰ ਬੀਰਮਪੁਰ ਨੇ ਪਾਰਟੀ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਦੀ ਜਿਮਨੀ ਚੋਣ ਵਿੱਚ ਪਾਰਟੀ ਕੋਈ ਪੈਰਾਸ਼ੂਟ ਜਾਂ ਬਾਹਰੀ ਉਮੀਦਵਾਰ ਨਾ ਦੇਵੇ ਬਲਕਿ ਪਾਰਟੀ ਦੇ ਕਿਸੇ ਵਰਕਰ ਨੂੰ ਹੀ ਟਿਕਟ ਦੇ ਕੇ ਪਾਰਟੀ ਇਥੋਂ ਚੋਣ ਮੈਦਾਨ ਵਿੱਚ ਲੈ ਕੇ ਆਵੇ।
ਉਹਨਾਂ ਦਾਅਵਾ ਕੀਤਾ ਕਿ ਆਮ ਲੋਕ ਭਾਜਪਾ ਨੂੰ ਪਸੰਦ ਕਰਦੇ ਹਨ ਇਸ ਲਈ ਭਾਜਪਾ ਨਵੇਂ ਤਜਰਬੇ ਕਰਨ ਦੀ ਬਜਾਏ ਆਪਣੇ ਵਰਕਰਾਂ ਨੂੰ ਹੀ ਹੁਣ ਅੱਗੇ ਲੈ ਕੇ ਆਵੇ।