
ਕੈਪਟਨ ਆਰ ਐਸ ਪਠਾਣੀਆਂ ਵੱਲੋਂ ਗਜ਼ਲਾਂ ਦੀ ਲਿਖੀ ਕਿਤਾਬ "ਕੋਸ਼ਿਸ਼" ਕੀਤੀ ਗਈ ਰਿਲੀ
ਗੜਸ਼ੰਕਰ, 2 ਸਤੰਬਰ - ਕੈਪਟਨ ਆਰ ਐਸ ਪਠਾਣੀਆ ਵੱਲੋਂ ਗਜ਼ਲਾਂ ਦੀ ਲਿਖੀ ਹੋਈ ਪਹਿਲੀ ਕਿਤਾਬ ਕੋਸ਼ਿਸ਼ ਅੱਜ ਇੱਥੇ ਇੱਕ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ।
ਗੜਸ਼ੰਕਰ, 2 ਸਤੰਬਰ - ਕੈਪਟਨ ਆਰ ਐਸ ਪਠਾਣੀਆ ਵੱਲੋਂ ਗਜ਼ਲਾਂ ਦੀ ਲਿਖੀ ਹੋਈ ਪਹਿਲੀ ਕਿਤਾਬ ਕੋਸ਼ਿਸ਼ ਅੱਜ ਇੱਥੇ ਇੱਕ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ।
ਕੈਫੇ ਵਰਲਡ ਬਠਿੰਡਾ ਵੱਲੋਂ ਪ੍ਰਕਾਸ਼ਿਤ ਇਸ ਕਿਤਾਬ ਨੂੰ ਰਿਲੀਜ਼ ਕਰਨ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵਿਸ਼ੇਸ਼ ਤੌਰ ਤੇ ਪਹੁੰਚੇ।
ਸਮਾਗਮ ਦੌਰਾਨ ਮੰਚ ਸੰਚਾਲਨ ਕਰਦੇ ਹੋਏ ਵਿਜੇ ਭੱਟੀ ਵੱਲੋਂ ਕੈਪਟਨ ਆਰ ਐਸ ਪਠਾਣੀਆਂ ਦੀ ਸ਼ਖਸ਼ੀਅਤ ਨਾਲ ਜੁੜੇ ਅਨੇਕਾਂ ਕਿੱਸੇ ਸਾਂਝੇ ਕੀਤੇ। ਉਹਨਾਂ ਗਜ਼ਲਾਂ ਦੀ ਕਿਤਾਬ ਕੋਸ਼ਿਸ਼ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦੇ ਦੱਸਿਆ ਕਿ ਕੈਪਟਨ ਆਰ ਐਸ ਪਠਾਣੀਆਂ ਨੇ ਜਿਸ ਮਿਹਨਤ ਅਤੇ ਸ਼ਿੱਦਤ ਦੇ ਨਾਲ ਆਪਣੇ ਸ਼ਬਦਾਂ ਨੂੰ ਕਲਮਬੱਧ ਕੀਤਾ ਹੈ ਉਹ ਆਪਣੇ ਆਪ ਵਿੱਚ ਇੱਕ ਬੇਮਿਸਾਲ ਕੋਸ਼ਿਸ਼ ਹੈ।
ਇਸ ਸਮਾਗਮ ਦੌਰਾਨ ਸ਼ਹਿਰ ਅਤੇ ਇਲਾਕੇ ਦੇ ਅਨੇਕਾਂ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।
ਕੈਪਟਨ ਆਰ ਐਸ ਪਠਾਣੀਆਂ ਨੇ ਪਹੁੰਚੀਆਂ ਸਾਰੀਆਂ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਕਿਹਾ ਕਿ ਕਿਤਾਬ ਰਿਲੀਜ਼ ਸਮਾਗਮ ਵਿੱਚ ਪਹੁੰਚ ਕੇ ਸਾਰਿਆਂ ਨੇ ਉਹਨਾਂ ਦਾ ਹੌਸਲਾ ਵਧਾਇਆ ਹੈ । ਉਹਨਾਂ ਨਾਲ ਹੀ ਦੱਸਿਆ ਕਿ ਭਵਿੱਖ ਵਿੱਚ ਵੀ ਉਹ ਆਪਣੀ ਕਲਮ ਰਾਹੀਂ ਸਾਹਿਤ ਦੇ ਖੇਤਰ ਵਿੱਚ ਬਣਦਾ ਯੋਗਦਾਨ ਪਾਉਂਦੇ ਰਹਿਣਗੇ।
