ਮੁਬਾਰਕਪੁਰ ਸਕੂਲ ਤੋਂ ਤਰੱਕੀ ਕਰਕੇ ਬਣੇ ਸੈਂਟਰ ਮੁਖੀ ਅਸ਼ਵਨੀ ਕੁਮਾਰ ਨੂੰ ਦਿੱਤੀ ਵਿਦਾਇਗੀ ਪਾਰਟੀ।
ਨਵਾਂਸ਼ਹਿਰ - ਪਿੰਡ ਮੁਬਾਰਕਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਮੁੱਖ ਅਧਿਆਪਕ ਅਸ਼ਵਨੀ ਕੁਮਾਰ ਦੇ ਤਰੱਕੀ ਕਰਕੇ ਬਣੇ ਸੈਂਟਰ ਮੁਖੀ ਨੂੰ ਪਿੰਡ ਵਾਸੀਆਂ ਐਸ ਐਮ ਸੀ ਕਮੇਟੀ, ਸਕੂਲ ਅਧਿਆਪਕਾਂ ਅਤੇ ਪਤਵੰਤਿਆਂ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਦੌਰਾਨ ਪਿੰਡ ਦੇ ਨੰਬਰਦਾਰ ਦੇਸ ਰਾਜ ਬਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸ਼ਵਨੀ ਕੁਮਾਰ ਨੇ ਇਸ ਸਕੂਲ ਵਿੱਚ 23 ਸਾਲ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ, ਜਿਹੜੀਆਂ ਕਿ ਲੰਬੇ ਸਮੇਂ ਤੱਕ ਪਿੰਡ ਵਾਸੀਆਂ ਨੂੰ ਯਾਦ ਰਹਿਣਗੀਆਂ।

ਉਹਨਾਂ ਦੱਸਿਆ ਕਿ ਅਸ਼ਵਨੀ ਕੁਮਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਸਕੂਲ ਦੀ ਖੋਹ ਖੋਹ ਦੀ ਟੀਮ ਨੂੰ ਰਾਜ ਪੱਧਰ ਤੇ ਖਿਡਾਇਆ। ਖੇਡਾਂ ਦੀਆਂ ਹੋਰ ਟੀਮਾਂ ਹਰੇਕ ਸਾਲ ਜ਼ਿਲ੍ਹਾ ਪੱਧਰ ਤੇ ਜੇਤੂ ਰਹੀਆਂ। ਬਾਲੀ ਨੇ ਅਸ਼ਵਨੀ ਕੁਮਾਰ ਦੀਆਂ ਪ੍ਰਾਪਤੀਆਂ ਦੱਸਦਿਆਂ ਕਿਹਾ ਕਿ ਉਨ੍ਹਾਂ ਆਪਣੇ ਵਧੀਆ ਸੁਭਾਅ ਨਾਲ਼ ਪਿੰਡ ਦੇ ਐਨ ਆਰ ਆਈ ਪਰਿਵਾਰ ਪਾਖਰੇ ਸਿੰਘ ਨੂੰ ਪ੍ਰੇਰਿਤ ਕਰਕੇ ਸਕੂਲ ਵਿੱਚ ਨੀਵੇਂ ਖੇਡ ਮੈਦਾਨ ਨੂੰ ਉੱਚਾ ਕਰਨ, ਚਾਰਦੀਵਾਰੀ ਨੂੰ ਉੱਚਾ ਕਰਨ, ਅਤੇ ਸਕੂਲ ਵਿੱਚ ਸ਼ਾਨਦਾਰ ਟਾਇਲਾਂ ਦੀ ਫਰਸ਼ਬੰਦੀ ਕਰਵਾਉਣ ਲਈ ਲੱਗਭਗ 30 ਲੱਖ ਰੁਪਏ ਖ਼ਰਚ ਕਰਕੇ ਪਿੰਡ ਵਾਸੀਆਂ ਅਤੇ ਸਿੱਖਿਆ ਮਹਿਕਮੇ ਦੇ ਉੱਚ ਅਧਿਕਾਰੀਆਂ ਦੇ ਦਿਲ ਜਿੱਤੇ। ਇਸ ਮੌਕੇ ਸਾਬਕਾ ਬੈਂਕ ਮੈਨੇਜਰ ਜਗਦੀਸ਼ ਰਾਏ ਨੇ ਬੋਲਦਿਆਂ ਕਿਹਾ ਕਿ ਮਾਸਟਰ ਅਸ਼ਵਨੀ ਕੁਮਾਰ ਹੋਰਾਂ ਦੇ ਸਮੇਂ ਦੌਰਾਨ ਪਿੰਡ ਦਾ ਸਰਕਾਰੀ ਸਕੂਲ ਕਈ ਕਾਨਵੈਂਟ ਸਕੂਲਾਂ ਦਾ ਭੁਲੇਖਾ ਪਾਉਂਦਾ ਹੈ। ਆਏ ਹੋਰ ਪਤਵੰਤਿਆਂ ਨੇ ਉਨ੍ਹਾਂ ਦੀ ਇਸ ਤਰੱਕੀ ਤੇ ਮਾਣ ਮਹਿਸੂਸ ਕਰਦਿਆਂ ਉਨ੍ਹਾਂ ਦੀ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ।
ਉਹਨਾਂ ਦੇ ਨਾਲ ਆਏ ਮਾਤਾ ਊਸ਼ਾ ਰਾਣੀ,ਜੀਵਨ ਸਾਥੀ ਦੀਪਤੀ ਹੋਰਾਂ ਨੂੰ ਸਕੂਲ ਪ੍ਰਬੰਧਕ ਕਮੇਟੀ, ਸਕੂਲ ਅਧਿਆਪਕਾਂ, ਅਤੇ ਨਗਰ ਵਾਸੀਆਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਅਧਿਆਪਕਾਂ ਕੁਮਾਰੀ ਧੀਰਜ, ਕੁਲਵਿੰਦਰ ਕੌਰ ਮਹੇ, ਜੋਤੀ, ਗਗਨਦੀਪ ਕੌਰ, ਸ੍ਰ ਪ੍ਰ ਸਕੂਲ ਮਹਿੰਦੀਪੁਰ ਤੋਂ ਰਾਜਵਿੰਦਰ ਕੌਰ,ਸ੍ਰ ਪ੍ਰ ਸਕੂਲ ਅਲਾਚੌਰ ਤੋਂ ਕ੍ਰਿਸ਼ਮਾ, ਪਿੰਡ ਤੋਂ ਦੇਸ ਰਾਜ ਬਾਲੀ ਨੰਬਰਦਾਰ, ਬਲਜਿੰਦਰ ਕੌਰ ਚੇਅਰਮੈਨ, ਜਗਦੀਸ਼ ਰਾਏ ਬਾਲੀ, ਪਰਮਜੀਤ ਬਾਲੀ ਸਾਬਕਾ ਚੇਅਰਮੈਨ,ਮੋਹਣ ਲਾਲ, ਪ੍ਰਸ਼ੋਤਮ ਲਾਲ, ਜਤਿੰਦਰ ਕੁਮਾਰ ਅਤੇ ਐਸ ਐਮ ਸੀ ਕਮੇਟੀ ਮੈਂਬਰ ਹਾਜ਼ਰ ਸਨ।