
ਬਿਲਡਰ ਤੇ ਫਲੈਟ ਵੇਚਣ ਦੇ ਨਾਂ ਤੇ ਠੱਗੀ ਮਾਰਨ ਦਾ ਦੋਸ਼ ਲਗਾਇਆ, ਬਿਲਡਰ ਨੇ ਦੋਸ਼ ਨਕਾਰੇ
ਐਸ ਏ ਐਸ ਨਗਰ, 12 ਸਤੰਬਰ ਖਰੜ ਦੇ ਵਸਨੀਕ ਸੁਖਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਇਲਜਾਮ ਲਗਾਇਆ ਹੈ ਕਿ ਖਰੜ ਦੇ ਇੱਕ ਬਿਲਡਰ ਨੇ ਫਲੈਟ ਵੇਚਣ ਦੇ ਨਾਮ ਤੇ ਉਸਤੋਂ 2,6 ਲੱਖ ਰੁਪਏ ਲਏ ਸਨ ਪਰੰਤੂ ਨਾ ਉਸਨੂੰ ਫਲੈਟ ਦਿਤਾ ਅਤੇ ਨਾ ਹੀ ਉਸਦੇ ਪੈਸੇ ਵਾਪਸ ਮੋੜੇ।
ਐਸ ਏ ਐਸ ਨਗਰ, 12 ਸਤੰਬਰ ਖਰੜ ਦੇ ਵਸਨੀਕ ਸੁਖਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਇਲਜਾਮ ਲਗਾਇਆ ਹੈ ਕਿ ਖਰੜ ਦੇ ਇੱਕ ਬਿਲਡਰ ਨੇ ਫਲੈਟ ਵੇਚਣ ਦੇ ਨਾਮ ਤੇ ਉਸਤੋਂ 2,6 ਲੱਖ ਰੁਪਏ ਲਏ ਸਨ ਪਰੰਤੂ ਨਾ ਉਸਨੂੰ ਫਲੈਟ ਦਿਤਾ ਅਤੇ ਨਾ ਹੀ ਉਸਦੇ ਪੈਸੇ ਵਾਪਸ ਮੋੜੇ।
ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਕਰੀਬ ਢਾਈ ਮਹੀਨੇ ਪਹਿਲਾਂ ਆਸ਼ਿਆਨਾ ਬਿਲਡਰ ਅਤੇ ਪ੍ਰਮੋਟਰ ਨਾਲ ਫਲੈਟ ਖਰੀਦਣ ਦਾ ਸੌਦਾ ਕੀਤਾ ਸੀ। ਜਿਸ ਲਈ ਉਸ ਨੇ ਬਿਲਡਰ ਨੂੰ 2.60 ਲੱਖ ਰੁਪਏ ਬਿਆਨਾ ਵਜੋਂ ਦਿੱਤੇ ਸਨ। ਉਸਨੇ ਕਿਹਾ ਕਿ ਬਿਆਨਾ ਲੈਣ ਤੋਂ ਬਾਅਦ ਬਿਲਡਰ ਨੇ ਉਸਨੂੰ ਕਿਹਾ ਕਿ ਉਸ ਫਲੈਟ ਵਿੱਚ ਕੋਈ ਸਮੱਸਿਆ ਹੈ। ਫਿਰ ਬਿਲਡਰ ਨੇ ਉਸਨੂੰ ਕੁੱਝ ਹੋਰ ਜਾਇਦਾਦਾਂ ਦਿਖਾਈਆਂ ਜਿਹਨਾਂ ਵਿੱਚੋਂ ਇੱਕ ਉਸਨੂੰ ਢੁਕਵੀਂ ਲੱਗੀ ਅਤੇ ਉਹ ਇਸ ਲਈ ਸੌਦਾ ਕਰਨ ਲਈ ਤਿਆਰ ਹੋ ਗਿਆ।
ਸੁਖਵਿੰਦਰ ਸਿੰਘ ਨੇ ਕਿਹਾ ਕਿ ਬਿਲਡਰ ਨੇ ਖੁਦ ਫਲੈਟ ਮਾਲਕ ਨੂੰ ਨਵੇਂ ਫਲੈਟ ਲਈ ਬਿਆਨੇ ਵਜੋਂ 2 ਲੱਖ ਰੁਪਏ ਦਾ ਚੈਕ ਦਿੱਤਾ, ਪਰੰਤੂ ਉਹ ਬਾਊਂਸ ਹੋ ਗਿਆ। ਉਹਨਾਂ ਕਿਹਾ ਕਿ ਬਿਲਡਰ ਵੱਲੋਂ ਉਸ ਦੇ ਪੈਸੇ ਵੀ ਵਾਪਸ ਨਹੀਂ ਕੀਤੇ ਜਾ ਰਹੇ ਹਨ। ਇਸ ਸਬੰਧੀ ਉਨ੍ਹਾਂ ਪੁਲੀਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਪਰ ਪੁਲੀਸ ਵੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ।
ਇਸ ਸਬੰਧੀ ਸੰਪਰਕ ਕਰਨ ਤੇ ਆਸ਼ਿਆਨਾ ਬਿਲਡਰ ਐਂਡ ਪ੍ਰਮੋਟਰ ਕੰਪਨੀ ਦੇ ਮਾਲਕ ਅਤਿ ਕੁਮਾਰ ਨੇ ਕਿਹਾ ਕਿ ਸੁਖਵਿੰਦਰ ਸਿੰਘ ਵਲੋਂ ਉਸਤੇ ਲਗਾਏ ਗਏ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਉਹਨਾਂ ਕਿਹਾ ਕਿ ਸੁਖਵਿੰਦਰ ਨੇ ਉਹਨਾਂ ਨੂੰ ਫਲੈਟ ਖਰੀਦਣ ਵਾਸਤੇ ਦੋ ਲੱਖ ਰੁਪਏ ਬਿਆਨੇ ਵਜੋਂ ਦਿੱਤੇ ਸਨ ਪਰੰਤੂ ਫਿਰ ਸੁਖਵਿੰਦਰ ਕਹਿਣ ਲੱਗਾ ਕਿ ਉਸ ਨੂੰ ਉਹ ਜਾਇਦਾਦ ਪਸੰਦ ਨਹੀਂ ਹੈ, ਕੋਈ ਹੋਰ ਜਾਇਦਾਦ ਦਿਖਾਓ। ਉਸ ਨੇ ਸੁਖਵਿੰਦਰ ਨੂੰ ਚਾਰ-ਪੰਜ ਜਾਇਦਾਦਾਂ ਦਿਖਾਈਆਂ ਪਰੰਤੂ ਉਸਨੇ ਨਾਂਹ ਕਰ ਦਿੱਤੀ ਅਤੇ ਫਿਰ ਸੁਖਵਿੰਦਰ ਨੇ ਕਿਤੇ ਹੋਰ ਫਲੈਟ ਦਾ ਸੌਦਾ ਕਰ ਲਿਆ ਜਿਸਤੇ ਉਸਨੇ ਉਸਦੇ ਪੈਸੇ ਵਾਪਸ ਕਰ ਦਿੱਤੇ। ਬਿਲਡਰ ਨੇ ਦੱਸਿਆ ਕਿ ਉਸ ਨੇ 1 ਲੱਖ ਰੁਪਏ ਸੁਖਵਿੰਦਰ ਦੀ ਪਤਨੀ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੇ ਅਤੇ ਜਿਸ ਬਿਲਡਰ ਤੋਂ ਸੁਖਵਿੰਦਰ ਨੇ ਫਲੈਟ ਖਰੀਦਿਆਂ ਸੀ ਉਸਨੂੰ 50,000 ਰੁਪਏ ਦੇ ਦਿੱਤੇ ਅਤੇ 50,000 ਰੁਪਏ ਨਕਦ ਦਿੱਤੇ ਸੀ ਜਿਸਦੀ ਸੀ ਸੀ ਟੀ ਵੀ ਫੁਟੇਜ ਵੀ ਉਹਨਾਂ ਕੋਲ ਹੈ।
ਉਹਨਾਂ ਕਿਹਾ ਕਿ ਸੁਖਵਿੰਦਰ ਵਲੋਂ ਉਹਨਾਂ ਦੇ ਖਿਲਾਫ ਝੂਠੇ ਇਲਜਾਮ ਲਗਾਉਣ ਕਾਰਨ ਉਹਨਾਂ ਵਲੋਂ ਸੁਖਵਿੰਦਰ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ।
