ਰੋਟਰੀ ਕਲੱਬ ਬੰਗਾ ਗਰੀਨ ਵਲੋਂ 100 ਮੀਟਰ ਦੌੜ ਵਿੱਚ 4 ਗੋਲ੍ਡ ਮੈਡਲ ਜਿੱਤਣ ਵਾਲੀ ਲਵਜੋਤ ਕੌਰ ਸਨਮਾਨਤ
ਨਵਾਂਸ਼ਹਿਰ - ਬੰਗਾ ਨੇੜੇ ਪਿੰਡ ਕਾਹਮਾ ਦੀ ਹੋਣਹਾਰ ਬੇਟੀ ਲਵਜੋਤ ਕੌਰ ਜਿਸ ਨੇ ਜੰਮੂ ਕਸ਼ਮੀਰ ਵਿੱਚ ਹੋਈ ਅਥਲੈਟਿਕ ਮੀਟ ਵਿੱਚ 100 ਮੀਟਰ ਦੌੜ ਵਿੱਚ ਗੋਲ੍ਡ ਮੈਡਲ ਹਾਂਸਲ ਕੀਤਾ ਨੂੰ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਅਤੇ ਐਨ ਆਰ ਆਈ ਰੋਟੇਰੀਅਨ ਸ਼ਮਿੰਦਰ ਸਿੰਘ ਗਰਚਾ ਦੀ ਅਗਵਾਈ ਵਿੱਚ ਕਲੱਬ ਵਲੋਂ ਐਸ ਐਨ ਕਾਲਜ ਬੰਗਾ ਦੀ ਗ੍ਰਾਉੰਡ ਵਿਖੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਲਵਦੀਪ ਕੌਰ ਨੇ ਦੱਸਿਆ ਕਿ ਉਸਨੇ ਪੰਜਾਬ ਖੇਡਾਂ ਵਿੱਚ 3 ਗੋਲਡ ਮੈਡਲ ਅਤੇ ਇਕ ਨੈਸ਼ਨਲ ਮੈਡਲ ਹਾਂਸਲ ਕੀਤਾ ਹੈ ਅਤੇ ਉਸ ਦਾ ਟੀਚਾ ਉਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਦਾ ਹੈ। ਰੋਟ; ਬਾਗੀ ਨੇ ਇਸ ਮੌਕੇ ਕਿਹਾ ਰੋਟਰੀ ਕਲੱਬ ਬੰਗਾ ਗਰੀਨ ਵਲੋਂ ਬੇਟੀ ਨਵਦੀਪ ਨੂੰ 8100 ਰੁਪਏ ਦੀ ਰਾਸ਼ੀ ਭੇਂਟ ਕਰ ਕੇ ਸਨਮਾਨਤ ਕੀਤਾ ਗਿਆ ਹੈ ਅਤੇ ਰੋਟੇਰੀਅਨ ਸ਼ਮਿੰਦਰ ਸਿੰਘ ਗਰਚਾ ਨੇ ਆਪਣੇ ਵਲੋਂ ਬੇਟੀ ਨੂੰ ਹੋਰ ਮਾਇਆ ਦੇ ਕੇ ਅਸ਼ੀਰਵਾਦ ਦਿੰਦੇ ਹੋਏ ਸਨਮਾਨਤ ਕੀਤਾ। ਇਸ ਮੌਕੇ ਕੋਚ ਰਣਧੀਰ ਸਿੰਘ ਭੁੱਲਰ ਨੇ ਵੀ ਬੇਟੀ ਲਵਜੋਤ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਹੋਰ ਕਾਮਯਾਬੀਆਂ ਹਾਂਸਲ ਕਰਨ ਦਾ ਅਸ਼ੀਰਵਾਦ ਦਿੱਤਾ। ਇਸ ਮੈਕੇ ਰੋਟਰੀ ਕਲੱਬ ਦੇ ਦਰਜਾ ਬ ਦਰਜਾ ਅਹੁਦੇਦਾਰ ਰਣਵੀਰ ਸਿੰਘ ਰਾਣਾ, ਰਾਮ ਤੀਰਥ, ਅਸ਼ੋਕ ਕੁਮਾਰ,ਜੀਵਨ ਦਾਸ ਕੌਸ਼ਲ,ਗਗਨਦੀਪ ਸਿੰਘ ਆਦਿ ਹਾਜ਼ਰ ਸਨ।