
ਅਣਖ ਜਗਾਓ ਵਰਕਰ ਸੰਮੇਲਨ ਵਿੱਚ ਅੱਜ ਬਹੁਜਨ ਸਮਾਜ ਦੀ ਅਣਖ ਜਗਾਕੇ ਦਿੱਲੀ ਵੱਲ ਕੂਚ ਕਰਨਾ ਚਾਹੀਦਾ ਹੈ - ਜਸਵੀਰ ਸਿੰਘ ਗੜ੍ਹੀ
ਨਵਾਂਸ਼ਹਿਰ - ਅੱਜ ਅਣਖ ਜਗਾਓ ਵਰਕਰ ਸੰਮੇਲਨ ਵਿੱਚ ਬਹੁਜਨ ਸਮਾਜ ਦੀ ਅਣਖ ਜਗਾ ਕੇ ਦਿੱਲੀ ਵੱਲ ਕੂਚ ਕਰਨ ਲਈ ਕਿਹਾ ਉਨ੍ਹਾਂ ਕਾਂਗਰਸ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ ਅੰਬੇਡਕਰ ਜੀ ਨਾਲ਼ ਜੋ ਇਨ੍ਹਾਂ ਕੀਤਾ ਹੈ ਉਸ ਵਾਰੇ ਤਾਂ ਸਭ ਨੂੰ ਪਤਾ ਹੀ ਹੈ ਪਰ ਇਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ। ਫਿਰ ਸਾਰਾ ਇਲਜ਼ਾਮ ਚੰਨੀ ਤੇ ਲਾ ਦਿੱਤਾ ਕਿ ਜੇਕਰ ਸਿਰ ਦਾ ਤਾਜ ਪੈਰਾਂ ਦੀਆਂ ਜੁੱਤੀਆਂ ਨੂੰ ਸਿਰ ਦਾ ਤਾਜ ਬਣਾ ਦਿੱਤਾ ਤਾਂ ਕਾਂਗਰਸ ਨੇ ਹਰਨਾ ਹੀ ਸੀ।
ਨਵਾਂਸ਼ਹਿਰ - ਅੱਜ ਅਣਖ ਜਗਾਓ ਵਰਕਰ ਸੰਮੇਲਨ ਵਿੱਚ ਬਹੁਜਨ ਸਮਾਜ ਦੀ ਅਣਖ ਜਗਾ ਕੇ ਦਿੱਲੀ ਵੱਲ ਕੂਚ ਕਰਨ ਲਈ ਕਿਹਾ ਉਨ੍ਹਾਂ ਕਾਂਗਰਸ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ ਅੰਬੇਡਕਰ ਜੀ ਨਾਲ਼ ਜੋ ਇਨ੍ਹਾਂ ਕੀਤਾ ਹੈ ਉਸ ਵਾਰੇ ਤਾਂ ਸਭ ਨੂੰ ਪਤਾ ਹੀ ਹੈ ਪਰ ਇਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ। ਫਿਰ ਸਾਰਾ ਇਲਜ਼ਾਮ ਚੰਨੀ ਤੇ ਲਾ ਦਿੱਤਾ ਕਿ ਜੇਕਰ ਸਿਰ ਦਾ ਤਾਜ ਪੈਰਾਂ ਦੀਆਂ ਜੁੱਤੀਆਂ ਨੂੰ ਸਿਰ ਦਾ ਤਾਜ ਬਣਾ ਦਿੱਤਾ ਤਾਂ ਕਾਂਗਰਸ ਨੇ ਹਰਨਾ ਹੀ ਸੀ। ਪਰ ਉਸ ਨੂੰ ਚਾਹੇ ਮਾਲੂਮ ਹੋਇਆ ਚਾਹੇ ਨਹੀਂ ਮਾਲੂਮ ਹੋਇਆ ਪਰ ਸਾਡੀ ਪਾਰਟੀ ਨੂੰ ਜ਼ਰੂਰ ਮਾਲੂਮ ਹੋਇਆ ਹੈ ਤਦੋਂ ਹੀ ਤਾਂ ਅਸੀਂ ਲੋਕਾਂ ਦੀ ਅਣਖ ਜਗਾਉਣ ਲੱਗੇ ਹਾਂ। ਛੱਡੋ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਇਹ ਵੀ ਤੁਹਾਨੂੰ ਪੈਰਾਂ ਦੀਆਂ ਜੁੱਤੀਆਂ ਤੋਂ ਸਿਵਾਏ ਕੁਝ ਨਹੀਂ ਸਮਝਦੀਆਂ। ਇਸ ਲਈ ਤੁਹਾਨੂੰ ਸਾਰਿਆਂ ਨੂੰ ਬਹੁਜਨ ਸਮਾਜ ਪਾਰਟੀ ਨੇ ਉਤੱਰ ਪ੍ਰਦੇਸ਼ ਵਿੱਚ ਰਾਜ ਕੀਤਾ ਉਨ੍ਹਾਂ ਨੂੰ ਤੁਸੀਂ ਚਾਵਲ ਖਾਣ ਵਾਲੇ ਸੱਦ ਦੇ ਹੋ ਪਰ ਉਨ੍ਹਾਂ ਦੀ ਅਣਖ ਜਾਗੀ ਉਨ੍ਹਾਂ ਨੇ ਉਤੱਰ ਪ੍ਰਦੇਸ਼ ਤੇ ਚਾਰ ਚਾਰ ਵਾਰ ਰਾਜ ਕੀਤਾ ਗਿਆ ਸੀ ਇਸ ਤਰ੍ਹਾਂ ਹੀ ਤੁਸੀਂ ਵੀ ਤਹਿਈਆ ਕਰ ਲਓ ਕਿ ਸਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ, ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ, ਸਾਹਿਬ ਸ੍ਰੀ ਕਾਂਸ਼ੀ ਰਾਮ ਜੀ, ਭੈਣ ਮਾਇਆਵਤੀ ਜੀ ਨੇ ਅਤੇ ਮੈਂ ਵੀ ਤੁਹਾਨੂੰ ਇਹੀ ਕਹਿਣ ਵਾਸਤੇ ਆਇਆ ਹਾਂ ਕਿ ਹੁਣ ਤਾਂ ਆਪਣੀ ਅਣਖ ਜਗਾ ਲਓ ਅਤੇ ਰਾਜ ਭਾਗ ਦਾ ਨਜ਼ਾਰਾ ਦੇਖੋ ਇਹ ਸਭ ਬਹੁਜਨ ਸਮਾਜ ਨੂੰ ਸਮਝਾਉਂਦਿਆਂ ਜਸਵੀਰ ਸਿੰਘ ਗੜ੍ਹੀ ਬਸਪਾ ਪ੍ਰਧਾਨ ਪੰਜਾਬ ਨੇ ਕਹੇ । ਬਹੁਜਨ ਸਮਾਜ ਦੀਆਂ ਅਨੇਕਾਂ ਸਮੱਸਿਆਂਵਾਂ ਦਾ ਇੱਕੋ ਇੱਕ ਹੱਲ ਹੈ ਵੱਧ ਤੋਂ ਵੱਧ ਵਿਧਾਇਕ ਜਿੱਤਾ ਕੇ ਭੇਜਣੇ ਕਿਉਂਕਿ ਕਿ ਹੁਣ ਡਾ ਨਛੱਤਰ ਪਾਲ ਐਮ ਐਲ ਏ ਹਲਕਾ ਨਵਾਂਸ਼ਹਿਰ ਨੇ ਹਰ ਇੱਕ ਮਸਲੇ ਤੇ ਆਪਣੀ ਗੱਲ ਰੱਖਕੇ ਉਸ ਤੇ ਬੈਂਸ ਵੀ ਕਰਦੇ ਹਨ। ਬਹੁਜਨ ਸਮਾਜ ਦੀਆਂ ਮੁੱਖ ਸਮੱਸਿਆਂਵਾਂ ਤੇ ਪਹਿਰਾ ਵੀ ਦਿੰਦੇ ਹਨ। ਜਦੋਂ ਤੋਂ ਵਿਧਾਨ ਸਭਾ ਵਿੱਚ ਪਾਰਟੀ ਦਾ ਸ਼ੇਰ ਗਿਆ ਹੈ ਉਸ ਦਿਨ ਤੋਂ ਹੀ ਕੋਈ ਨਾ ਕੋਈ ਬਹੁਜਨ ਸਮਾਜ ਦੀ ਸਮੱਸਿਆਂ ਤੇ ਗੱਲ ਬਾਤ ਹੁੰਦੀ ਰਹਿੰਦੀ ਹੈ ਜੇਕਰ ਇੱਕ ਤੋਂ ਜ਼ਿਆਦਾ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚਦੇ ਤਾਂ ਕੀ ਹੁੰਦਾ। ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ, ਮਨੋਹਰ ਕਮਾਮ ਇੰਚਾਰਜ ਹਲਕਾ ਆਨੰਦਪੁਰ ਸਾਹਿਬ, ਸਰਬਜੀਤ ਜਾਫਰਪੁਰੀ ਜ਼ਿਲ੍ਹਾ ਪ੍ਰਧਾਨ ਬਸਪਾ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਰਾਮ ਲੁਭਾਇਆ ਸਕੱਤਰ, ਹਰਬਲਾਸ ਬਸਰਾ, ਅਜੀਤ ਰਾਮ ਸਾਬਕਾ ਸਰਪੰਚ, ਵਿਜੇ ਗੁਣਾਚੌਰ ਯੂਥ ਆਗੂ, ਚਰਨਜੀਤ ਮੰਢਾਲੀ, ਜ਼ੋਰਾਵਰ ਬੋਧੀ, ਕੁਲਦੀਪ ਬਹਿਰਾਮ ਯੂਥ ਵਿੰਗ ਆਗੂ ਬਸਪਾ, ਦਰਸ਼ਨ ਬਹਿਰਾਮ, ਧਰਮਪਾਲ ਤਲਵੰਡੀ, ਮਿਸ਼ਨਰੀ ਗਾਇਕ ਰੂਪ ਲਾਲ ਧੀਰ, ਰਾਜ ਦਦਰਾਲ, ਸੁਰਿੰਦਰ ਸਿੰਘ ਛਿੰਦਾ, ਇੰਦਰਜੀਤ ਅਟਾਰੀ, ਮਲਕੀਤ ਮੁਕੰਦਪੁਰ, ਅਸ਼ੋਕ ਕੁਮਾਰ ਖੋਥੜਾ ਸਰਪੰਚ, ਗੁਰਦੇਵ ਕੌਰ ਸਾਬਕਾ ਚੇਅਰਮੈਨ, ਜਸਵਿੰਦਰ ਕੌਰ ਸਾਬਕਾ ਸਰਪੰਚ, ਪਰਮਜੀਤ ਕੌਰ ਸਾਬਕਾ ਸਰਪੰਚ, ਜਸਪਾਲ ਰੱਲ, ਅਮਰਜੀਤ ਲਧਾਣਾ ਉੱਚਾ, ਚਰਨਜੀਤ ਸੱਲ੍ਹਾ ਨੰਬਰਦਾਰ, ਗੁਰਮੁਖ ਨੌਰਥ ਐਮ ਸੀ ਨਵਾਂਸ਼ਹਿਰ, ਸੁਰਜੀਤ ਰੱਲ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਮਿਸ਼ਨ ਸੰਬੰਧੀ ਕਿਤਾਬਾਂ ਦਾ ਸਟਾਲ ਵੀ ਲੱਗਾ ਹੋਇਆ ਸੀ।
