ਹਾਈ ਰਿਸਕ ਗਰਭਵਤੀ ਔਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ : ਡਾ. ਜਤਿੰਦਰ ਕਾਂਸਲ

ਪਟਿਆਲਾ, 21 ਅਗਸਤ - ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਨਿਰੀਖਣ ਕਰਨ ਲਈ ਸੀ ਐਚ ਸੀ ਤ੍ਰਿਪੜੀ ਦਾ ਦੌਰਾ ਕੀਤਾ ਗਿਆ, ਜਿਥੇ ਉਹਨਾਂ ਵੱਲੋਂ ਓ.ਪੀ.ਡੀ., ਲਬਾਰਟਰੀ, ਡਿਸਪੈਂਸਰੀ, ਅਪਰੇਸ਼ਨ ਥਿਏਟਰ, ਐਕਸ-ਰੇ ਵਿੰਗ ਅਤੇ ਟੀਕਾਕਰਨ ਸੈਸ਼ਨ ਦੌਰਾਨ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ।

ਸਬੰਧਿਤ ਸਿਹਤ ਸੰਸਥਾ ਵਿੱਚ ਤਾਇਨਾਤ ਏ.ਐਨ.ਐਮਜ਼ ਵੱਲੋਂ ਤਿਆਰ ਕੀਤੀ ਹਾਈ ਰਿਸਕ ਗਰਭਵਤੀ ਮਾਵਾਂ ਦੀ ਲਿਸਟ ਚੈਕ ਕੀਤੀ ਗਈ ਅਤੇ ਹਦਾਇਤ ਵੀ ਕੀਤੀ ਕਿ ਹਰੇਕ ਏ.ਐਨ.ਐਮ. ਵੱਲੋਂ ਹਫਤਾਵਾਰੀ ਟੀਕਾਕਰਣ ਸੈਸ਼ਨਾਂ ਅਤੇ ਮਾਵਾਂ ਤੇ ਬੱਚਿਆਂ ਦੇ ਕੀਤੇ ਜਾਣ ਵਾਲੇ ਟੀਕਾਕਰਨ ਦੀ ਡਿਊ ਲਿਸਟ ਜ਼ਰੂਰ ਤਿਆਰ ਕੀਤੀ ਜਾਵੇ। ਹਰ ਸੈਸ਼ਨ ਤੇ ਡਿਊ ਲਿਸਟ ਮੁਤਾਬਿਕ ਹਰ ਲਾਭਪਾਤਰੀ ਦੀ ਬਣਦੀ ਵੈਕਸੀਨੇਸ਼ਨ ਕੀਤੇ ਜਾਣ ਦੇ ਨਿਰਦੇਸ਼ ਵੀ ਦਿੱਤੇ। 
ਉਹਨਾਂ ਕਿਹਾ ਕਿ ਆਪਣੇ ਏਰੀਏ ਦੀਆਂ ਸਾਰੀਆਂ ਗਰਭਵਤੀ ਔਰਤਾਂ ਨੂੰ ਗਰਭ ਸਮੇਂ ਦੌਰਾਨ ਘੱਟ ਤੋਂ ਘੱਟ 4 ਚੈਕਅੱਪ ਕਰਵਾਉਣ ਅਤੇ ਜਣੇਪਾ ਸਿਹਤ ਸੰਸਥਾ ਵਿੱਚ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਹਨਾਂ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਮੋਨਿਕਾ ਕਟਿਆਲ ਅਤੇ ਸਮੂਹ ਸਟਾਫ ਨੂੰ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹਈਆ ਕਰਵਾਏ ਜਾਣ ਦੇ ਨਿਰਦੇਸ਼ ਵੀ ਦਿੱਤੇ ਗਏ।