ਕਲੱਬ-21 ਦੇ ਮੈਡੀਕਲ ਕੈਂਪ ਦਾ 80 ਤੋਂ ਵੱਧ ਮਰੀਜ਼ਾਂ ਨੇ ਉਠਾਇਆ ਲਾਭ
ਪਟਿਆਲਾ, 26 ਅਗਸਤ - ਸਮਾਜ ਸੇਵੀ ਸੰਸਥਾ ਕਲੱਬ-21 ਵੱਲੋਂ ਪਾਰਕ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਐਸ ਡੀ ਕੇ ਐਸ ਭਵਨ, ਰਾਜਪੁਰਾ ਰੋਡ ਪਟਿਆਲਾ ਵਿਖੇ ਲਾਇਆ ਗਿਆ ਜਿਸ ਵਿੱਚ ਵੱਖ ਵੱਖ ਰੋਗਾਂ ਦੇ 81 ਮਰੀਜ਼ਾਂ ਨੂੰ ਚੈਕ ਕਰ ਕੇ ਲੋੜਵੰਦਾਂ ਨੂੰ ਤਿੰਨ ਦਿਨ ਦੀਆਂ ਮੁਫ਼ਤ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ।

ਕਲੱਬ -21 ਦੇ ਬਾਨੀ ਤੇ ਸਰਪ੍ਰਸਤ ਸ਼੍ਰੀ ਜੀ.ਐਸ.ਢਿੱਲੋਂ ਰਿਟਾਇਰਡ ਏ.ਡੀ. ਜੀ.ਪੀ. ਪੰਜਾਬ ਤੇ ਚੇਅਰਪਰਸਨ ਐਕਸ ਸਰਵਿਸਮੈਨ ਸੈੱਲ, ਪੀ.ਪੀ.ਸੀ.ਸੀ. ਨੇ ਦੱਸਿਆ ਕਿ ਉਹ ਪਿਛਲੇ ਲਗਭਗ ਦਸ ਸਾਲਾਂ ਤੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੀ ਮੁਹਿੰਮ ਚਲਾ ਰਹੇ ਹਨ ਤੇ ਅਜਿਹੇ ਕੈਂਪ ਇਸੇ ਮੁਹਿੰਮ ਦਾ ਹਿੱਸਾ ਹਨ। ਉਨਾਂ ਕਿਹਾ ਕਿ ਅੱਜ ਦਿਹਾਤੀ ਇਲਾਕਿਆਂ ਵਿੱਚ ਵੀ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤੇ ਜਾਣ ਦੀ ਵੱਡੀ ਲੋੜ ਹੈ। ਮੈਡੀਕਲ ਕੈਂਪਾਂ ਦੇ ਆਯੋਜਨ ਲਈ ਨਾਮੀਂ ਹਸਪਤਾਲਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ।
ਉਨਾਂ ਖ਼ੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਇਸ ਕੈਂਪ ਲਈ ਪਾਰਕ ਹਸਪਤਾਲ ਪਟਿਆਲਾ ਦਾ ਵੱਡਾ ਸਹਿਯੋਗ ਮਿਲਿਆ ਹੈ। ਇਸ ਮੌਕੇ ਪਾਰਕ ਹਸਪਤਾਲ ਦੇ ਐਡੀਸ਼ਨਲ ਸੀ.ਈ.ਓ. ਸ਼੍ਰੀ ਗੁਰਜੀਤ ਸਿੰਘ ਨੇ ਦੱਸਿਆ ਕਿ ਅਜਿਹੇ ਮੈਡੀਕਲ ਕੈਂਪਾਂ ਲਈ ਸਹਿਯੋਗ ਕਰਕੇ ਪਾਰਕ ਹਸਪਤਾਲ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਰਕ ਹਸਪਤਾਲ ਵਿਖੇ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਹੈ ਤੇ ਇਥੋਂ ਡੀ ਓ.ਪੀ.ਡੀ. ਹੋਰਨਾਂ ਨਿਜੀ ਹਸਪਤਾਲਾਂ ਦੇ ਮੁਕਾਬਲੇ ਸਸਤੀ ਹੈ। ਸਮਾਜ ਦੇ ਕਮਜ਼ੋਰ ਵਰਗਾਂ ਨੂੰ ਛੋਟ ਵੀ ਦਿੱਤੀ ਜਾਂਦੀ ਹੈ।
ਇਸ ਮੈਡੀਕਲ ਕੈਂਪ ਵਿੱਚ ਜਿਨ੍ਹਾਂ ਮਾਹਰ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ, ਉਨਾਂ ਵਿੱਚ ਡਾ. ਕਮਲਦੀਪ ਸੋਢੀ (ਮੈਡੀਸਨ), ਡਾ. ਪ੍ਰਵੀਨ ਪੁਰੀ (ਆਰਥੋ), ਡਾ. ਦੀਪਿਕਾ ਸਿਹਰਾ (ਗਾਇਨੀ), ਡਾ. ਪ੍ਰਿਆ ਅੱਗਰਵਲ (ਅਮਥੋਲੋਜਿਸਟ) ਤੇ ਡਾ. ਗੁਰਵਿੰਦਰ ਕੌਰ (ਡਾਇਟੀਸ਼ੀਅਨ) ਸ਼ਾਮਲ ਸਨ।