ਅੰਤਰ-ਰਾਸ਼ਟਰੀ ਸਿਨੇਮਾ ਦਿਵਸ ਮਨਾਇਆ

ਹੁਸ਼ਿਆਰਪੁਰ - ਅੱਜ ਇੱਥੇ ਅੰਤਰਰਾਸ਼ਟਰੀ ਪੰਜਾਬੀ ਫਿਲਮ ਦਿਵਸ ਮੌਕੇ ਸ੍ਰੀ ਗ੍ਰੇਸਾ ਫਿਲਮਜ਼ ਵੱਲੋਂ ਕਲਾਕਾਰ ਮਿਲਣੀ ਅਤੇ ਵਿਚਾਰ-ਵਟਾਂਦਰਾ ਕਰਵਾਇਆ ਗਿਆ। ਇਸ ਮੌਕੇ ਫਿਲਮ ਅਦਾਕਾਰ ਨਿਰਦੇਸ਼ਕ ਚੰਦਰਮੋਹਨ, ਅਸ਼ੋਕ ਖੁਰਾਣਾ, ਨੈਨਸੀ ਅਰੋੜਾ, ਬ੍ਰਿਟਿਸ਼ ਗਾਇਕ ਸ਼ਿਵ ਕੁਮਾਰ ਅਤੇ ਡਾ. ਅਸ਼ੋਕ ਪੁਰੀ ਵਿਸ਼ੇਸ਼ ਤੌਰ ਤੋ ਹਾਜ਼ਰ ਹੋਏ।

ਇਸ ਮੌਕੇ ਪੰਜਾਬੀ ਫਿਲਮਾਂ ਦੀ ਮੌਜੂਦਾ ਸਥਿਤੀ ਅਤੇ ਸਮੱਸਿਆਵਾਂ ਬਾਰੇ ਚਰਚਾ ਕਰਦਿਆਂ ਸ੍ਰੀ ਚੰਦਰ ਮੋਹਨ ਨੇ ਕਿਹਾ ਕਿ ਪੰਜਾਬੀ ਸਿਨੇਮਾ ਹੁਣ ਵਿਸ਼ਵ ਪੱਧਰੀ ਬਣ ਗਿਆ ਹੈ ਅਤੇ ਇਸ ਦੀਆਂ ਸਮੱਸਿਆਵਾਂ ਵੀ ਭਾਰਤੀ ਸਿਨੇਮਾ ਅਤੇ ਹਾਲੀਵੁੱਡ ਦੀਆਂ ਸਮੱਸਿਆਵਾਂ ਵਰਗੀਆਂ ਹਨ। ਅਸ਼ੋਕ ਖੁਰਾਣਾ ਨੇ ਸਾਰੇ ਕਲਾਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬੀ ਕਲਾਕਾਰਾਂ ਨੇ ਆਪਣੀ ਪ੍ਰਤਿਭਾ ਅਤੇ ਮਿਹਨਤ ਨਾਲ ਬਾਲੀਵੁੱਡ ਅਤੇ ਹਾਲੀਵੁੱਡ ਵਿੱਚ ਆਪਣਾ ਵਿਸ਼ੇਸ਼ ਸਥਾਨ ਹਾਸਲ ਕੀਤਾ ਹੈ। ਅਸ਼ੋਕ ਪੁਰੀ ਨੇ ਕਿਹਾ ਕਿ ਸਾਨੂੰ ਆਪਣੇ ਅਮੀਰ ਵਿਰਸੇ ਨੂੰ ਸੰਭਾਲ ਕੇ ਰੱਖਨਾ ਚਾਹੀਦਾ ਹੈ ਜਿਸ ਦੇ ਬਲਬੂਤੇ ਤੇ ਪੰਜਾਬੀਆਂ ਨੇ ਪੂਰੀ ਦੁਨੀਆ ‘ਚ ਸਫਲਤਾ ਦੇ ਝੰਡੇ ਗੱਢੇ ਹਨ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਵਿਵੇਕ ਹਾਸ਼ਿਦ, ਅਵਤਾਰ, ਨੇਹਾ ਮਾਨ, ਕੈਲਾਸ਼ ਮਾਨ, ਨੈਨਸੀ ਅਰੋੜਾ, ਗੁਰਮੇਲ ਧਾਲੀਵਾਲ, ਅੰਮ੍ਰਿਤ ਲਾਲ, ਹਰਪ੍ਰੀਤ, ਕੈਮਰਾਮੈਨ ਐਮ.ਸੀ. ਕੈਮ, ਮੇਕਅੱਪ ਮੈਨ ਸਚਿਨ ਨਾਹਰ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਨਿਰਦੇਸ਼ਕ ਅਤੇ ਅਦਾਕਾਰ ਚੰਦਰ ਮੋਹਨ ਅਤੇ ਡਾ. ਅਸ਼ੋਕ ਪੁਰੀ ਨੂੰ ਉਨ੍ਹਾਂ ਦੇ ਪੰਜਾਬੀ ਸਿਨੇਮਾ ਵਿੱਚ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।