
ਪੁਲਸ ਭਰਤੀ ਪ੍ਰੀਖਿਆ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਮੁਫਤ ਕੋਚਿੰਗ ਕਲਾਸਾਂ ਦਾ 1 ਅਪ੍ਰੈਲ ਤੋਂ ਅਰੰਭ।
ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਪੜੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਦੇ ਮੰਤਵ ਨਾਲ ਖਾਲਸਾ ਸਕੂਲ ਵਿਖੇ ਚਲਾਏ ਜਾ ਰਹੇ ਕੋਚਿੰਗ ਸੈਂਟਰ ਵਿਖੇ 10 ਜੂਨ ਨੂੰ ਪੁਲਸ ਕਾਂਸਟੇਬਲ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਵਿਸ਼ੇਸ਼ ਕੋਚਿੰਗ ਕਲਾਸ ਲਗਾਉਣ ਪਹਿਲੀ ਅਪ੍ਰੈਲ ਤੋਂ ਅਰੰਭ ਕਰਨ ਜਾ ਰਹੀ ਹੈ। ਅੱਜ ਸੁਸਾਇਟੀ ਮੈਂਬਰਾਂ ਦੀ ਮੀਟਿੰਗ ਉਪਰੰਤ ਇਹ ਜਾਣਕਾਰੀ ਦਿੰਦਿਆਂ ਹੋਇਆ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਕੋਚਿੰਗ ਕੇਂਦਰ ਵਿਖੇ ਇਹ ਕੋਚਿੰਗ ਕਲਾਸ ਰੋਜਾਨਾ ਸ਼ਾਮ 03:30 ਤੋਂ 05:30 ਲਗਾਈ ਜਾਵੇਗੀ
ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਪੜੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਦੇ ਮੰਤਵ ਨਾਲ ਖਾਲਸਾ ਸਕੂਲ ਵਿਖੇ ਚਲਾਏ ਜਾ ਰਹੇ ਕੋਚਿੰਗ ਸੈਂਟਰ ਵਿਖੇ 10 ਜੂਨ ਨੂੰ ਪੁਲਸ ਕਾਂਸਟੇਬਲ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਵਿਸ਼ੇਸ਼ ਕੋਚਿੰਗ ਕਲਾਸ ਲਗਾਉਣ ਪਹਿਲੀ ਅਪ੍ਰੈਲ ਤੋਂ ਅਰੰਭ ਕਰਨ ਜਾ ਰਹੀ ਹੈ। ਅੱਜ ਸੁਸਾਇਟੀ ਮੈਂਬਰਾਂ ਦੀ ਮੀਟਿੰਗ ਉਪਰੰਤ ਇਹ ਜਾਣਕਾਰੀ ਦਿੰਦਿਆਂ ਹੋਇਆ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਕੋਚਿੰਗ ਕੇਂਦਰ ਵਿਖੇ ਇਹ ਕੋਚਿੰਗ ਕਲਾਸ ਰੋਜਾਨਾ ਸ਼ਾਮ 03:30 ਤੋਂ 05:30 ਲਗਾਈ ਜਾਵੇਗੀ ਜਿਸ ਵਿਚ ਯੋਗ ਅਤੇ ਤਜਰਬੇਕਾਰ ਅਧਿਆਪਕ ਪ੍ਰੀਖਿਆ ਦੇ ਸਿਲੇਬਸ ਅਨੁਸਾਰ ਕੋਚਿੰਗ ਦੇਣਗੇ । ਉਨਾਂ ਦੱਸਿਆ ਕਿ ਕਾਂਸਟੇਬਲ ਦੀ ਭਰਤੀ ਲਈ ਘੱਟੋ ਘੱਟ ਯੋਗਤਾ 10+2 ਹੈ ਅਤੇ ਇਸ ਤੋਂ ਉਪਰਲੀ ਯੋਗਤਾ ਪ੍ਰਾਪਤ ਸਿੱਖਿਆਰਥੀ ਵੀ ਇਸ ਨਿਸ਼ਕਾਮ ਸੇਵਾ ਦਾ ਲਾਭ ਉਠਾ ਸਕਦੇ ਹਨ। ਉਨਾ ਕਿਹਾ ਕਿ ਇਸ ਮੁਫਤ ਕੋਚਿੰਗ ਕਲਾਸ ਲਈ ਚਾਹਵਾਨ ਵਿਦਿਆਰਥੀ 30 ਮਾਰਚ ਤੱਕ ਆਪਣੀ ਰਜਿਸਟ੍ਰੇਸ਼ਨ ਗੁਰੂ ਨਾਨਕ ਮਿਸ਼ਨ ਸੁਵਿਧਾ ਕੇਂਦਰ ਵਿਖੇ ਕਰਵਾ ਸਕਦੇ ਹਨ।
ਉਨਾ ਕਿਹਾ ਕਿ ਪ੍ਰੀਖਿਆ ਦੀ ਲਿਖਤੀ ਤਿਆਰੀ ਦੇ ਨਾਲ-ਨਾਲ ਫਿਜੀਕਲ ਕੋਚਿੰਗ ਦੇ ਪ੍ਰਬੰਧ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਉਨਾਂ ਨੇ ਜਿਲਾ ਭਰ ਦੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਸ ਸੇਵਾ ਦਾ ਲਾਭ ਲੈ ਸਕਦੇ ਹਨ।
ਇਸ ਮੌਕੇ ਉਨਾ ਨਾਲ ਦੀਦਾਰ ਸਿੰਘ, ਜਗਜੀਤ ਸਿੰਘ ਜਨਰਲ ਸਕੱਤਰ, ਜਗਦੀਪ ਸਿੰਘ, ਦਿਨੇਸ਼ ਕੁਮਾਰ ਸੇਵਾਮੁਕਤ ਡੀ ਈ ਓ, ਰਣਵੀਰ ਸਿੰਘ, ਪਰਮਿੰਦਰ ਸਿੰਘ, ਦਲਜੀਤ ਸਿੰਘ ਸੈਣੀ, ਇੰਦਰਜੀਤ ਸਿੰਘ ਬਾਹੜਾ, ਪਲਵਿੰਦਰ ਸਿੰਘ ਕਰਿਆਮ, ਹਰਦੀਪ ਸਿੰਘ, ਜੁਗਿੰਦਰ ਸਿੰਘ ਮਹਾਲੋਂ ਅਤੇ ਕੁਲਜੀਤ ਸਿੰਘ ਖਾਲਸਾ ਵੀ ਮੌਜੂਦ ਸਨ।
