ਤੀਸਰਾ ਜਿਲ੍ਹਾ ਪੱਧਰੀ ਕਿੱਕਬਾਕਸਿੰਗ ਟੂਰਨਾਮੈਂਟ ਕਰਵਾਇਆ ਗਿਆ

ਨਵਾਂਸ਼ਹਿਰ - ਤੀਸਰੀ ਕੈਡਿਟ, ਜੂਨੀਅਰ ਅਤੇ ਸੀਨੀਅਰ ਜਿਲ੍ਹਾ ਪੱਧਰੀ ਕਿੱਕਬਾਕਸਿੰਗ ਟੂਰਨਾਮੈਂਟ ਭਾਈ ਸੰਗਤ ਸਿੰਘ ਕਾਲਜ ਬੰਗਾ ਵਿਖੇ ਕਰਵਾਇਆ ਗਿਆ। ਜਿਸ ਵਿੱਚ 100 ਤੋਂ ਵੱਧ ਖਿਡਾਰੀ ਜੋ ਕਿ ਗੋਬਿੰਦਪੁਰ, ਸਰਕਾਰੀ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਨਵਾਸ਼ਹਿਰ, ਕੈਂਬਰਿਜ ਇੰਟਰਨੈਸ਼ਲ ਸਕੂਲ ਕਰੀਹਾ, ਸਰਕਾਰੀ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਰਟੈਂਡਾ, ਭਾਈ ਸੰਗਤ ਸਿੰਘ ਕਾਲਜ ਬੰਗਾ, ਐਮ. ਆਰ ਸਿਟੀ ਬਲਾਚੌਰ ਅਤੇ ਹੋਰ ਕਈ ਥਾਵਾਂ ਤੋ ਟੂਰਨਾਮੈਂਟ ਵਿੱਚ ਭਾਗ ਲਿਆ।

ਜਿਲੇ ਵਿੱਚੋਂ ਜੇਤੂ ਖਿਡਾਰੀਆ ਨੂੰ ਸਟੇਟ ਪੱਧਰ ਤੇ ਖੇਡਣ ਦਾ ਮੌਕਾ ਮਿਲੇਗਾ। ਕਿੱਕਬਾਕਸਿੰਗ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੇ ਜਨਰਲ ਸਕੱਤਰ ਮਨਜੋਤ ਲੌਗੀਆ ਨੇ ਗੱਲ ਬਾਤ ਕਰਦੇ ਦੱਸਿਆ ਕਿ ਕਿੱਕਬਾਕਸਿੰਗ ਖੇਡ ਜੋ ਕਿ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਖੇਡ ਹੈ। ਜਿਲੇ ਦੇ ਕੋਚ ਮਨਜੀਤ ਸਿੰਘ ਜੀ ਨੇ ਦੱਸਿਆ ਕਿ ਇਸ ਖੇਡ ਵਿੱਚ ਜਿਲੇ ਦੇ ਖਿਡਾਰੀ ਇੰਟਰਨੈਸ਼ਲ, ਨੈਸ਼ਨਲ ਅਤੇ ਸਟੇਟ ਪੱਧਰ ਤੇ ਮੈਡਲ ਪ੍ਰਾਪਤ ਕਰ ਚੁੱਕੇ ਹਨ। ਇਸ ਮੌਕੇ ਤੇ ਇਨਾਮ ਵੰਡ ਸਮਾਗਮ ਭਾਈ ਸੰਗਤ ਸਿੰਘ ਕਾਲਜ ਬੰਗਾ ਦੇ ਪ੍ਰਿੰਸੀਪਲ, ਸਮੂਹ ਸਟਾਫ, ਟੈਕਨੀਕਲ ਡਾਇਰੈਕਟਰ ਤੇ ਕੋਚ ਮਨਜੀਤ ਸਿੰਘ, ਜਨਲਰ ਸਕੱਤਰ ਮਨਜੋਤ ਲੌਗੀਆ ਜੀ ਨੇ ਕੀਤਾ ਅਤੇ ਖਿਡਾਰੀਆ ਨੂੰ ਬੁਲੱਦੀਆਂ ਤੇ ਪਹੁੰਚਣ ਲਈ ਉਤਸ਼ਾਹਿਤ ਕੀਤਾ।