ਭਾਈ ਰਘਬੀਰ ਸਿੰਘ ਆਜ਼ਿਜ਼ ਸਵਰਗਵਾਸ, ਕੀਰਤਨ ਤੇ ਅੰਤਿਮ ਅਰਦਾਸ 25 ਨੂੰ

ਪਟਿਆਲਾ, 20 ਅਗਸਤ - ਨਾਮਵਰ ਰਾਗੀ, ਸਥਾਨਕ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਲਾਹਕਾਰ ਤੇ ਰਾਮਗੜ੍ਹੀਆ ਭਾਈਚਾਰੇ ਦੀ ਸਨਮਾਨਤ ਸ਼ਖ਼ਸੀਅਤ ਭਾਈ ਰਘਬੀਰ ਸਿੰਘ ਆਜ਼ਿਜ਼ ਆਪਣੀ ਸੰਸਾਰਕ ਯਾਤਰਾ ਮੁਕੰਮਲ ਕਰਦੇ ਹੋਏ ਗੂਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹ ਆਪਣੇ ਪਿੱਛੇ ਧਰਮ ਪਤਨੀ, ਲੜਕਾ ਅਤੇ ਲੜਕੀ ਛੱਡ ਗਏ ਹਨ।

ਉਨ੍ਹਾਂ ਦੀ ਉਮਰ ਲਗਭਗ 69 ਵਰ੍ਹਿਆਂ ਦੀ ਸੀ। ਪਿਛਲੀ ਸ਼ਾਮ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਭਾਈ ਆਜ਼ਿਜ਼ ਪਿਛਲੇ ਲਗਭਗ 45 ਸਾਲਾਂ ਤੋਂ ਕੀਰਤਨ ਰਾਹੀਂ ਸੰਗਤਾਂ ਦੀ ਸੇਵਾ ਕਰ ਰਹੇ ਸਨ। ਉਨ੍ਹਾਂ ਦੇ ਪਿਤਾ ਗਿਆਨੀ ਮੋਹਨ ਸਿੰਘ ਸ਼ਿੰਗਾਰੀ ਵੀ ਗੁਰਬਾਣੀ-ਕੀਰਤਨ ਦੇ ਰਸੀਏ ਸਨ ਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਿਆ ਕਰਦੇ ਸਨ। 
ਭਾਈ ਆਜ਼ਿਜ਼ ਨਮਿਤ ਕੀਰਤਨ ਅਤੇ ਅੰਤਿਮ ਅਰਦਾਸ 25 ਅਗਸਤ ਨੂੰ ਦੁਪਹਿਰ 12 ਤੋਂ 1 ਵਜੇ ਤਕ ਸਥਾਨਕ ਨਾਮਦਾਰ ਖਾਂ ਰੋਡ ਸਥਿਤ ਗੁ: ਸਾਹਿਬ ਹੋਤੀ ਮਰਦਾਨ ਵਿਖੇ ਹੋਵੇਗੀ।